ਮਿੱਤਰਾਂ ਦੇ ਪਿੰਡ ਆ ਕੇ ਧੁੱਪ ਸੇਕ ਲੈ ! ਪੰਜਾਬ ਦਾ ਬੀਤ ਇਲਾਕਾ, ਜਿਥੇ ਸਰਦੀਆਂ ’ਚ ਧੁੰਦ ਦਾ ਨਹੀਂ ਨਾਮੋ-ਨਿਸ਼ਾਨ

Wednesday, Jan 04, 2023 - 05:29 AM (IST)

ਮਿੱਤਰਾਂ ਦੇ ਪਿੰਡ ਆ ਕੇ ਧੁੱਪ ਸੇਕ ਲੈ ! ਪੰਜਾਬ ਦਾ ਬੀਤ ਇਲਾਕਾ, ਜਿਥੇ ਸਰਦੀਆਂ ’ਚ ਧੁੰਦ ਦਾ ਨਹੀਂ ਨਾਮੋ-ਨਿਸ਼ਾਨ

ਗੜ੍ਹਸ਼ੰਕਰ (ਬ੍ਰਹਮਪੁਰੀ)-ਜਿਥੇ ਪੂਰਾ ਉੱਤਰੀ ਭਾਰਤ ਕੜਾਕੇ ਦੀ ਠੰਡ (ਸਰਦੀ) ’ਚ ਜਕੜਿਆ ਹੋਇਆ ਹੈ, ਉਸ ਦੇ ਨਾਲ-ਨਾਲ ਪੰਜਾਬ ’ਚ ਵੀ ਠੰਡ ਅਤੇ ਧੁੰਦ ਦਾ ਪ੍ਰਕੋਪ ਬਹੁਤ ਜ਼ਿਆਦਾ ਹੈ ਪਰ ਪੰਜਾਬ ਦੇ ਇਕ ਇਲਾਕੇ ’ਚ ਧੁੰਦ ਦਾ ਕੋਈ ਨਾਮੋ-ਨਿਸ਼ਾਨ ਨਹੀਂ ਹੈ। ਜੇ ਇਹ ਜਾਣਕਾਰੀ ਲੋਕਾਂ ਨਾਲ ਅੱਜਕੱਲ ਸਾਂਝੀ ਕਰੀਏ ਤਾਂ ਹੈਰਾਨੀਜਨਕ ਹੋਵੇਗੀ ਪਰ ਇਹ ਸੱਚਾਈ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਦੇ ਇਕ ਪਾਸੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਅਤੇ ਦੂਜੇ ਪਾਸੇ ਜ਼ਿਲ੍ਹਾ ਨਵਾਂਸ਼ਹਿਰ ਤੇ ਰੋਪੜ ਦੀਆਂ ਹੱਦਾਂ ਨਾਲ ਲੱਗਦੇ ਬੀਤ ਨਾਲ ਜਾਣਿਆ ਜਾਂਦਾ ਇਲਾਕੇ ਦੀ ਹੈ, ਜੋ ਤਕਰੀਬਨ 22 ਪਿੰਡਾਂ ਦਾ ਸਮੂਹ ਹੈ ।

ਇਹ ਖ਼ਬਰ ਵੀ ਪੜ੍ਹੋ : 12 ਸਾਲਾ ਬੱਚੀ ਨਾਲ ਜਬਰ-ਜ਼ਿਨਾਹ, ਗੁੱਸੇ ’ਚ ਆਏ ਲੋਕਾਂ ਨੇ ਫੂਕ ਦਿੱਤੀਆਂ ਦੋਸ਼ੀਆਂ ਦੀਆਂ ਗੱਡੀਆਂ

ਇਸ ਇਲਾਕੇ ’ਚ ਭਾਵੇਂ ਸਰਕਾਰਾਂ ਵੱਲੋਂ ਬਹੁਤੀਆਂ ਸਹੂਲਤਾਂ ਨਹੀਂ ਦਿੱਤੀਆਂ ਗਈਆਂ ਪਰ ਜਿਵੇਂ ਇਸ ਇਲਾਕੇ ਦੇ ਲੋਕ ਬਹੁਤ ਮਿਹਨਤੀ ਹਨ। ਉਂਝ ਕੁਦਰਤ ਵੀ ਇਸ ਇਲਾਕੇ ’ਤੇ ਮਿਹਰਬਾਨ ਰਹਿੰਦੀ ਹੈ। ਅੱਜਕਲ ਇਸ ਇਲਾਕੇ ’ਚ ਧੁੰਦ ਨਜ਼ਰ ਨਹੀਂ ਆਉਂਦੀ ਸਗੋਂ ਸਵੇਰੇ 8 ਵਜੇ ਤੋਂ ਪਹਿਲਾਂ ਹੀ ਸੂਰਜ ਦੇਵਤਾ ਦੀ ਆਮਦ ਹੋ ਜਾਂਦੀ ਹੈ ਅਤੇ ਧੁੱਪ ਦੀ ਚਿੱਟੀ ਚਾਦਰ ਇਸ ਇਲਾਕੇ ਨੂੰ ਠੰਡ ਦਾ ਅਹਿਸਾਸ ਹੋਣ ਹੀ ਨਹੀਂ ਦਿੰਦੀ ।

ਇਹ ਖ਼ਬਰ ਵੀ ਪੜ੍ਹੋ : ਕੁੱਤੇ ਨੂੰ ਬਚਾਉਂਣ ਸਮੇਂ ਨਹਿਰ ’ਚ ਰੁੜ੍ਹਿਆ ਮਰਚੈਂਟ ਨੇਵੀ ਅਫ਼ਸਰ

ਬੀਤ ਨੂੰ ਖਾ ਰਿਹਾ ਹਿਮਾਚਲ ਦੀ ਮਿੱਲ ਦਾ ਪ੍ਰਦੂਸ਼ਣ

ਵਾਤਾਵਰਣ ਪ੍ਰੇਮੀ ਚੌਧਰੀ ਗਰੀਬਦਾਸ ਨੇ ਦੱਸਿਆ ਕਿ ਬੀਤ ਦੇ ਪਿੰਡ ਮੱਧਵਾਨੀ ਨਾਲ ਲੱਗਦੀ ਹਿਮਾਚਲ ਦੀ ਹੱਦ ਨਾਲ ਲਗਾਈ ਇਕ ਫੈਕਟਰੀ, ਜੋ ਰੋਜ਼ਾਨਾ ਬਹੁਤ ਪ੍ਰਦੂਸ਼ਣ ਫੈਲਾਉਂਦੀ ਹੈ, ਬੀਤ ਇਲਾਕੇ ਦੀ ਕੁਦਰਤੀ ਦਿੱਖ ਨੂੰ ਵਿਗਾੜ ਰਹੀ ਹੈ। ਇਸ ਕਾਰਨ ਬਹੁਤ ਸਾਰੀ ਕੁਦਰਤੀ ਬਨਸਪਤੀ ਖ਼ਤਮ ਹੋ ਰਹੀ ਹੈ ਅਤੇ ਸਾਹ ਦੀਆਂ ਬੀਮਾਰੀਆਂ ਤੋਂ ਲੋਕ ਪੀੜਤ ਹੋ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸਕੂਲ ਖ਼ਿਲਾਫ਼ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ

ਜੇ ਸਰਕਾਰ ਮਾਈਨਿੰਗ ਅਤੇ ਸ਼ਿਕਾਰ ’ਤੇ ਰੋਕ ਲਾਵੇ ਤਾਂ ਬਣ ਸਕਦੈ ਵੱਡਾ ਟੂਰਿਸਟ ਕੇਂਦਰ

ਪੰਜਾਬ ਦੇ ਇਸ ਇਲਾਕੇ ਦੇ 22 ਪਿੰਡ, ਜੋ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ’ਚ ਵਸੇ ਹੋਏ ਹਨ, ਇੱਥੇ ਗਰਮੀ-ਸਰਦੀ ਮੌਸਮ ਦੇ ਨਾਲ-ਨਾਲ ਹੋਰ ਕੁਝ ਵੀ ਪੰਜਾਬ ਨਾਲੋਂ ਵੱਖਰਾ ਹੈ। ਜੇਕਰ ਕੀਮਤੀ ਜੜ੍ਹੀ-ਬੂਟੀਆਂ, ਪੰਛੀ ਅਤੇ ਜੰਗਲੀ ਜਾਨਵਰ ਆਦਿ ਦੀ ਸੁੰਦਰਤਾ ਨੂੰ ਬਚਾ ਕੇ ਰੱਖਣਾ ਹੈ ਤਾਂ ਮਾਈਨਿੰਗ ਮਾਫ਼ੀਆ, ਜੋ ਇਸ ਨੂੰ ਪੈਰਾਂ ’ਚੋਂ ਖੋਦ ਰਿਹਾ ਹੈ, ’ਤੇ ਸ਼ਿਕੰਜਾ ਕੱਸਣਾ ਪਵੇਗਾ। ਦੂਸਰਾ ਜੰਗਲੀ ਸ਼ਿਕਾਰ, ਜੋ ਹੋ ਰਿਹਾ ਹੈ, ਉਹ ਵੀ ਬੰਦ ਕਰਨਾ ਹੋਵੇਗਾ। ਇੱਥੇ ਲੋਕਾਂ ਨੂੰ ਵਿਸ਼ੇਸ਼ ਕਰਜ਼ੇ ਦੇ ਕੇ ਕੁਦਰਤੀ ਖੇਤੀ ਕਰਵਾਈ ਜਾ ਸਕਦੀ ਹੈ।
 


author

Manoj

Content Editor

Related News