ਟਾਂਡਾ ਵਾਸੀਆਂ ਲਈ ਜ਼ਰੂਰੀ ਖ਼ਬਰ: ਜ਼ਰੂਰੀ ਕਾਰਜਾਂ ਦੇ ਚੱਲਦਿਆਂ ਅੱਜ 12 ਘੰਟੇ ਬੰਦ ਰਹੇਗਾ ਮੂਨਕਾ ਰੇਲਵੇ ਫਾਟਕ
Monday, Jun 01, 2026 - 03:27 AM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਦਿੱਲੀ ਜੰਮੂ ਰੇਲਵੇ ਮਾਰਗ 'ਤੇ ਸਥਿਤ ਟਾਂਡਾ ਨਜ਼ਦੀਕੀ ਪਿੰਡ ਮੂਨਕਾ ਦਾ ਰੇਲਵੇ ਫਾਟਕ ਜ਼ਰੂਰੀ ਕੰਮਾਂ ਦੇ ਚੱਲਦਿਆਂ 1 ਜੂਨ ਨੂੰ ਬੰਦ ਰਹੇਗਾ। ਰੇਲਵੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਸੂਚਨਾ ਅਨੁਸਾਰ ਰੇਲਵੇ ਫਾਟਕ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਰੇਲਵੇ ਵਿਭਾਗ ਵੱਲੋਂ ਜਾਰੀ ਕੰਮਾਂ ਕਾਰਨ ਬੰਦ ਰਹੇਗਾ, ਜਿਸ ਕਾਰਨ ਪਿੰਡ ਮੂਨਕ ਕਲਾਂ, ਮੂਨਕ ਖੁਰਦ ਤੇ ਬੋਲੇਵਾਲ ਨਿਵਾਸੀਆਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਲਈ ਸਹਿਯੋਗ ਦੀ ਅਪੀਲ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
