ਸੁਮੇਰ ਪ੍ਰਤਾਪ ਸਿੰਘ ਹੋਣਗੇ ਚੰਡੀਗੜ੍ਹ ਦੇ SSP ਟ੍ਰੈਫਿਕ

Monday, Feb 19, 2024 - 04:37 PM (IST)

ਸੁਮੇਰ ਪ੍ਰਤਾਪ ਸਿੰਘ ਹੋਣਗੇ ਚੰਡੀਗੜ੍ਹ ਦੇ SSP ਟ੍ਰੈਫਿਕ

ਚੰਡੀਗੜ੍ਹ (ਸੁਸ਼ੀਲ) : ਹਰਿਆਣਾ ਕੈਡਰ ਦੇ 2012 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਸੁਮੇਰ ਪ੍ਰਤਾਪ ਸਿੰਘ ਐੱਸ. ਐੱਸ. ਪੀ. ਟ੍ਰੈਫਿਕ ਐਂਡ ਸਕਿਓਰਟੀ ਹੋਣਗੇ। ਇਹ ਹੁਕਮ ਭਾਰਤ ਸਰਕਾਰ ਦੇ ਉਪ ਸਕੱਤਰ ਵਲੋਂ ਜਾਰੀ ਕੀਤੇ ਗਏ ਹਨ। ਆਈ. ਪੀ. ਐੱਸ. ਸੁਮੇਰ ਪ੍ਰਤਾਪ ਸਿੰਘ ਨੂੰ ਗ੍ਰਹਿ ਮੰਤਰਾਲੇ ਨੇ ਤਿੰਨ ਸਾਲ ਦੇ ਕਾਰਜਕਾਲ ਲਈ ਚੰਡੀਗੜ੍ਹ ਡੈਪੂਟੇਸ਼ਨ 'ਤੇ ਭੇਜਿਆ ਹੈ।

ਇਸ ਸਮੇਂ ਉਹ ਪੰਚਕੂਲਾ ਦੇ ਡੀ. ਸੀ. ਪੀ. ਵਜੋਂ ਤਾਇਨਾਤ ਹਨ। ਪੰਚਕੂਲਾ ਦੇ ਡੀ. ਸੀ. ਪੀ. ਤਾਇਨਾਤ ਰਹਿੰਦਿਆਂ ਉਨ੍ਹਾਂ ਚੰਡੀਗੜ੍ਹ ਪੁਲਸ ਦੀ ਤਾਲਮੇਲ ਮੀਟਿੰਗ ’ਚ ਸ਼ਮੂਲੀਅਤ ਕੀਤੀ ਤਾਂ ਜੋ ਚੰਡੀਗੜ੍ਹ ਦੀ ਟ੍ਰੈਫਿਕ ਵਿਵਸਥਾ ਬਿਹਤਰ ਹੋ ਸਕੇ। ਹਰਿਆਣਾ ਸਰਕਾਰ ਵਲੋਂ ਪੈਨਲ ’ਚ ਆਈ.ਪੀ.ਐੱਸ. ਦੀਪਕ ਗਹਿਲਾਵਤ, ਸੁਮੇਰ ਪ੍ਰਤਾਪ ਸਿੰਘ ਅਤੇ ਸਮ੍ਰਿਤੀ ਚੌਧਰੀ ਦੇ ਨਾਂ ਭੇਜੇ ਗਏ ਸਨ।
 


author

Babita

Content Editor

Related News