ਪੰਜਾਬ ਵਾਸੀ ਹੋ ਜਾਣ ਪਸੀਨੇ ਛੁਡਾਉਣ ਵਾਲੀ 'ਗਰਮੀ' ਲਈ ਤਿਆਰ, 'ਮੌਸਮ' ਨੂੰ ਲੈ ਕੇ ਆਈ ਨਵੀਂ ਅਪਡੇਟ

Thursday, Feb 09, 2023 - 10:52 AM (IST)

ਪੰਜਾਬ ਵਾਸੀ ਹੋ ਜਾਣ ਪਸੀਨੇ ਛੁਡਾਉਣ ਵਾਲੀ 'ਗਰਮੀ' ਲਈ ਤਿਆਰ, 'ਮੌਸਮ' ਨੂੰ ਲੈ ਕੇ ਆਈ ਨਵੀਂ ਅਪਡੇਟ

ਚੰਡੀਗੜ੍ਹ (ਪਾਲ) : ਇਸ ਵਾਰ ਸਰਦੀ ਦੇਰ ਨਾਲ ਸ਼ੁਰੂ ਹੋਈ ਤਾਂ ਲੱਗਾ ਕਿ ਇਹ ਦੇਰ ਤੱਕ ਰਹੇਗੀ ਪਰ ਜਿਸ ਤਰ੍ਹਾਂ ਤਾਪਮਾਨ ਲਗਾਤਾਰ ਉੱਪਰ ਵੱਲ ਜਾ ਰਿਹਾ ਹੈ, ਉਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਗਰਮੀ ਵੀ ਜਲਦੀ ਆ ਜਾਵੇਗੀ। ਮੌਸਮ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਮੁਤਾਬਕ ਇਸ ਵਾਰ ਪੱਛਮੀ ਪੌਣਾਂ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾ ਨਹੀਂ ਰਹੀਆਂ। ਅਜਿਹੇ 'ਚ ਮੀਂਹ ਕੁੱਝ ਖ਼ਾਸ ਨਹੀਂ ਪਿਆ ਹੈ।

ਇਹ ਵੀ ਪੜ੍ਹੋ : ਤੁਰਕੀ 'ਚ ਆਏ ਭੂਚਾਲ ਨੇ ਵਧਾਈ 'ਪੰਜਾਬ' ਦੀ ਚਿੰਤਾ, ਸੂਬੇ ਦੇ ਇਨ੍ਹਾਂ ਜ਼ਿਲ੍ਹਿਆਂ ਨੂੰ ਸਭ ਤੋਂ ਜ਼ਿਆਦਾ ਖ਼ਤਰਾ

ਇਹ ਇਕ ਵੱਡਾ ਕਾਰਨ ਹੈ ਕਿ ਫਰਵਰੀ 'ਚ ਤਾਪਮਾਨ ਉੱਪਰ ਜਾ ਰਿਹਾ ਹੈ। ਹਾਲਾਂਕਿ ਇਨ੍ਹਾਂ ਦਿਨਾਂ 'ਚ ਤਾਪਮਾਨ ਵੱਧਣਾ ਸ਼ੁਰੂ ਹੋ ਜਾਂਦਾ ਹੈ ਪਰ ਮੀਂਹ ਨਾ ਪੈਣ ਕਾਰਨ ਅਤੇ ਆਸਮਾਨ ਜ਼ਿਆਦਾ ਸਾਫ਼ ਹੋਣ ਕਾਰਨ ਤਾਪਮਾਨ ਵੱਧ ਰਿਹਾ ਹੈ। ਇਸ ਕਾਰਨ ਪੰਜਾਬ ਵਾਸੀਆਂ ਨੂੰ ਜਲਦੀ ਹੀ ਪਸੀਨੇ ਛੁਡਾਉਣ ਵਾਲੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੇਂਦਰ ਮੁਤਾਬਕ ਆਉਣ ਵਾਲੇ ਦਿਨਾਂ ਦੀ ਲਾਂਗ ਫੋਰਕਾਸਟ 'ਚ ਵੀ ਮੀਂਹ ਦੀ ਅਜੇ ਕੋਈ ਸੰਭਾਵਨਾ ਨਹੀਂ ਹੈ, ਜਦੋਂਕਿ ਆਉਣ ਵਾਲੇ ਦਿਨਾਂ 'ਚ ਤਾਪਮਾਨ ਵੱਧਦਾ ਹੋਇਆ ਦਿਸ ਰਿਹਾ ਹੈ।

ਇਹ ਵੀ ਪੜ੍ਹੋ : ਗਲਾਡਾ ਵਲੋਂ ਅੰਗਰੇਜ਼ੀ ਭਾਸ਼ਾ ’ਚ ਫਾਰਮ ਛਪਵਾਉਣ ’ਤੇ ਭਾਜਪਾ ਆਗੂਆਂ ਨੇ ਸਰਕਾਰ ਨੂੰ ਘੇਰਿਆ

ਬੁੱਧਵਾਰ ਸਵੇਰੇ ਤੋਂ ਹੀ ਮੌਸਮ ਸਾਫ਼ ਰਿਹਾ ਅਤੇ ਸ਼ਾਮ ਤੱਕ ਧੁੱਪ ਨਿਕਲੀ ਰਹੀ। ਹਾਲਾਂਕਿ ਸਵੇਰੇ ਅਤੇ ਸ਼ਾਮ ਸਮੇਂ ਠੰਡ ਜਾਰੀ ਹੈ। ਸ਼ਾਮ ਹੁੰਦਿਆਂ ਹੀ ਠੰਡੀਆਂ ਹਵਾਵਾਂ ਅਜੇ ਚੱਲ ਰਹੀਆਂ ਹਨ, ਜਿਸ ਕਾਰਨ ਮੌਸਮ 'ਚ ਠੰਡਕ ਬਣੀ ਹੋਈ ਹੈ। ਬੁੱਧਵਾਰ ਵੱਧ ਤੋਂ ਵੱਧ ਤਾਪਮਾਨ 23.1 ਡਿਗਰੀ ਸੈਲਸੀਅਸ ਰਿਹਾ, ਜਦੋਂਕਿ ਹੇਠਲਾ ਤਾਪਮਾਨ 9.4 ਡਿਗਰੀ ਦਰਜ ਹੋਇਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News