ਗਰਮੀਆਂ ਦੀਆਂ ਛੁੱਟੀਆਂ ਦਾ ਹੋ ਗਿਆ ਐਲਾਨ! ਖ਼ਬਰ ''ਚ ਪੜ੍ਹੋ ਪੂਰੀ UPDATE
Friday, May 16, 2025 - 09:29 AM (IST)

ਚੰਡੀਗੜ੍ਹ (ਪਾਲ) : ਜੇਕਰ ਤੁਸੀਂ ਕੁੱਝ ਦਿਨਾਂ 'ਚ ਪੀ. ਜੀ. ਆਈ. ਆਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਥੋੜ੍ਹਾ ਇੰਤਜ਼ਾਰ ਕਰਨਾ ਬਿਹਤਰ ਹੋਵੇਗਾ। ਗਰਮੀਆਂ ਦੀਆਂ ਛੁੱਟੀਆਂ 16 ਮਈ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ, ਜਿਸ ਦਾ ਮਤਲਬ ਹੈ ਕਿ ਅੱਧੇ ਫੈਕਲਟੀ ਛੁੱਟੀ ’ਤੇ ਹੋਣਗੇ। ਹਾਲ ਹੀ 'ਚ ਭਾਰਤ-ਪਾਕਿਸਤਾਨ ਤਣਾਅ ਦੇ ਮੱਦੇਨਜ਼ਰ ਸਾਰੇ ਡਾਕਟਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਸਨ। ਹੁਣ ਸਥਿਤੀ ਆਮ ਹੈ, ਇਸ ਲਈ ਪੁਰਾਣਾ ਹੁਕਮ ਵਾਪਸ ਲੈ ਲਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਅੱਜ ਲਈ ਕਰ 'ਤਾ ਵੱਡਾ ਐਲਾਨ, ਕਿਸਾਨਾਂ ਨੂੰ ਹੋਵੇਗਾ ਸਿੱਧਾ ਫ਼ਾਇਦਾ
ਇਸ ਤਹਿਤ ਗਰਮੀਆਂ ਦੀਆਂ ਛੁੱਟੀਆਂ 16 ਮਈ ਤੋਂ 14 ਜੂਨ ਤੱਕ ਹੋਣਗੀਆਂ। ਪਹਿਲੇ ਅੱਧ 'ਚ 50 ਫ਼ੀਸਦੀ ਤੋਂ ਵੱਧ ਸੀਨੀਅਰ ਸਲਾਹਕਾਰ ਛੁੱਟੀ ’ਤੇ ਹੋਣਗੇ। ਜੇਕਰ ਕੋਈ ਸਟਾਫ਼ ਮੈਂਬਰ ਛੁੱਟੀ ’ਤੇ ਨਹੀਂ ਜਾਣਾ ਚਾਹੁੰਦਾ, ਤਾਂ ਇਹ ਉਸਦਾ ਨਿੱਜੀ ਫ਼ੈਸਲਾ ਹੋਵੇਗਾ।
ਇਹ ਵੀ ਪੜ੍ਹੋ : ਮੋਹਾਲੀ ਤੋਂ ਹੋਸ਼ ਉਡਾ ਦੇਣ ਵਾਲੀ ਖ਼ਬਰ, ਧੀ ਤੋਂ ਹੀ ਗੰਦਾ ਕੰਮ ਕਰਵਾਉਣ ਲੱਗੀ ਸੀ ਮਾਂ ਤੇ ਫਿਰ...
ਪੀ. ਜੀ. ਆਈ. ਡਾਕਟਰਾਂ ਨੂੰ ਦੋ ਵਾਰ ਛੁੱਟੀ ਦਿੰਦਾ ਹੈ। ਇੱਕ ਗਰਮੀਆਂ ਲਈ ਅਤੇ ਦੂਜਾ ਸਰਦੀਆਂ ਲਈ। ਗਰਮੀਆਂ 'ਚ ਡਾਕਟਰ ਪੂਰਾ ਇੱਕ ਮਹੀਨਾ ਛੁੱਟੀ ’ਤੇ ਰਹਿੰਦੇ ਹਨ, ਜਦੋਂ ਕਿ ਸਰਦੀਆਂ 'ਚ ਸਿਰਫ਼ 15 ਦਿਨ ਹੀ ਛੁੱਟੀ ’ਤੇ ਰਹਿੰਦੇ ਹਨ।
ਛੁੱਟੀਆਂ ਦੋ ਹਿੱਸਿਆਂ 'ਚ ਇਸ ਤਰ੍ਹਾਂ ਹੋਣਗੀਆਂ
ਪਹਿਲਾ ਅੱਧ : 16 ਮਈ ਤੋਂ 14 ਜੂਨ
ਦੂਜਾ ਅੱਧ : 16 ਜੂਨ ਤੋਂ 15 ਜੁਲਾਈ
5 ਜੂਨ (ਐਤਵਾਰ) ਨੂੰ ਸਾਰੇ ਫੈਕਲਟੀ ਨੂੰ ਡਿਊਟੀ ’ਤੇ ਆਉਣਾ ਪਵੇਗਾ ਅਤੇ ਚਾਰਜ ਸੌਂਪਣਾ ਪਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8