ਫਤਿਹਵੀਰ ਦੇ ਦਾਦਾ ਵੱਲੋਂ ਭੋਗ ਮੌਕੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ
Wednesday, Jun 19, 2019 - 05:26 PM (IST)
ਸੁਨਾਮ (ਮੰਗਲਾ) : 150 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗ ਕੇ ਮੌਤ ਦੇ ਮੂੰਹ 'ਚ ਗਏ 2 ਸਾਲਾ ਫ਼ਤਿਹਵੀਰ ਦੀ ਆਤਮਿਕ ਸ਼ਾਂਤੀ ਲਈ ਰੱਖੇ ਸਹਿਜ ਪਾਠ ਦੇ ਭੋਗ 20 ਜੂਨ ਦਿਨ ਵੀਰਵਾਰ ਨੂੰ ਨਵੀਂ ਦਾਣਾ ਮੰਡੀ ਸੁਨਾਮ ਵਿਖੇ ਦੁਪਹਿਰ 1 ਵਜੇ ਪਾਏ ਜਾਣਗੇ। ਫਤਿਹਵੀਰ ਦੀ ਦਾਦਾ ਜੀ ਵੱਲੋਂ ਸਮੂਹ ਸੰਗਤ ਨੂੰ ਕੱਲ ਪੈਣ ਵਾਲੇ ਭੋਗ ਲਈ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਫ਼ਤਿਹ ਨੂੰ ਭੋਗ 'ਤੇ ਆ ਕੇ ਸ਼ਰਧਾ ਦੇ ਫੁੱਲ ਭੇਂਟ ਕਰ ਸਕਦਾ ਹੈ, ਪਰਿਵਾਰ ਵੱਲੋਂ ਕਿਸੇ ਲਈ ਵੀ ਕੋਈ ਰੋਕ ਟੋਕ ਨਹੀਂ ਹੈ।
ਦੱਸ ਦੇਈਏ ਕਿ ਫਤਿਹਵੀਰ ਸਿੰਘ 6 ਜੂਨ ਨੂੰ ਆਪਣੇ ਖੇਤ ਵਿਚ ਬਣੇ ਹੋਏ ਬੋਰਵੈੱਲ ਵਿਚ ਡਿੱਗ ਪਿਆ ਸੀ, ਹਾਲਾਂਕਿ ਉਸ ਦੀ ਮਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਹੋ ਗਈ। ਫਤਿਹਵੀਰ ਨੂੰ ਬਚਾਉਣ ਲਈ 6 ਦਿਨ ਤੱਕ ਰੈਸਕਿਊ ਆਪਰੇਸ਼ਨ ਚੱਲਿਆ। 11 ਜੂਨ ਨੂੰ ਤੜਕੇ ਸਵੇਰੇ ਸਵਾ 5 ਵਜੇ ਦੇ ਕਰੀਬ ਫਤਿਹਵੀਰ ਨੂੰ ਬਾਹਰ ਤਾਂ ਕੱਢ ਲਿਆ ਗਿਆ ਸੀ ਪਰ ਉਦੋਂ ਤੱਕ ਉਹ ਦੁਨੀਆ ਨੂੰ ਅਲਵਿਦਾ ਆਖ ਚੁੱਕਾ ਸੀ