ਕੈਬਨਿਟ ਮੰਤਰੀ ਦੀ ਕੁੜਮਣੀ ਦੀ ਭਾਲ ਕਰਨ ਵਾਲੇ ਨੂੰ ਮਿਲੇਗਾ ਇਨਾਮ (ਵੀਡੀਓ)

Wednesday, Aug 28, 2019 - 06:49 PM (IST)

ਹੁਸ਼ਿਆਰਪੁਰ (ਅਮਰੀਕ)— ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਦੀ ਕੁੜਮਣੀ ਅਤੇ ਜੱਜ ਹਰਮੀਤ ਕੌਰ ਪੂਰੀ ਦੀ ਮਾਂ ਹਰਪ੍ਰੀਤ ਪੂਰੀ ਨੂੰ ਲਾਪਤਾ ਹੋਏ 22 ਦਿਨ ਹੋ ਚੁੱਕੇ ਹਨ ਪਰ ਪੁਲਸ ਪੁਲਸ ਪ੍ਰਸ਼ਾਸਨ ਵੱਲੋਂ ਅਜੇ ਵੀ ਭਾਲ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਇਹ ਕਾਰਗੁਜ਼ਾਰੀ ਪੁਲਸ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ ਰਹੀ ਹੈ। ਪਰਿਵਾਰ ਵੱਲੋਂ ਆਪਣੇ ਪੱਧਰ ’ਤੇ ਇਨਾਮੀ ਇਸ਼ਤਿਹਾਰ ਵੀ ਜਾਰੀ ਕੀਤੇ ਗਏ ਹਨ, ਜਿਸ ’ਚ ਦੱਸਿਆ ਕਿ ਗਿਆ ਹੈ ਕਿ ਹਰਪ੍ਰੀਤ ਪੂਰੀ ਦੀ ਭਾਲ ਕਰਨ ਵਾਲੇ 50 ਹਜ਼ਾਰ ਦੀ ਨਕਦੀ ਇਨਾਮ ਦਿੱਤਾ ਜਾਵੇਗਾ। ਇਹ ਇਨਾਮੀ ਇਸ਼ਤਿਹਾਰ ਸ਼ਹਿਰ ਦੀਆਂ ਕੰਧਾਂ ’ਤੇ ਲਗਾਏ ਜਾ ਰਹੇ ਹਨ ਅਤੇ ਨਾਲ ਹੀ ਸੋਸ਼ਲ ਮੀਡੀਆ ’ਤੇ ਵੀ ਪਾਏ ਜਾ ਰਹੇ ਹਨ ਪਰ 22 ਦਿਨ ਬੀਤਣ ਤੋਂ ਬਾਅਦ ਵੀ ਪਰਿਵਾਰ ਅਤੇ ਪੁਲਸ ਦੇ ਹੱਥ ਖਾਲੀ ਹਨ। 

PunjabKesari
ਇਸ ਸਬੰਧੀ ਜਦੋਂ ਹਰਪ੍ਰੀਤ ਪੂਰੀ ਦੇ ਪੁੱਤਰ ਅਤੇ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਜਵਾਈ ਦੀਪਕ ਪੂਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਸਿਰਫ ਇਹ ਗੱਲ ਕਰ ਰਹੀ ਹੈ ਕਿ ਭਾਲ ਜਾਰੀ ਹੈ ਪਰ 22 ਦਿਨ ਬੀਤਣ ਦੇ ਬਾਵਜੂਦ ਵੀ ਉਨ੍ਹਾਂ ਦੀ ਮਾਂ ਦਾ ਪਤਾ ਨਹੀਂ ਲਗਾ ਸਕੀ। ਦੀਪਕ ਪੂਰੀ ਨੇ ਜਾਰੀ ਕੀਤੇ ਇਨਾਮੀ ਇਸ਼ਤਿਹਾਰ ਦਿਖਾਉਂਦੇ ਹੋਏ ਅਪੀਲ ਕੀਤੀ ਕਿ ਉਨ੍ਹਾਂ ਦੀ ਮਾਂ ਦੀ ਕਿਸੇ ਨੂੰ ਵੀ ਕੋਈ ਸਾਰ ਮਿਲੇ ਤਾਂ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ। ਉਥੇ ਹੀ ਇਸ ਬਾਰੇ ਡੀ. ਐੱਸ. ਪੀ. ਜਗਦੀਸ਼ ਅੱਤਰੀ ਦਾ ਕਹਿਣਾ ਕਿ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਪਤਾ ਲਗਾ ਲਿਆ ਜਾਵੇਗਾ। 

PunjabKesari
ਜ਼ਿਕਰਯੋਗ ਹੈ ਕਿ 22 ਦਿਨ ਪਹਿਲਾਂ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਕੁੜਮਣੀ ਅਤੇ ਜੂਡੀਸ਼ੀਅਲ ਮੈਜਿਸਟ੍ਰੇਟ ਦੀ ਸਿਵਲ ਜੱਜ ਹਰਮੀਤ ਕੌਰ ਪੂਰੀ ਦੀ ਮਾਂ ਹਰਪ੍ਰੀਤ ਪੂਰੀ ਨੂੰ ਹੁਸ਼ਿਆਰਪੁਰ ਦੇ ਮੁਹੱਲਾ ਕਮਾਲਪੁਰ ’ਚੋਂ ਲਾਪਤਾ ਹੋਏ ਸੀ। ਹਰਪ੍ਰੀਤ ਕੌਰ ਘਰ ਦੀ ਨੌਕਰਾਣੀ ਨੂੰ ਕੱਪੜ ਸਿਲਾਈ ਦਾ ਕਹਿ ਕੇ ਘਰੋਂ ਨਿਕਲੀ ਸੀ ਪਰ ਵਾਪਸ ਘਰ ਨਹੀਂ ਪਰਤੀ। 


author

shivani attri

Content Editor

Related News