ਸੁਨਾਮ ''ਚ ਦਿਲ ਕੰਬਾਊ ਵਾਰਦਾਤ, ਭਰੇ ਬਾਜ਼ਾਰ ''ਚ ਦਾਤਰ ਨਾਲ ਵੱਢਦਾ ਰਿਹਾ ਪਤਨੀ (ਦੇਖੋ ਤਸਵੀਰਾਂ)

Sunday, Aug 16, 2020 - 06:35 PM (IST)

ਸੁਨਾਮ ''ਚ ਦਿਲ ਕੰਬਾਊ ਵਾਰਦਾਤ, ਭਰੇ ਬਾਜ਼ਾਰ ''ਚ ਦਾਤਰ ਨਾਲ ਵੱਢਦਾ ਰਿਹਾ ਪਤਨੀ (ਦੇਖੋ ਤਸਵੀਰਾਂ)

ਸੁਨਾਮ ਉਧਮ ਸਿੰਘ ਵਾਲਾ (ਬਾਂਸਲ) : ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਸੁਨਾਮ ਦੀ ਇਕ ਦਿਲ ਕੰਬਾਅ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਸ ਵਿਚ ਇਕ ਪਤੀ ਭਰੇ ਬਾਜ਼ਾਰ ਵਿਚ ਹੱਥ 'ਚ ਦਾਤਰ ਲੈ ਕੇ ਪਤਨੀ ਨੂੰ ਵੱਢਦਾ ਰਿਹਾ। ਇਹ ਮੰਜ਼ਰ ਦੇਖ ਕੇ ਉਥੇ ਮੌਜੂਦ ਹਰ ਕਿਸੇ ਦਾ ਦਿਲ ਕੰਬ ਉੱਠਿਆ। ਦਰਅਸਲ ਪਿੰਡ ਛਾਜਲੀ ਦੇ ਰਹਿਣ ਵਾਲੇ ਇਕ ਵਿਅਕਤੀ ਦਾ ਵਿਆਹ ਕੁਝ ਸਾਲ ਪਹਿਲਾਂ ਸੁਨਾਮ ਦੀ ਇਕ ਔਰਤ ਨਾਲ ਹੋਇਆ ਸੀ, ਜਿਸ ਨੂੰ ਅੱਜ ਉਸ ਦੇ ਪਤੀ ਨੇ ਭਰੇ ਬਾਜ਼ਾਰ ਵਿਚ ਦਾਤਰ ਨਾਲ ਵੱਢ ਦਿੱਤਾ।

ਇਹ ਵੀ ਪੜ੍ਹੋ :  ਤਪਾ ਮੰਡੀ ਦੇ ਮਸ਼ਹੂਰ ਜਿਊਲਰ ਦੇ 20 ਸਾਲਾ ਨੌਜਵਾਨ ਪੁੱਤ ਦੀ ਕੋਰੋਨਾ ਕਾਰਣ ਮੌਤ

PunjabKesari

ਇਸ ਦੌਰਾਨ ਜਿਹੜਾ ਵੀ ਉਕਤ ਔਰਤ ਨੂੰ ਬਚਾਉਣ ਲਈ ਆਉਂਦਾ ਤਾਂ ਔਰਤ ਦਾ ਪਤੀ ਉਸ 'ਤੇ ਵੀ ਦਾਤਰ ਨਾਲ ਹਮਲਾ ਕਰ ਦਿੰਦਾ। ਇਸ ਦੌਰਾਨ ਲੋਕਾਂ ਨੇ ਇੱਟਾਂ-ਪੱਥਰ ਮਾਰ ਕੇ ਔਰਤ ਨੂੰ ਉਸ ਦੇ ਪਤੀ ਛੁਡਵਾਇਆ ਅਤੇ ਦੋਵਾਂ ਨੂੰ ਸਿਵਲ ਹਸਪਤਾਲ ਸੁਨਾਮ ਵਿਖੇ ਦਾਖਲ ਕਰਵਾਇਆ ਗਿਆ। 

ਇਹ ਵੀ ਪੜ੍ਹੋ :  ਰਾਏਕੋਟ 'ਚ ਰਾਤ ਦੋ ਵਜੇ ਵਾਪਰੀ ਵੱਡੀ ਵਾਰਦਾਤ, ਸਾਰੇ ਪਿੰਡ 'ਚ ਫੈਲੀ ਦਹਿਸ਼ਤ

PunjabKesari

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਥਾਣਾ ਚੌਕੀ ਇੰਚਾਰਜ ਅਨਾਜ ਮੰਡੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਸੁਨਾਮ ਦੀ ਲੜਕੀ ਪਿੰਡ ਛਾਜਲੀ ਦੇ ਵਿਅਕਤੀ ਨਾਲ ਵਿਆਹੀ ਹੋਈ ਸੀ ਅਤੇ ਜਿਸ ਨਾਲ ਉਸ ਨਾਲ ਲੜਾਈ ਝਗੜਾ ਰਹਿੰਦਾ ਸੀ।

ਇਹ ਵੀ ਪੜ੍ਹੋ :  ਦੁੱਖਦਾਈ ਖ਼ਬਰ : ਕੋਰੋਨਾ ਮਰੀਜ਼ਾਂ ਦੀ ਦੇਖ ਭਾਲ 'ਚ ਤਾਇਨਾਤ ਏ. ਐੱਸ. ਆਈ. ਦੀ ਕੋਰੋਨਾ ਕਾਰਣ ਮੌਤ

PunjabKesari

ਅੱਜ ਉਹ ਵਿਅਕਤੀ ਉਸ ਔਰਤ ਨੂੰ ਉਸ ਦੇ ਪੇਕੇ ਘਰੋਂ ਮੋਟਰਸਾਈਕਲ ਵਾਲੀ ਰੇਹੜੀ ਵਿਚ ਬਿਠਾ ਕੇ ਲੈ ਗਿਆ ਫਿਰ ਆਈ. ਟੀ. ਚੌਂਕ ਤੋਂ ਜਾਖਲ ਰੋਡ ਵੱਲ ਆ ਗਿਆ ਅਤੇ ਰਸਤੇ 'ਚ ਉਸ ਦੀ ਕਾਫੀ ਮਾਰਕੁੱਟ ਕਰਨ ਲੱਗਿਆ ਅਤੇ ਉਸ ਦੇ ਕਾਫੀ ਸੱਟਾਂ ਮਾਰੀਆਂ। 

ਇਹ ਵੀ ਪੜ੍ਹੋ :  ਕੋਰੋਨਾ ਮਰੀਜ਼ ਦਾ ਪਿਉ ਬੋਲਿਆ, 3 ਕਤਲ ਕੀਤੇ, 30 ਸਾਲ ਜੇਲ ਕੱਟੀ, ਕਿਤੇ ਚੌਥਾ ਕਤਲ ਨਾ ਕਰਨਾ ਪੈ ਜਾਵੇ

PunjabKesari

ਜ਼ਿਕਰਯੋਗ ਹੈ ਕਿ ਇਸ ਮੌਕੇ ਲੋਕਾਂ ਵੱਲੋਂ ਵੀ ਉਸ ਵਿਅਕਤੀ ਤੋਂ ਉਸ ਦੀ ਘਰਵਾਲੀ ਨੂੰ ਛੁਡਾਇਆ ਗਿਆ ਅਤੇ ਲੋਕਾਂ ਵੱਲੋਂ ਇੱਟਾਂ ਪੱਥਰ ਮਾਰੇ ਗਏ। ਜਿਸ ਨੂੰ ਲੈ ਕੇ ਦੋਵਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਵਿਅਕਤੀ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ, ਉਸ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ :  ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਪਈਆਂ ਭਾਜੜਾਂ, ਬੱਚਿਆਂ ਦੇ ਵੀ ਆਏ ਸੀ ਸੰਪਰਕ 'ਚ

PunjabKesari

ਪੁਲਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਗਿੱਦੜਬਾਹਾ : ਦੋ ਧੜਿਆਂ 'ਚ ਖੂਨੀ ਭੇੜ, 200 ਤੋਂ ਵਧੇਰੇ ਨੌਜਵਾਨਾਂ ਨੇ ਚਲਾਏ ਬੇਸ ਬੈਟ, ਹਾਕੀਆਂ ਤੇ ਗੋਲੀਆਂ

PunjabKesari


author

Gurminder Singh

Content Editor

Related News