ਕੇਂਦਰ ਖ਼ਿਲਾਫ਼ ਲੰਬੀ ਹੈ ਕਿਸਾਨਾਂ ਦੀ ਲੜਾਈ, ਚੁਕਾਉਣੀ ਪਵੇਗੀ ਵੱਡੀ ਕੀਮਤ : ਸੁਨੀਲ ਜਾਖੜ

Saturday, Feb 06, 2021 - 01:24 PM (IST)

ਕੇਂਦਰ ਖ਼ਿਲਾਫ਼ ਲੰਬੀ ਹੈ ਕਿਸਾਨਾਂ ਦੀ ਲੜਾਈ, ਚੁਕਾਉਣੀ ਪਵੇਗੀ ਵੱਡੀ ਕੀਮਤ : ਸੁਨੀਲ ਜਾਖੜ

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨੀ ਅੰਦੋਲਨ ਦੇ ਹੱਕ 'ਚ ਇਕ ਵਾਰ ਫਿਰ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। 'ਜਗਬਾਣੀ' ਨਾਲ ਖ਼ਾਸ ਗੱਲਬਾਤ ਦੌਰਾਨ ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਸਰਕਾਰ ਆਪਣਾ ਹੰਕਾਰ ਛੱਡਣ ਨੂੰ ਤਿਆਰ ਨਹੀਂ ਹੈ। ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਖ਼ਿਲਾਫ਼ ਕਿਸਾਨਾਂ ਦੀ ਲੜਾਈ ਲੰਬੀ ਹੈ ਅਤੇ ਇਸ ਦੀ ਬਹੁਤ ਵੱਡੀ ਕੀਮਤ ਸਰਕਾਰ ਨੂੰ ਚੁਕਾਉਣੀ ਪਵੇਗੀ।

ਇਹ ਵੀ ਪੜ੍ਹੋ : ਫਰੀਦਕੋਟ 'ਚ ਰੂਹ ਕੰਬਾਊ ਵਾਰਦਾਤ, ਵਿਅਕਤੀ ਨੇ ਪਤਨੀ ਤੇ ਬੱਚਿਆਂ ਸਮੇਤ ਖ਼ੁਦ ਨੂੰ ਮਾਰੀ ਗੋਲੀ

ਕੇਂਦਰ ਸਰਕਾਰ ਵੱਲੋਂ ਦਿੱਲੀ ਦੇ ਬਾਰਡਰਾਂ 'ਤੇ ਠੋਕੀਆਂ ਗਈਆਂ ਕਿੱਲਾਂ ਬਾਰੇ ਬੋਲਦਿਆਂ ਜਾਖੜ ਨੇ ਕਿਹਾ ਕਿ ਇਸ ਨਾਲ ਦੋ ਤਰ੍ਹਾਂ ਦੇ ਨਤੀਜੇ ਨਿਕਲ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੇ ਸਾਰੇ ਲੋਕ ਜਾਗਰੂਕ ਹੋ ਗਏ ਕਿ ਇਹ ਮਸਲਾ ਪੰਜਾਬ ਦੇ ਕਿਸਾਨਾਂ ਦਾ ਨਹੀਂ, ਸਗੋਂ ਦੇਸ਼ ਦੀ ਆਜ਼ਾਦੀ ਦਾ ਹੈ ਤਾਂ ਲੋਕਾਂ ਦਾ ਗੁੱਸਾ ਇਸ ਤਾਨਾਸ਼ਾਹ ਸਰਕਾਰ ਦੇ ਖ਼ਿਲਾਫ਼ ਫੁੱਟ ਜਾਵੇਗਾ। ਉਨ੍ਹਾਂ ਕਿਹਾ ਕਿ ਪਰ ਜੇਕਰ ਅਜਿਹਾ ਨਹੀਂ ਹੁੰਦਾ ਅਤੇ ਲੋਕਾਂ ਨੇ ਇਹ ਸੋਚ ਲਿਆ ਕਿ ਇਹ ਤਾਂ ਬੱਸ ਕਿਸਾਨ ਤੁਰੇ-ਫਿਰਦੇ ਹਨ ਅਤੇ ਉਨ੍ਹਾਂ ਨੂੰ ਅੰਦੋਲਨ ਨਾਲ ਕੀ ਤਾਂ ਫਿਰ ਇਹੀ ਕਿੱਲਾਂ ਲੋਕਤੰਤਰ ਦੀ ਆਜ਼ਾਦੀ 'ਤੇ ਠੁਕਣਗੀਆਂ ਅਤੇ ਫਿਰ ਸਰਕਾਰ ਦੀ ਤਾਨਾਸ਼ਾਹੀ ਹੀ ਚੱਲੇਗੀ।

ਇਹ ਵੀ ਪੜ੍ਹੋ : ਬਟਾਲਾ 'ਚ ਚੋਣ ਪ੍ਰਚਾਰ ਦੌਰਾਨ ਚੱਲੀ ਗੋਲੀ, ਕਾਂਗਰਸੀ ਉਮੀਦਵਾਰ 'ਤੇ ਮਾਮਲਾ ਦਰਜ

ਉਨ੍ਹਾਂ ਕਿਹਾ ਕਿ ਕਿਸਾਨ ਤਾਂ ਆਪਣੇ ਮਸਲੇ ਸੁਲਝਾਉਣ ਲਈ ਦਿੱਲੀ ਅੰਦੋਲਨ ਕਰਨ ਗਏ ਸਨ ਪਰ ਇਹ ਲੜਾਈ ਤਾਂ ਹੁਣ ਹੋਰ ਹੀ ਰੰਗ ਲੈ ਗਈ ਹੈ ਅਤੇ ਲੋਕਤੰਤਰ 'ਤੇ ਖ਼ਤਰਾ ਮੰਡਰਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ 'ਤੇ ਰਗੜੇ ਲਾਉਂਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ ਦਲ ਨੇ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰਿਆ ਹੈ।

ਇਹ ਵੀ ਪੜ੍ਹੋ : ਕੇਂਦਰ ਨੇ ਪੰਜਾਬ ਸਰਕਾਰ ਨੂੰ ਫਿਰ ਦਿੱਤਾ ਝਟਕਾ, ਨਹੀਂ ਦੱਸਿਆ ਕਾਰਨ

ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਖ਼ਰਾਬ ਕਰਨ ਲਈ ਅਕਾਲੀ ਦਲ ਹੀ ਜ਼ਿੰਮੇਵਾਰ ਹੈ। ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਪੰਜਾਬ ਦੇ ਲੋਕਾਂ ਨੂੰ ਨਜਰਬੱਟੂ ਹੀ ਹਨ ਅਤੇ ਚੋਣਾਂ ਦੌਰਾਨ ਲੋਕ ਇਨ੍ਹਾਂ ਨੂੰ ਸਬਕ ਸਿਖਾਉਣਗੇ।
ਨੋਟ : ਕਿਸਾਨੀ ਮਸਲੇ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਦਿੱਤੇ ਬਿਆਨ ਬਾਰੇ ਦਿਓ ਰਾਏ


author

Babita

Content Editor

Related News