ਜੇਕਰ ਤੁਸੀਂ ਵੀ ਆਪਣੇ ਪਰਿਵਾਰ ਨਾਲ ਘੁੰਮਣ ਜਾ ਰਹੇ ਹੋ ਤਾਂ ਹੋ ਜਾਓ ਸਾਵਧਾਨ (ਵੀਡੀਓ)
Wednesday, May 29, 2019 - 01:17 PM (IST)
ਜਲੰਧਰ (ਵੈੱਬ ਡੈਸਕ)—ਗਰਮੀ ਦੀਆਂ ਛੁੱਟੀਆਂ ਦਾ ਮਤਲਬ ਢੇਰ ਸਾਰੀ ਮੌਜ-ਸਮਤੀ। ਨਾ ਜਲਦੀ ਉੱਠਣ ਦੀ ਚਿੰਤਾ ਅਤੇ ਨਾ ਹੀ ਸਕੂਲ, ਕਾਲਜ ਜਾਣ ਦੀ ਪਰਵਾਹ। ਪਰਵਾਹ ਹੈ ਬੱਸ ਖੇਡਣ, ਮੌਜ ਮਸਤੀ, ਦੋਸਤੀ ਅਤੇ ਘੁੰਮਣ ਦੀ। ਬੱਚਿਆਂ ਆਪਣੇ ਪਰਿਵਾਰ ਨਾਲ ਬਾਹਰ ਘੁੰਮਣਾ ਬੇਹੱਦ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨਾਲ ਘੁੰਮਣ ਜਾ ਰਹੇ ਹੋ ਤਾਂ ਇਹ ਵੀਡੀਓ ਜ਼ਰੂਰ ਦੇਖੋ। ਇਨੀਂ-ਦਿਨੀਂ ਇਕ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਹੀ ਹੈ। ਜਿਸ 'ਚ ਇਕ ਬੱਚੀ ਖੇਡਦੇ-ਖੇਡਦੇ ਬਰਫ ਦੀ ਆਗੋਸ਼ 'ਚ ਸਮਾ ਗਈ ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਵੀਡੀਓ ਕਿਥੋਂ ਦੀ ਹੈ ਅਤੇ ਕਦੋਂ ਦੀ ਹੈ। ਇਸ ਬਾਰ ਅਜੇ ਕੋਈ ਜਾਣਕਾਰੀ ਨਹੀਂ ਹੈ।