ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ’ਚ ਪੇਸ਼, ਕੋਰਟ ਨੇ ਦਿੱਤੇ ਇਹ ਨਿਰਦੇਸ਼
Wednesday, Dec 14, 2022 - 03:06 AM (IST)
ਮੋਹਾਲੀ (ਸੰਦੀਪ) : ਆਮਦਨ ਤੋਂ ਵੱਧ ਸੰਪਤੀ ਮਾਮਲੇ ਦੀ ਜਾਂਚ ਕਰ ਰਹੇ ਵਿਜੀਲੈਂਸ ਅਧਿਕਾਰੀ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣ ਦੇ ਮਾਮਲੇ ਵਿਚ ਮੁਲਜ਼ਮ ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਵੀਡੀਓ ਕਾਨਫਰੰਸਿੰਗ (ਵੀ. ਸੀ.) ਰਾਹੀਂ ਅਦਾਲਤ ਵਿਚ ਪੇਸ਼ ਕੀਤਾ ਗਿਆ। ਵਿਜੀਲੈਂਸ ਨੇ ਚਲਾਨ ਪੇਸ਼ ਕਰ ਦਿੱਤਾ ਹੈ। ਨਿਯਮਾਂ ਤਹਿਤ ਆਦਲਤ ਵਿਚ ਪੇਸ਼ ਹੋਣ ’ਤੇ ਚਲਾਨ ਦੀ ਕਾਪੀ ਸੌਂਪੀ ਜਾਂਦੀ ਹੈ ਪਰ ਮੁਲਜ਼ਮ ਦੇ ਵਿਅਕਤੀਗਤ ਰੂਪ ਨਾਲ ਪੇਸ਼ ਨਾ ਹੋਣ ਕਾਰਨ ਕਾਪੀ ਨਹੀਂ ਦਿੱਤੀ ਜਾ ਸਕੀ।
ਇਹ ਵੀ ਪੜ੍ਹੋ : FIFA WC 2022 : ਫਾਈਨਲ 'ਚ ਪਹੁੰਚਿਆ ਅਰਜਨਟੀਨਾ, ਕ੍ਰੋਏਸ਼ੀਆ ਨੂੰ 3-0 ਨਾਲ ਦਿੱਤੀ ਮਾਤ
ਕੇਸ ਦੀ ਅਗਲੀ ਸੁਣਵਾਈ ਲਈ ਅਦਾਲਤ ਨੇ 22 ਦਸੰਬਰ ਦੀ ਤਰੀਕ ਤੈਅ ਕਰਦਿਆਂ ਮੁਲਜ਼ਮ ਨੂੰ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ, ਤਾਂ ਕਿ ਵਿਜੀਲੈਂਸ ਵਲੋਂ ਪੇਸ਼ ਚਲਾਨ ਦੀ ਕਾਪੀ ਦਿੱਤੀ ਜਾ ਸਕੇ। ਧਿਆਨਯੋਗ ਹੈ ਕਿ ਸੂਚਨਾ ਦੇ ਆਧਾਰ ’ਤੇ ਹੀ ਵਿਜੀਲੈਂਸ ਨੇ 15 ਅਕਤੂਬਰ ਨੂੰ ਟ੍ਰੈਪ ਲਾ ਕੇ ਸਾਬਕਾ ਮੰਤਰੀ ਨੂੰ ਵਿਜੀਲੈਂਸ ਅਧਿਕਾਰੀ ਨੂੰ 50 ਲੱਖ ਰੁਪਏ ਰਿਸ਼ਵਤ ਦੇਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ।