ਬੇਕਾਬੂ ਕਾਰ ਦਰੱਖਤ ਨਾਲ ਟਕਰਾਉਣ ਕਾਰਣ 1 ਦੀ ਮੌਤ, ਇਕ ਜ਼ਖਮੀ

Monday, Jul 08, 2019 - 11:11 AM (IST)

ਬੇਕਾਬੂ ਕਾਰ ਦਰੱਖਤ ਨਾਲ ਟਕਰਾਉਣ ਕਾਰਣ 1 ਦੀ ਮੌਤ, ਇਕ ਜ਼ਖਮੀ

ਸੁਰਸਿੰਘ/ਭਿੱਖੀਵਿੰਡ (ਗੁਰਪ੍ਰੀਤ ਢਿੱਲੋਂ) : ਪੁਲਸ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਕਸਬਾ ਸੁਰਸਿੰਘ ਵਿਖੇ ਮਾਹਣੇ ਮੱਲ੍ਹੀਆਂ ਰੋਡ ਉਪਰ ਇਕ ਸਵਿਫਟ ਕਾਰ ਬੇਕਾਬੂ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

ਪ੍ਰਾਪਤ ਜਾਣਕਾਰੀ ਅਨੁਸਾਰ ਗੁਰਬੀਰ ਸਿੰਘ ਆਪਣੀ ਪਤਨੀ ਅਮਨਦੀਪ ਕੌਰ ਨਾਲ ਸੁਰਸਿੰਘ ਤੋਂ ਆਪਣੇ ਪਿੰਡ ਬਿਧੀ ਚੰਦ ਛੀਨਾ ਨੂੰ ਜਾ ਰਿਹਾ ਸੀ ਤਾਂ ਜਦ ਉਹ ਪੁਲ ਮਾਹਣੇ ਮੱਲ੍ਹੀਆਂ ਵਿਖੇ ਪਹੁੰਚਿਆ ਤਾਂ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ, ਜਿਸ ਨਾਲ ਅਮਨਦੀਪ ਕੌਰ ਪਤਨੀ ਗੁਰਬੀਰ ਸਿੰਘ ਦੀ ਮੌਕੇ ਉਪਰ ਹੀ ਮੌਤ ਹੋ ਗਈ ਜਦ ਕਿ ਗੁਰਬੀਰ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ, ਜਿਸ ਨੂੰ ਐਂਬੂਲੈਂਸ 108 ਰਾਹੀਂ ਸੁਰਸਿੰਘ ਸਰਕਾਰੀ ਹਸਪਤਾਲ ਲਿਆਂਦਾ ਗਿਆ। ਜਿਥੇ ਉਸ ਦੇ ਸੱਟਾਂ ਜ਼ਿਆਦਾ ਹੋਣ ਕਾਰਣ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਮੌਕੇ 'ਤੇ ਪਹੁੰਚੇ ਚੌਕੀ ਇੰਚਾਰਜ ਸੁਰਸਿੰਘ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਕਾਰਵਾਈ ਅਤੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।


author

Baljeet Kaur

Content Editor

Related News