‘ਸੁਪਰੀਮ ਕੋਰਟ ਵਲੋਂ ਖੇਤੀ ਕਾਨੂੰਨਾਂ ਦੇ ਅਮਲ ’ਤੇ ਰੋਕ ਨਾਲ ਸਿੱਧੀ ਕਪਾਹ ਖ਼ਰੀਦ ਬੰਦ’

01/14/2021 9:51:47 AM

ਜੈਤੋ (ਪਰਾਸ਼ਰ) - ਸੁਪਰੀਮ ਕੋਰਟ ਨੇ ਨਵੇਂ ਖੇਤੀ ਕਾਨੂੰਨਾਂ ’ਤੇ ਅਗਲੇ ਆਦੇਸ਼ ਤੱਕ ਰੋਕ ਲਗਾ ਦਿੱਤੀ ਹੈ। ਸੂਤਰਾਂ ਮੁਤਾਬਕ ਹੁਣ ਕਾਰੋਬਾਰੀ ਕਿਸਾਨਾਂ ਤੋਂ ਸਿੱਧੀ ਕਪਾਹ ਨਹੀਂ ਖ਼ਰੀਦ ਸਕਣਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਮਾਰਕੀਟ ਕਮੇਟੀ ਵਲੋਂ ਕਪਾਹ ਖ਼ਰੀਦ ਪੁਰਾਣੀ ਤਕਨੀਕ ਨੂੰ ਮੁੜ ਸ਼ੁਰੂ ਕਰ ਦੇਣ ਦੀ ਸੂਚਨਾ ਹੈ। ਦੱਸ ਦਈਏ ਕਿ ਜਿਨ੍ਹਾਂ ਸੂਬਿਆਂ ’ਚ ਨਵੇਂ ਖੇਤੀ ਕਾਨੂੰਨ ਲਾਗੂ ਕੀਤੇ ਗਏ ਸਨ, ਉਨ੍ਹਾਂ ਸੂਬਿਆਂ ’ਚ ਕਿਸਾਨਾਂ ਤੋਂ ਸਿੱਧੇ ਕਪਾਹ ਖ਼ਰੀਦੀ ਜਾ ਸਕਦੀ ਸੀ।

ਪੜ੍ਹੋ ਇਹ ਵੀ ਖ਼ਬਰ - Health Tips : ਇਨ੍ਹਾਂ ਕਾਰਨਾਂ ਕਰਕੇ ‘ਛਾਤੀ’ ’ਚ ਹੁੰਦਾ ਹੈ ਦਰਦ, ਘਰੇਲੂ ਨੁਸਖ਼ਿਆਂ ਨਾਲ ਇੰਝ ਕਰੋ ਬਚਾਅ

ਕਪਾਹ ਨਿਗਮ ਨੇ ਰੂੰ ਦੀ ਕੀਮਤ 300 ਰੁਪਏ ਵਧਾਈ
ਭਾਰਤੀ ਕਪਾਹ ਨਿਗਮ ਲਿਮਟਿਡ (ਸੀ. ਸੀ. ਆਈ.) ਨੇ ਕਪਾਹ ਸੀਜ਼ਨ ਸਾਲ 2018-19, 2019-20 ਅਤੇ ਸਾਲ 2020-21 ਦੀਆਂ ਆਪਣੀਆਂ ਰੂੰ ਕੀਮਤਾਂ ’ਚ 300 ਰੁਪਏ ਪ੍ਰਤੀ ਕੈਂਡੀ ਦਾ ਵਾਧਾ ਕੀਤਾ ਹੈ।

ਪੜ੍ਹੋ ਇਹ ਵੀ ਖ਼ਬਰ - ਦੋ ਇਲਾਇਚੀਆਂ ਖਾਣ ਮਗਰੋਂ ਪੀਓ ਗਰਮ ਪਾਣੀ, ਹਮੇਸ਼ਾ ਲਈ ਦੂਰ ਹੋਣਗੀਆਂ ਇਹ ਬੀਮਾਰੀਆਂ

ਉਥੇ ਹੀ ਖੇਤੀ ਮੰਤਰਾਲਾ ਵਲੋਂ ਜਾਰੀ ਪ੍ਰੈੱਸ ਨੋਟ ’ਚ ਦੱਸਿਆ ਗਿਆ ਹੈ ਕਿ 12 ਜਨਵਰੀ ਤੱਕ ਸੀ. ਸੀ. ਆਈ. ਨੇ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਤੇਲੰਗਾਨਾ, ਆਂਧਰਾ ਪ੍ਰਦੇਸ਼, ਓਡਿਸ਼ਾ ਅਤੇ ਕਰਨਾਟਕ ਸੂਬਿਆਂ ’ਚ 17,17,886 ਕਿਸਾਨਾਂ ਨੂੰ ਲਾਭਪਾਤਰੀ ਬਣਾ ਕੇ 24,648.50 ਕਰੋੜ ਰੁਪਏ ਦੀਆਂ 84,27,125 ਲੱਖ ਗੰਢ ਕਪਾਹ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦ ਕੀਤੀ ਹੈ।

ਪੜ੍ਹੋ ਇਹ ਵੀ ਖ਼ਬਰ - ਜਾਣੋ ਠੰਡ ਦੇ ਮੌਸਮ 'ਚ ਕਿਉਂ ਜ਼ਿਆਦਾ ਹੁੰਦੇ ਨੇ 'ਦਿਲ ਦੇ ਰੋਗ', ਬਚਾਅ ਕਰਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ


rajwinder kaur

Content Editor

Related News