ਸੁਨੀਲ ਜਾਖੜ ਨੇ ਟਵੀਟ ਕਰ ਸੁਰੱਖਿਆਂ ਬਲਾਂ ਦੀ ਕੀਤੀ ਤਾਰੀਫ਼, ਕੈਪਟਨ ਦਾ ਵੀ ਦਿੱਤਾ ਹਵਾਲਾ

Thursday, Oct 14, 2021 - 04:06 PM (IST)

ਜਲੰਧਰ (ਬਿਊਰੋ): ਬੀ.ਐੱਸ.ਐੱਫ. ਮੁੱਦੇ ’ਤੇ ਪੰਜਾਬ ਦੀ ਸਿਆਸਤ ਗਰਮਾਉਂਦੀ ਜਾ ਰਹੀ ਹੈ। ਕੋਈ ਕੇਂਦਰ ਸਰਕਾਰ ਦੇ ਹੱਕ ’ਚ ਬੋਲ ਰਿਹਾ ਹੈ ਤਾਂ ਕੋਈ ਖ਼ਿਲਾਫ਼। ਹੁਣ ਸੁਨੀਲ ਜਾਖ਼ੜ ਦਾ ਇਕ ਹੋਰ ਟਵੀਟ ਸਾਹਮਣੇ ਆਇਆ ਹੈ, ਜਿਸ ’ਚ ਉਹ ਬੀ.ਐੱਸ.ਐੱਫ ਅਧਿਕਾਰੀਆਂ ਨਾਲ ਮੁਲਾਕਾਤ ਕਰਦੇ ਦਿਖ਼ਾਈ ਦੇ ਰਹੇ ਹਨ।ਉਨ੍ਹਾਂ ਨੇ ਆਪਣੇ ਟਵੀਟ ’ਚ ਕੈਪਟਨ ਅਮਰਿੰਦਰ ਸਿੰਘ ਦੀ ਵੀ ਤਾਰੀਫ਼ ਕੀਤੀ ਹੈ। 

ਇਹ ਵੀ ਪੜ੍ਹੋ :  ਮੋਗਾ: ਮਹੰਤਾਂ ਨਾਲ ਚਾਹ ਪੀਣ ਮਗਰੋਂ ਹੋਸ਼ ’ਚ ਆਏ ਮੁੰਡੇ ਦੇ ਉੱਡੇ ਹੋਸ਼, ਜਾਣੋ ਪੂਰਾ ਮਾਮਲਾ

ਜਾਣਕਾਰੀ ਮੁਤਾਬਕ ਸੁਨੀਲ ਜਾਖੜ ਨੇ ਆਪਣੇ ਟਵਿੱਟਰ ਹੈਂਡਲ ’ਤੇ ਇਕ ਟਵੀਟ ਸ਼ੇਅਰ ਕੀਤਾ ਹੈ, ਜਿਸ ’ਚ ਉਹ ਬੀ.ਐੱਸ.ਐੱਫ. ਅਧਿਕਾਰੀਆਂ ਨਾਲ ਮੁਲਾਕਾਤ ਕਰ ਰਹੇ ਹਨ।ਨਾਲ ਹੀ ਉਨ੍ਹਾਂ ਨੇ ਲਿਖਿਆ ਹੈ ਕਿ ਸਾਨੂੰ ਸੁਰੱਖਿਆ ਫੋਰਸ ’ਤੇ ਮਾਣ ਹੈ। ਜੋ ਸਾਡੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ ਅਤੇ ਵਿਦੇਸ਼ੀ ਹਮਲਾਵਰਾਂ ਤੋਂ ਭਾਰਤ ਦੀ ਰੱਖਿਆ ਕਰਨ ਲਈ ਹਰ ਸਮੇਂ ਤਾਇਨਾਤ ਰਹਿੰਦੀ ਹੈ। 

ਇਹ ਵੀ ਪੜ੍ਹੋ :   ਅਬੋਹਰ 'ਚ ਦਿਲ ਦਹਿਲਾਅ ਦੇਣ ਵਾਲੀ ਵਾਰਦਾਤ, ਪਤੀ ਨੇ ਬੱਚਿਆਂ ਸਾਹਮਣੇ ਕੁਹਾੜੀ ਨਾਲ ਵੱਢੀ ਪਤਨੀ

PunjabKesari

 ਇਹ ਨਾ ਕੇਵਲ ਸਾਡੇ ਬਹਾਦੁਰ ਬਲਾਂ ਨੂੰ ਬਦਨਾਮ ਕਰਦਾ ਹੈ, ਸਗੋਂ ਉਨ੍ਹਾਂ ਦੇ ਮਨੋਬਲ, ਅਨੁਸ਼ਾਸਨ ਅਤੇ ਤਿਆਰੀਆਂ ’ਤੇ ਗਲਤ ਪ੍ਰਭਾਵ ਵੀ ਪਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਬੀ.ਐੱਸ.ਐੱਫ. ਨੂੰ ਇਕ ਰਾਜਨੀਤਿਕ ਹਥਿਆਰ ਦੇ ਰੂਪ ’ਚ ਇਸਤੇਮਾਲ ਨਹੀਂ ਕਰਨਾ ਚਾਹੀਦਾ।ਸਾਡੀਆਂ ਤਾਕਤਾਂ ਦੇ ਇਸ ਇਸਤੇਮਾਲ ਤੋਂ ਗੁਰੇਜ ਕੀਤਾ ਜਾਣਾ ਚਾਹੀਦਾ। ਨਾਲ ਹੀ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਨ੍ਹਾਂ ਤੋਂ ਜ਼ਿਆਦਾ ਇਸ ਗੱਲ ਨੂੰ ਹੋਰ ਕੋਈ ਨਹੀਂ ਸਮਝ ਸਕਦਾ। ਉਨ੍ਹਾਂ ਨੇ ਨਾਲ ਇਹ ਵੀ ਲਿਖਿਆ ਹੈ ਕਿ ਉਹ 2014 ’ਚ ਉਸ  ਸਮੇਂ ਬੀ.ਐੱਸ.ਐੱਫ. ਅਧਿਕਾਰੀਆਂ ਨੂੰ ਮਿਲਣ ਗਏ ਸਨ। ਜਦੋਂ ਅਕਾਲੀ ਦਲ ਆਪਣੀ ਨਾਕਾਮੀ ਲੁਕਾਉਣ ਲਈ ਬੀ.ਐੱਸ.ਐੱਫ. ਦੇ ਬਾਰੇ ਦੁਸ਼ਟ ਪ੍ਰਚਾਰ ਕਰ ਰਿਹਾ ਸੀ।


Shyna

Content Editor

Related News