ਦੀਵਾਲੀ ਤੋਂ ਪਹਿਲਾਂ 'ਆਪ' 'ਚ ਧਮਾਕਾ, ਸੀਨੀਅਰ ਆਗੂ ਸੁਰੇਸ਼ ਖਜੂਰੀਆ ਨੇ ਦਿੱਤਾ ਅਸਤੀਫਾ

Monday, Nov 05, 2018 - 06:58 PM (IST)

ਦੀਵਾਲੀ ਤੋਂ ਪਹਿਲਾਂ 'ਆਪ' 'ਚ ਧਮਾਕਾ, ਸੀਨੀਅਰ ਆਗੂ ਸੁਰੇਸ਼ ਖਜੂਰੀਆ ਨੇ ਦਿੱਤਾ ਅਸਤੀਫਾ

ਪਠਾਨਕੋਟ (ਵਿਨੋਦ) : ਆਮ ਆਦਮੀ ਪਾਰਟੀ ਦੀ ਟਿਕਟ 'ਤੇ ਗੁਰਦਾਸਪੁਰ ਦੀ ਲੋਕ ਸਭਾ ਜ਼ਿਮਨੀ ਚੋਣ ਲੜ ਚੁੱਕੇ ਮੇਜਰ ਜਨਰਲ ਸੁਰੇਸ਼ ਖਜੂਰੀਆ ਨੇ ਪਾਰਟੀ 'ਚੋਂ ਅਸਤੀਫਾ ਦੇ ਦਿੱਤਾ ਹੈ। ਖਜੂਰੀਆ ਨੇ ਇਹ ਅਸਤੀਫਾ ਉਸ ਸਮੇਂ ਦਿੱਤਾ ਹੈ, ਜਦੋਂ ਪਾਰਟੀ ਚੁਫੇਰਿਓਂ ਵਿਰੋਧ ਦਾ ਸਾਹਮਣਾ ਕਰ ਰਹੀ ਹੈ। ਸੁਰੇਸ਼ ਖਜੂਰੀਆ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸਨ। ਮੇਜਰ ਖਜੂਰੀਆ ਨੇ ਆਪਣੀ ਸਾਰੀ ਉਮਰ ਫੌਜ 'ਚ ਦੇਸ਼ ਦੀ ਸੇਵਾ ਕਰਨ 'ਚ ਗੁਜ਼ਾਰੀ। ਪਠਾਨਕੋਟ ਨਾਲ ਸੰਬੰਧ ਰੱਖਦੇ ਮੇਜਰ ਖਜੂਰੀਆ ਸਾਫ ਸੁਥਰੇ ਅਕਸ ਵਾਲੇ ਹਨ। 

ਖਜੂਰੀਆ ਨੂੰ ਪਾਰਟੀ ਨੇ ਬੀਤੇ ਵਰ੍ਹੇ ਗੁਰਦਾਸਪੁਰ 'ਚ ਹੋਈ ਲੋਕ ਸਭਾ ਜ਼ਿਮਨੀ ਚੋਣ 'ਚ ਕਾਂਗਰਸ ਦੇ ਸੁਨੀਲ ਜਾਖੜ ਅਤੇ ਭਾਜਪਾ ਦੇ ਦੇ ਸਵਰਨ ਸਿੰਘ ਸਲਾਰੀਆ ਖਿਲਾਫ ਚੋਣ ਮੈਦਾਨ ਵਿਚ ਉਤਾਰਿਆ ਸੀ। ਇਸ ਜ਼ਿਮਨੀ ਚੋਣ ਵਿਚ ਖਜੂਰੀਆ ਸਿਰਫ 23579 ਵੋਟਾਂ ਹੀ ਹਾਸਲ ਕਰ ਸਕੇ ਸਨ ਜਦਕਿ ਕਾਂਗਰਸ ਦੇ ਸੁਨੀਲ ਜਾਖੜ 1.93 ਲੱਖ ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਅਤੇ ਅਕਾਲੀ ਦਲ ਦੇ ਸਲਾਰੀਆ 306533 ਵੋਟਾਂ ਨਾਲ ਦੂਸਰੇ ਨੰਬਰ 'ਤੇ ਰਹੇ ਸਨ।


Related News