48 ਵਾਰ ਕੀਤਾ ਸੁਰਿੰਦਰ ਕੌਰ ਨੇ ਖੂਨਦਾਨ, ਜਾਂਦੇ-ਜਾਂਦੇ ਵੀ ਬਚਾਈਆਂ 4 ਜਾਨਾਂ

09/16/2019 4:25:40 PM

ਚੰਡੀਗੜ੍ਹ (ਪਾਲ) : 49 ਸਾਲਾ ਸੁਰਿੰਦਰਜੀਤ ਕੌਰ ਭਾਟੀਆ ਨੇ ਜਿਊਂਦੇ ਜੀ ਬਲੱਡ ਡੋਨੇਟ ਕਰ ਕੇ ਕਈ ਲੋਕਾਂ ਦੀ ਜ਼ਿੰਦਗੀ ਬਚਾਈ। ਉਥੇ ਹੀ ਮਰਨ ਤੋਂ ਬਾਅਦ ਵੀ ਉਹ 4 ਲੋਕਾਂ ਦੇ ਘਰ ਰੌਸ਼ਨ ਕਰ ਗਈ। ਨਾ ਸਿਰਫ ਸੁਰਿੰਦਰ, ਸਗੋਂ ਉਨ੍ਹਾਂ ਦੇ ਪਤੀ ਮਨਜੀਤ ਸਿੰਘ ਭਾਟੀਆ ਵੀ ਇਕ ਰੈਗੂਲਰ ਬਲੱਡ ਡੋਨਰ ਹਨ। ਕਪਲ 100 ਵਾਰ ਬਲੱਡ ਡੋਨੇਟ ਕਰ ਚੁੱਕਿਆ ਹੈ। ਆਮ ਤੌਰ 'ਤੇ ਬਰੇਨ ਡੈੱਡ ਹੋਣ 'ਤੇ ਪੀ. ਜੀ. ਆਈ. ਰੋਟੋ ਡਿਪਾਰਟਮੈਂਟ ਦੇ ਕੋਆਰਡੀਨੇਟਰਜ਼ ਫੈਮਿਲੀ ਨੂੰ ਆਰਗਨ ਡੋਨੇਸ਼ਨ ਲਈ ਅਪ੍ਰੋਚ ਕਰਦੇ ਹਨ ਪਰ ਇੱਥੇ ਪਤਨੀ ਸੁਰਿੰਦਰ ਦੇ ਬਰੇਨ ਡੈੱਡ ਹੋਣ 'ਤੇ ਮਨਜੀਤ ਨੇ ਖੁਦ ਪੀ. ਜੀ. ਆਈ. ਦੇ ਰੋਟੋ ਡਿਪਾਰਟਮੈਂਟ ਨੂੰ ਆਰਗਨ ਡੋਨੇਸ਼ਨ ਲਈ ਕਿਹਾ। ਮੋਰਿੰਡੇ ਦਾ ਰਹਿਣ ਵਾਲਾ ਇਹ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਖੂਨ ਦਾਨ ਸਬੰਧੀ ਬਹੁਤ ਐਕਟਿਵ ਰਿਹਾ ਹੈ। ਸੁਰਿੰਦਰ 48 ਵਾਰ, ਜਦੋਂ ਕਿ ਮਨਜੀਤ 52 ਵਾਰ ਖੂਨ ਦਾਨ ਕਰ ਚੁੱਕੇ ਹਨ।
ਬਰੇਨ ਹੈਮਰੇਜ ਹੋਣ 'ਤੇ ਲਿਆਏ ਸਨ ਪੀ. ਜੀ. ਆਈ.
8 ਸਤੰਬਰ ਨੂੰ ਅਚਾਨਕ ਸਾਹ ਲੈਣ 'ਚ ਮੁਸ਼ਕਲ ਆਉਣ 'ਤੇ ਸੁਰਿੰਦਰ ਨੂੰ ਲੋਕਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਹਾਲਤ ਜ਼ਿਆਦਾ ਖ਼ਰਾਬ ਹੋਈ ਤਾਂ ਉਨ੍ਹਾਂ ਨੂੰ 10 ਤਾਰੀਖ ਨੂੰ ਮੈਕਸ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਨੇ ਇੱਥੇ ਦੱਸਿਆ ਕਿ ਉਨ੍ਹਾਂ ਨੂੰ ਬਰੇਨ ਹੈਮਰੇਜ ਹੋਇਆ ਹੈ। 12 ਤਾਰੀਖ ਨੂੰ ਉਨ੍ਹਾਂ ਨੂੰ ਬਰੇਨ ਡੈੱਡ ਡਿਕਲੇਅਰ ਕੀਤਾ ਗਿਆ। ਜਿਊਂਦੇ-ਜੀਅ ਦੂਸਰਿਆਂ ਦੀ ਸੇਵਾ ਕਰਨ ਦੀ ਭਾਵਨਾ ਮਰਦੇ ਦਮ ਤੱਕ ਰਹੀ। ਇਸ ਸੋਚ ਨੂੰ ਵੇਖਦੇ ਹੋਏ ਪਤੀ ਮਨਜੀਤ, ਬੇਟੇ ਮਨਿੰਦਰਜੀਤ ਸਿੰਘ ਭਾਟੀਆ ਅਤੇ ਧੀ ਗਗਨੀਤ ਕੌਰ ਭਾਟੀਆ ਨੇ ਮਾਂ ਦੇ ਆਰਗਨ ਡੋਨੇਟ ਕਰਨ ਦੀ ਗੱਲ ਕਹੀ। ਪਰਿਵਾਰ ਪੀ. ਜੀ. ਆਈ. ਨਾਲ ਕਾਫ਼ੀ ਅਰਸੇ ਤੋਂ ਜੁੜਿਆ ਹੈ, ਸਾਰਾ ਪ੍ਰੋਸੈੱਸ ਉਨ੍ਹਾਂ ਨੂੰ ਪਤਾ ਸੀ। ਪਰਿਵਾਰ ਨੇ ਖੁਦ ਪੀ. ਜੀ. ਆਈ. ਨੂੰ ਅਪ੍ਰੋਚ ਕੀਤਾ ਕਿ ਉਹ ਸੁਰਿੰਦਰ ਦੇ ਆਰਗਨ ਡੋਨੇਟ ਕਰਨਾ ਚਾਹੁੰਦੇ ਹਨ, ਜਿਸ ਤੋਂ ਬਾਅਦ ਪੀ. ਜੀ. ਆਈ. ਨੇ ਆਪਣੀ ਅੱਗੇ ਦੀ ਪ੍ਰਕਿਰਿਆ ਕੀਤੀ।
ਦੋਹਾਂ ਨੇ 400 ਲੋਕਾਂ ਨੂੰ ਕਾਰਨੀਆ ਪਲੱਜ ਕਰਵਾਇਆ
ਕਪਲ ਨੇ ਆਰਗਨ ਡੋਨੇਸ਼ਨ ਨੂੰ ਲੈ ਕੇ ਬਹੁਤ ਕੰਮ ਕੀਤਾ। ਦੋਨੋਂ ਨਾਲ ਮਿਲ ਕੇ 400 ਲੋਕਾਂ ਤੋਂ ਕਾਰਨੀਆ ਲਈ ਪਲੱਜ ਕਰਵਾ ਚੁੱਕੇ ਹਨ। ਪਤੀ ਮਨਜੀਤ ਕਹਿੰਦੇ ਹਨ ਕਿ ਅਸੀਂ ਪੂਰੀ ਉਮਰ ਨਾਲ ਮਿਲ ਕੇ ਦੂਜਿਆਂ ਲਈ ਕੰਮ ਕੀਤਾ। ਸੁਰਿੰਦਰ ਹਮੇਸ਼ਾ ਦੂਸਰਿਆਂ ਦੀ ਮਦਦ ਕਰਦੀ ਸੀ। ਸ਼ਾਇਦ ਇਹ ਆਖਰੀ ਮੌਕਾ ਸੀ ਕਿ ਉਹ ਦੁਨੀਆ ਤੋਂ ਜਾਂਦੇ-ਜਾਂਦੇ ਕਿਸੇ ਦੀ ਮਦਦ ਕਰ ਸਕੇ, ਇਹੀ ਸੋਚ ਕੇ ਅਸੀਂ ਆਰਗਨ ਡੋਨੇਸ਼ਨ ਦਾ ਫੈਸਲਾ ਲਿਆ।
4 ਲੋਕਾਂ ਨੂੰ ਹੋਏ ਆਰਗਨ ਟਰਾਂਸਪਲਾਂਟ
ਬਰੇਨ ਡੈੱਡ ਸੁਰਿੰਦਰ ਦੇ ਸਾਰੇ ਆਰਗਨ ਪਰਿਵਾਰ ਨੇ ਡੋਨੇਟ ਕਰ ਦਿੱਤੇ ਸਨ ਪਰ ਉਨ੍ਹਾਂ ਦੀ ਕਿਡਨੀ ਅਤੇ ਕਾਰਨੀਆ ਵੀ ਜ਼ਰੂਰਤਮੰਦ ਮਰੀਜ਼ਾਂ ਨੂੰ ਟਰਾਂਸਪਲਾਂਟ ਹੋਇਆ। ਦੋ ਮਰੀਜ਼ਾਂ 'ਚ ਜਿੱਥੇ ਕਿਡਨੀ ਪਾਈ ਗਈ, ਉਥੇ ਹੀ ਦੋ ਮਰੀਜ਼ਾਂ 'ਚ ਕਾਰਨੀਆ ਟਰਾਂਸਪਲਾਂਟ ਕੀਤਾ ਗਿਆ। ਪੀ. ਜੀ. ਆਈ. ਦਾ ਇਸ ਸਾਲ ਦਾ ਹੁਣ ਤੱਕ ਇਹ 20ਵਾਂ ਆਰਗਨ ਟਰਾਂਸਪਲਾਂਟ ਕੇਸ ਸੀ, ਜਿਸ ਨੂੰ ਕਰਨ 'ਚ ਪੀ. ਜੀ. ਆਈ. ਡਾਕਟਰਾਂ ਅਤੇ ਰੋਟੋ ਸਟਾਫ ਨੇ ਸਫਲਤਾ ਹਾਸਲ ਕੀਤੀ ਹੈ।


Babita

Content Editor

Related News