''ਸੁਮੇਧ ਸਿੰਘ ਸੈਣੀ'' ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ, ਟਲਿਆ ਗ੍ਰਿਫ਼ਤਾਰੀ ਦਾ ਖ਼ਤਰਾ

Wednesday, Sep 23, 2020 - 04:52 PM (IST)

''ਸੁਮੇਧ ਸਿੰਘ ਸੈਣੀ'' ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ, ਟਲਿਆ ਗ੍ਰਿਫ਼ਤਾਰੀ ਦਾ ਖ਼ਤਰਾ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ। ਅਦਾਲਤ ਨੇ ਸੁਮੇਧ ਸਿੰਘ ਸੈਣੀ ਨੂੰ ਪੱਕੀ ਪੇਸ਼ਗੀ ਜ਼ਮਾਨਤ ਦੇ ਦਿੱਤੀ ਹੈ। ਇਸ ਮੁਤਾਬਕ ਹੁਣ ਪੁਲਸ ਸੁਮੇਧ ਸਿੰਘ ਸੈਣੀ ਨੂੰ ਕਿਸੇ ਵੀ ਕੇਸ 'ਚ ਬਿਨਾਂ ਇਕ ਹਫ਼ਤੇ ਦਾ ਨੋਟਿਸ ਦਿੱਤਿਆਂ ਗ੍ਰਿਫ਼ਤਾਰ ਨਹੀਂ ਕਰ ਸਕਦੀ।

ਇਹ ਵੀ ਪੜ੍ਹੋ : ਸੰਸਦ ਨੂੰ ਘੇਰਨ ਲਈ ਦਿੱਲੀ ਰਵਾਨਾ ਹੋਇਆ 'ਬੈਂਸ' ਦਾ ਕਾਫ਼ਲਾ, ਵਿਰੋਧੀਆਂ 'ਤੇ ਲਾਏ ਰਗੜੇ

ਇਸ ਦੇ ਨਾਲ ਹੀ ਸੁਮੇਧ ਸਿੰਘ ਸੈਣੀ 'ਤੇ ਮੰਡਰਾ ਰਿਹਾ ਗ੍ਰਿਫ਼ਤਾਰੀ ਦਾ ਖ਼ਤਰਾ ਟਲ ਗਿਆ ਹੈ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਤੋਂ ਮੁਲਤਾਨੀ ਕੇਸ 'ਚ ਮਿਲੀ ਆਰਜ਼ੀ ਜ਼ਮਾਨਤ ਮਗਰੋਂ ਪੰਜਾਬ ਪੁਲਸ ਨੇ ਸੈਣੀ ਖ਼ਿਲਾਫ਼ ਮੁੜ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਖਰੜ 'ਚ ਦਿਨ-ਦਿਹਾੜੇ ਲੁੱਟ ਦੀ ਵੱਡੀ ਵਾਰਦਾਤ, CCTV 'ਚ ਕੈਦ ਹੋਏ ਲੁਟੇਰਿਆਂ ਦੇ ਚਿਹਰੇ 

ਸੈਣੀ ਨੂੰ ਨੋਟਿਸ ਜਾਰੀ ਕਰਕੇ ਬੁੱਧਵਾਰ ਨੂੰ ਮਟੌਰ ਥਾਣੇ 'ਚ ਐਸ. ਆਈ. ਟੀ. ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਸੈਣੀ ਵੱਲੋਂ ਹਾਜ਼ਰ ਨਾ ਹੋਣ ਕਰਕੇ ਐਸ. ਆਈ. ਟੀ. ਟੀਮ ਨੂੰ ਵਾਪਸ ਮੁੜਨਾ ਪਿਆ।
ਇਹ ਵੀ ਪੜ੍ਹੋ : ਖੁਦ ਨੂੰ ਕੁਆਰਾ ਦੱਸ ਸ਼ਿਵ ਸੈਨਿਕ ਨੇ ਵਿਆਹੁਤਾ ਨਾਲ ਖੇਡੀ ਗੰਦੀ ਖੇਡ, ਪਿਸਤੌਲ ਦੀ ਨੋਕ 'ਤੇ ਲੁੱਟੀ ਇੱਜ਼ਤ


author

Babita

Content Editor

Related News