ਸੰਨੀ ਦਿਓਲ ਦਾ ਪੱਤਰ ਬਣਿਆ ਚਰਚਾ ਦਾ ਵਿਸ਼ਾ, ਵਿਧਾਇਕ ਦੀ ਕੁੜੀ ਲਈ ਥਾਰ ਗੱਡੀ ਦੀ ਕੀਤੀ ਸੀ ਸਿਫਾਰਿਸ਼

Thursday, Aug 12, 2021 - 06:04 PM (IST)

ਸੰਨੀ ਦਿਓਲ ਦਾ ਪੱਤਰ ਬਣਿਆ ਚਰਚਾ ਦਾ ਵਿਸ਼ਾ, ਵਿਧਾਇਕ ਦੀ ਕੁੜੀ ਲਈ ਥਾਰ ਗੱਡੀ ਦੀ ਕੀਤੀ ਸੀ ਸਿਫਾਰਿਸ਼

ਗੁਰਦਾਸਪੁਰ (ਸਰਬਜੀਤ): ਗੁਰਦਾਸਪੁਰ ਹਲਕੇ ਦੇ ਸੰਸਦ ਸੰਨੀ ਦਿਓਲ ਵੱਲੋਂ ਆਪਣੇ ਇਕ ਪੱਤਰ ਐੱਸ.ਡੀ/ਐੱਮ.ਪੀ/84/ਐੱਮ.ਆਈ.ਐੱਸ.ਸੀ/2021 ਮਿਤੀ 12ਫਰਵਰੀ 2021 ਰਾਹੀਂ  ਸੁਜਾਨਪੁਰ ਹਲਕੇ ਦੇ ਭਾਜਪਾ ਦੇ ਵਿਧਾਇਕ ਦੀ ਕੁੜੀ ਨੂੰ ਛੇਤੀ ਤੋਂ ਛੇਤੀ ਮਹਿੰਦਰਾ ਥਾਰ ਐੱਲ.ਐਕਸ, ਐੱਚ.ਟੀ , ਐੱਮ.ਟੀ ਗੱਡੀ ਦੇਣ ਦਾ ਪੱਤਰ ਅੱਜ ਲੀਕ ਹੋਣ ਦੇ ਕਾਰਨ ਲੋਕਾਂ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 

ਇਹ ਵੀ ਪੜ੍ਹੋ :  ਮੋਟਰਸਾਈਕਲ-ਪਿੱਕਅਪ ਦੀ ਟੱਕਰ ’ਚ ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ,ਘਰ ’ਚ ਵਿਛੇ ਸੱਥਰ

PunjabKesari

ਜਦਕਿ ਕਈ ਲੋਕ ਕਹਿ ਰਹੇ ਹਨ ਪਿਛਲੇਂ 8 ਮਹੀਨਿਆਂ ਤੋਂ ਕਿਸਾਨ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਸਬੰਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਬਾਰਡਰਾਂ ’ਤੇ ਸੜਕਾਂ ’ਤੇ ਰੁਲ ਰਹੇ ਹਨ, ਪਰ ਭਾਜਪਾ ਦੇ ਸੰਸਦ ਸੰਨੀ ਦਿਓਲ ਨੇ ਅੱਜ ਤੱਕ ਕਿਸਾਨਾਂ ਦੇ ਹੱਕ ’ਚ ਕੋਈ ਆਵਾਜ਼ ਨਹੀਂ ਚੁੱਕੀ ਅਤੇ ਨਾ ਹੀ ਆਪਣੇ ਹਲਕੇ ਗੁਰਦਾਸਪੁਰ ਵਿਚ ਆ ਕੇ ਲੋਕਾਂ ਨੂੰ ਮਿਲੇ ਅਤੇ ਨਾ ਹੀ ਉਨ੍ਹਾਂ ਦੀਆਂ ਸ਼ਿਕਾਇਤਾਂ ਵੱਲ ਕਦੀ ਧਿਆਨ ਦਿੱਤਾ। ਪਰ ਆਪਣੀ ਹੀ ਪਾਰਟੀ ਦੇ ਭਾਜਪਾ ਦੇ ਵਿਧਾਇਕ ਦੀ ਕੁੜੀ ਦੇ ਲਈ ਗੱਡੀ ਦੀ ਸਿਫਾਰਿਸ਼ ਕਰਨਾ ਸੰਸਦ ਸੰਨੀ ਦਿਓਲ ਨੂੰ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਸੰਸਦ ਸੰਨੀ ਦਿਓਲ ਨੂੰ ਗੱਡੀਆਂ ਦੀ ਚਿੰਤਾ ਛੱਡ ਕੇ ਕਿਸਾਨਾਂ ਦੇ ਹੱਕ ਅਤੇ ਲੋਕਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ।ਦੂਜੇ ਪਾਸੇ ਜਦੋਂ ਇਸ ਸਬੰਧੀ ਸੰਸਦ ਸੰਨੀ ਦਿਓਲ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ।

ਇਹ ਵੀ ਪੜ੍ਹੋ :  ਪੰਜਾਬ ਦੇ ਸਕੂਲਾਂ ’ਤੇ ਕੋਰੋਨਾ ਦਾ ਸਾਇਆ, ਹੁਣ ਬਾਲਿਆਂਵਾਲੀ ਸਰਕਾਰੀ ਸਕੂਲ ਦੀਆਂ ਬੱਚੀਆਂ ਆਈਆਂ ਪਾਜ਼ੇਟਿਵ


author

Shyna

Content Editor

Related News