...ਤੇ ''ਬੀਬੀ ਭੱਠਲ'' ਲਈ ਖੜ੍ਹੀ ਹੋ ਸਕਦੀ ਹੈ ਪਰੇਸ਼ਾਨੀ, ਜਾਖੜ ਦਾ ਬਿਆਨ ਆਇਆ ਸਾਹਮਣੇ
Wednesday, Aug 26, 2020 - 02:03 PM (IST)
ਚੰਡੀਗੜ੍ਹ : ਕਾਂਗਰਸ 'ਚ ਲੈਟਰ ਬੰਬ ਤੋਂ ਬਾਅਦ ਭਾਵੇਂ ਹੀ ਪਾਰਟੀ ਦੀ ਕਮਾਨ ਸੋਨੀਆ ਗਾਂਧੀ ਦੇ ਹੱਥਾਂ 'ਚ ਹੀ ਰਹੀ ਪਰ ਦਿੱਲੀ ਦੀ ਇਸ ਘਟਨਾ ਦਾ ਅਸਰ ਪੰਜਾਬ 'ਚ ਸਾਫ-ਸਾਫ ਦਿਖਾਈ ਦੇਵੇਗਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਸੂਬੇ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਸਬਜ਼ੀ ਮੰਡੀ 'ਚ ਹੱਥੋਪਾਈ ਹੋਇਆ ਵਿਆਹੁਤਾ ਜੋੜਾ, ਤੈਸ਼ 'ਚ ਆਏ ਪਤੀ ਦੇ ਕਾਰੇ ਨੇ ਹੈਰਾਨ ਕਰ ਛੱਡੇ ਲੋਕ
ਦੱਸਣਯੋਗ ਹੈ ਕਿ ਪਾਰਟੀ ਦੀ ਪ੍ਰਧਾਨਗੀ 'ਚ ਬਦਲਾਅ ਕਰਨ ਦੇ ਪੱਖ 'ਚ ਲਿਖਣ ਵਾਲੇ 23 ਸੀਨੀਅਰ ਕਾਂਗਰਸੀ ਨੇਤਾਵਾਂ 'ਚ ਪੰਜਾਬ ਦੇ ਦੋ ਨੇਤਾ ਮਨੀਸ਼ ਤਿਵਾੜੀ ਅਤੇ ਰਾਜਿੰਦਰ ਕੌਰ ਭੱਠਲ ਵੀ ਸ਼ਾਮਲ ਸਨ। ਜਾਖੜ ਨੇ ਕਿਹਾ ਕਿ ਰਾਜਿੰਦਰ ਕੌਰ ਭੱਠਲ ਤੋਂ ਇਸ ਤਰ੍ਹਾਂ ਦੀ ਉਮੀਦ ਨਹੀਂ ਸੀ ਕਿਉਂਕਿ ਉਹ ਪਾਰਟੀ ਦੇ ਸੀਨੀਅਰ ਨੇਤਾ ਹਨ ਅਤੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਵੀ ਸੰਭਾਲ ਚੁੱਕੇ ਹਨ। ਜਾਖੜ ਨੇ ਸੋਨੀਆ ਗਾਂਧੀ ਦਾ ਨਾਂ ਲਏ ਬਗੈਰ ਟਵੀਟ ਕੀਤਾ, ''ਮੇਰੇ ਦਿਲ 'ਚ ਕਿਸੇ ਲਈ ਗਲਤ ਭਾਵਨਾ ਨਹੀਂ ਹੈ, ਜੋ ਹੋ ਗਿਆ, ਉਹ ਹੋ ਚੁੱਕਾ ਹੈ। ਅਜਿਹਾ ਕਹਿਣ ਲਈ ਵੱਡੇ ਦਿਲ ਦੀ ਲੋੜ ਹੁੰਦੀ ਹੈ, ਉਹ ਵੀ ਆਲੋਚਨਾ ਸੁਣਨ ਅਤੇ ਝੱਲਣ ਤੋਂ ਬਾਅਦ, ਲੀਡਰਸ਼ਿਪ ਇਸੇ ਦਾ ਨਾਂ ਹੈ।''
ਇਹ ਵੀ ਪੜ੍ਹੋ : 'ਸਿੱਖਸ ਫਾਰ ਜਸਟਿਸ' ਵੱਲੋਂ 31 ਨੂੰ 'ਪੰਜਾਬ ਬੰਦ' ਦਾ ਐਲਾਨ, ਪੰਜਾਬ ਪੁਲਸ ਨੂੰ ਚੌਕਸ ਰਹਿਣ ਦੇ ਹੁਕਮ
ਖਾਸ ਗੱਲ ਇਹ ਹੈ ਕਿ 'ਲੈਟਰ ਬੰਬ' ਸਾਹਮਣੇ ਆਉਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਅਤੇ ਬ੍ਰਹਮ ਮੋਹਿੰਦਰਾ ਗਾਂਧੀ ਪਰਿਵਾਰ ਦੇ ਸਮਰਥਨ 'ਚ ਆ ਗਏ ਸਨ, ਜਦੋਂ ਕਿ ਪ੍ਰਦੇਸ਼ ਕਾਂਗਰਸ ਦੇ ਇਕ ਵੱਡੇ ਵਰਗ 'ਚ ਇਸ ਗੱਲ ਨੂੰ ਲੈ ਕੇ ਗੁੱਸਾ ਹੈ ਕਿ ਚਿੱਠੀ ਲਿਖਣ ਵਾਲਿਆਂ 'ਚ ਪੰਜਾਬ ਦੇ ਦੋ ਨੇਤਾ ਸ਼ਾਮਲ ਹਨ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਪੰਜਾਬ 'ਚ ਦਾਖ਼ਲ ਹੋਣਾ ਨਹੀਂ ਹੋਵੇਗਾ ਸੌਖਾ, ਸ਼ਰਤਾਂ 'ਤੇ ਹੋਵੇਗੀ ਐਂਟਰੀ
ਹੁਣ ਜੇਕਰ ਸੂਤਰਾਂ ਦੀ ਮੰਨੀਏ ਤਾਂ ਆਉਣ ਵਾਲੇ ਸਮੇਂ 'ਚ ਭੱਠਲ ਦੀ ਪਰੇਸ਼ਾਨੀ ਵੱਧ ਸਕਦੀ ਹੈ ਕਿਉਂਕਿ ਕਾਂਗਰਸ ਸਰਕਾਰ ਨੇ ਭੱਠਲ ਨੂੰ ਨਾ ਸਿਰਫ ਚੇਅਰਪਰਸਨ ਬਣਾਇਆ, ਸਗੋਂ ਕੈਬਨਿਟ ਨੇ ਉਨ੍ਹਾਂ ਦੀ ਕੋਠੀ ਦਾ ਲੱਖਾਂ ਰੁਪਏ ਦਾ ਕਿਰਾਇਆ ਵੀ ਮੁਆਫ਼ ਕਰ ਦਿੱਤਾ, ਜਿਸ ਨੂੰ ਲੈ ਕੇ ਕਾਂਗਰਸ ਨੂੰ ਹਮੇਸ਼ਾ ਹੀ ਵਿਰੋਧੀ ਧਿਰ ਦੀ ਆਲੋਚਨਾ ਸਹਿਣ ਕਰਨੀ ਪੈਂਦੀ ਹੈ।