ਜਲੰਧਰ: ਅੱਜ ਰੈਣਕ ਬਾਜ਼ਾਰ ਤੇ ਨੇੜਲੇ ਇਲਾਕਿਆਂ ''ਚ ਨਹੀਂ ਲੱਗੇਗਾ ''ਸੰਡੇ ਬਾਜ਼ਾਰ''
Sunday, Nov 22, 2020 - 11:55 AM (IST)
ਜਲੰਧਰ (ਖੁਰਾਣਾ)— ਸਥਾਨਕ ਰੈਣਕ ਬਾਜ਼ਾਰ, ਸ਼ੇਖਾਂ ਬਾਜ਼ਾਰ ਅਤੇ ਨੇੜਲੇ ਇਲਾਕਿਆਂ 'ਚ ਲੱਗਣ ਵਾਲਾ ਹਫ਼ਤਾਵਾਰੀ ਸੰਡੇ ਬਾਜ਼ਾਰ ਇਸ ਵਾਰ 22 ਨਵੰਬਰ (ਐਤਵਾਰ) ਨੂੰ ਨਹੀਂ ਲੱਗੇਗਾ। ਇਹ ਫ਼ੈਸਲਾ ਸ਼ਨੀਵਾਰ ਸੈਂਟਰਲ ਹਲਕੇ ਦੇ ਵਿਧਾਇਕ ਰਾਜਿੰਦਰ ਬੇਰੀ ਅਤੇ ਟਰੈਫਿਕ ਪੁਲਸ ਦੇ ਉੱਚ ਅਧਿਕਾਰੀਆਂ ਵਿਚਕਾਰ ਹੋਈ ਮੀਟਿੰਗ ਦੌਰਾਨ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਸ਼ਹਿਰ 'ਚ ਕੋਰੋਨਾ ਵਾਇਰਸ ਨਾਲ ਸਬੰਧਤ ਕੇਸਾਂ 'ਚ ਭਾਰੀ ਵਾਧਾ ਦਰਜ ਕੀਤਾ ਜਾ ਰਿਹਾ ਹੈ, ਜਿਸ ਤੋਂ ਮੰਨਿਆ ਜਾ ਰਿਹਾ ਹੈ ਕਿ ਸ਼ਹਿਰ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ: ਲਗਜ਼ਰੀ ਗੱਡੀਆਂ ਦੇ ਸ਼ੌਕੀਨ 'ਡਰੱਗ ਕਿੰਗ' ਗੁਰਦੀਪ ਰਾਣੋ ਦੀ ਪਾਰਟਨਰ ਬੀਬੀ ਹਿਮਾਚਲ ਤੋਂ ਗ੍ਰਿਫ਼ਤਾਰ
ਕੁਝ ਦਿਨ ਪਹਿਲਾਂ ਤੱਕ ਸ਼ਹਿਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣੇ ਕਾਫੀ ਘੱਟ ਗਏ ਸਨ ਪਰ ਹੁਣ ਪਾਜ਼ੇਟਿਵ ਕੇਸਾਂ ਦੀ ਗਿਣਤੀ ਰੋਜ਼ਾਨਾ ਡੇਢ ਸੌ ਤੋਂ ਵੀ ਪਾਰ ਹੋ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਫ਼ੈਸਲੇ ਤਹਿਤ ਟਰੈਫਿਕ ਪੁਲਸ ਅਤੇ ਨਗਰ ਨਿਗਮ ਦੇ ਤਹਿਬਾਜ਼ਾਰੀ ਮਹਿਕਮੇ ਵੱਲੋਂ ਐਤਵਾਰ ਨੂੰ ਅੰਦਰੂਨੀ ਬਾਜ਼ਾਰਾਂ 'ਚ ਲੱਗਣ ਵਾਲੀਆਂ ਫੜ੍ਹੀਆਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਦੌਰਾਨ ਦੋਵਾਂ ਧਿਰਾਂ ਵਿਚਕਾਰ ਟਕਰਾਅ ਦੀ ਸਥਿਤੀ ਵੀ ਬਣ ਸਕਦੀ ਹੈ।
ਗਾਹਕ ਤਾਂ ਕੀ ਦੁਕਾਨਦਾਰ ਵੀ ਨਹੀਂ ਪਹਿਨ ਰਹੇ ਮਾਸਕ
ਕੋਰੋਨਾ ਵਾਇਰਸ ਦੀ ਮਹਾਮਾਰੀ ਸ਼ੁਰੂ ਹੋਇਆਂ ਕਈ ਮਹੀਨੇ ਹੋ ਚੁੱਕੇ ਹਨ ਅਤੇ ਹੌਲੀ-ਹੌਲੀ ਇਸ ਦਾ ਕਹਿਰ ਘਟਦਾ ਨਜ਼ਰ ਆ ਰਿਹਾ ਸੀ, ਜਿਸ ਕਾਰਨ ਲੋਕਾਂ ਨੇ ਇਸ ਪ੍ਰਤੀ ਲਾਪ੍ਰਵਾਹੀ ਵਰਤਣੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਵੱਡੀ ਵਾਰਦਾਤ: ਜਲੰਧਰ ਦੇ ਸ਼ਿਵ ਵਿਹਾਰ 'ਚ ਦਿਨ-ਦਿਹਾੜੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ
ਪਿਛਲੇ ਹਫ਼ਤੇ ਜਦੋਂ ਰੈਣਕ ਬਾਜ਼ਾਰ ਅਤੇ ਨੇੜਲੇ ਇਲਾਕਿਆਂ 'ਚ ਸੰਡੇ ਬਾਜ਼ਾਰ ਲੱਗਿਆ ਸੀ ਤਾਂ ਉਥੇ ਹਜ਼ਾਰਾਂ ਦੀ ਭੀੜ ਦੇਖੀ ਗਈ, ਜਿਸ ਨੇ ਕੋਰੋਨਾ ਸਬੰਧੀ ਕਿਸੇ ਨਿਯਮ ਦਾ ਪਾਲਣ ਨਹੀਂ ਕੀਤਾ। ਬਾਜ਼ਾਰਾਂ 'ਚ ਹਜ਼ਾਰਾਂ ਗਾਹਕ ਜਿਥੇ ਬਿਨਾਂ ਮਾਸਕ ਘੁੰਮ ਰਹੇ ਸਨ, ਉਥੇ ਹੀ ਵਧੇਰੇ ਦੁਕਾਨਦਾਰਾਂ ਨੇ ਵੀ ਮਾਸਕ ਨਹੀਂ ਪਹਿਨੇ ਹੋਏ ਸਨ। ਸੋਸ਼ਲ ਡਿਸਟੈਂਸਿੰਗ ਦੀਆਂ ਜੰਮ ਕੇ ਧੱਜੀਆਂ ਉਡਾਈਆਂ ਜਾ ਰਹੀਆਂ ਸਨ, ਜਿਸ ਕਾਰਣ ਹੁਣ ਸੰਡੇ ਬਾਜ਼ਾਰ ਸਬੰਧੀ ਇਹ ਸਖ਼ਤ ਫੈਸਲਾ ਲੈਣਾ ਪਿਆ ਹੈ।
ਇਹ ਵੀ ਪੜ੍ਹੋ: ਕਤਲ ਕੀਤੇ ਡੇਰਾ ਪ੍ਰੇਮੀ ਦਾ ਪਰਿਵਾਰ ਵੱਲੋਂ ਸਸਕਾਰ ਕਰਨ ਤੋਂ ਇਨਕਾਰ, ਲਾਸ਼ ਸੜਕ 'ਤੇ ਰੱਖ ਲਾਇਆ ਜਾਮ
ਇਹ ਵੀ ਪੜ੍ਹੋ: ਜਲੰਧਰ: ਪ੍ਰਾਈਵੇਟ ਹਸਪਤਾਲ ਦੀ ਵੱਡੀ ਲਾਪਰਵਾਹੀ: ਕੋਰੋਨਾ ਨਾਲ ਮਰਨ ਵਾਲਿਆਂ ਦੀਆਂ ਮ੍ਰਿਤਕ ਦੇਹਾਂ ਬਦਲੀਆਂ