ਯੂਕ੍ਰੇਨ ’ਚ ਸੁਲਤਾਨਪੁਰ ਲੋਧੀ ਦੇ ਦੋ ਵਿਦਿਆਰਥੀ ਇੰਝ ਬਚਾ ਰਹੇ ਨੇ ਜਾਨ, ਮਾਪੇ ਚਿੰਤਤ
Saturday, Feb 26, 2022 - 06:00 PM (IST)
ਸੁਲਤਾਨਪੁਰ ਲੋਧੀ (ਓਬਰਾਏ)-ਯੂਕ੍ਰੇਨ ’ਤੇ ਰੂਸ ਦੇ ਹਮਲੇ ਦੌਰਾਨ ਪੰਜਾਬ ਦੇ ਕਈ ਵਿਦਿਆਰਥੀਆਂ ਸਮੇਤ ਵੱਡੀ ਗਿਣਤੀ ’ਚ ਭਾਰਤੀ ਨੌਜਵਾਨ ਉਥੇ ਫਸ ਗਏ ਹਨ। ਇਨ੍ਹਾਂ ’ਚ ਸ਼ਾਮਲ ਪੰਜਾਬੀ ਵਿਦਿਆਰਥੀਆਂ ਨੇ ਫੋਨ ’ਤੇ ਗੱਲਬਾਤ ਦੌਰਾਨ ਉਥੋਂ ਦੇ ਹਾਲਾਤ ਤੇ ਆਪਣੇ ਹਾਲਾਤ ਬਾਰੇ ਦੱਸਿਆ।
ਖਿਰੀਕੀਮ ’ਚ ਫਸੇ ਸੁਲਤਾਨਪੁਰ ਲੋਧੀ ਦੇ ਪਿੰਡ ਤਲਵੰਡੀ ਚੌਧਰੀਆਂ ਤੇ ਸ਼ਾਲਾਪੁਰ ਦੇ ਦੋ ਵਿਦਿਆਰਥੀ ਗੁਰਪ੍ਰੀਤ ਸਿੰਘ ਤੇ ਸਿਮਰਨਜੀਤ ਕੌਰ ਜਾਨ ਬਚਾਉਣ ਲਈ ਬੰਕਰ ’ਚ ਲੁਕਣ ਨੂੰ ਮਜਬੂਰ ਹੋ ਚੁੱਕੇ ਹਨ। ਉਨ੍ਹਾਂ ਨੂੰ ਭਾਰਤੀ ਦੂਤਘਰ ਵੱਲੋਂ ਜਲਦ ਹੀ ਭਾਰਤ ਭੇਜਣ ਦਾ ਭਰੋਸਾ ਦਿੱਤਾ ਗਿਆ ਹੈ। ਦੂਜੇ ਪਾਸੇ ਮਾਪੇ ਆਪਣੀਆਂ ਧੀਆਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਚਿੰਤਤ ਹਨ।
ਇਹ ਵੀ ਪੜ੍ਹੋ : ਰੂਸੀ ਟੈਂਕਾਂ ਨੂੰ ਸ਼ਹਿਰ ’ਚ ਦਾਖ਼ਲ ਹੋਣ ਤੋਂ ਰੋਕਣ ਲਈ ਯੂਕ੍ਰੇਨੀ ਫ਼ੌਜੀ ਨੇ ਪੁਲ ਨਾਲ ਖ਼ੁਦ ਨੂੰ ਉਡਾਇਆ
ਇਹ ਵੀ ਪੜ੍ਹੋ : ਕੇਂਦਰ ਸਰਕਾਰ ਯੂਕ੍ਰੇਨ ’ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਲਿਆਏ : ਪ੍ਰਕਾਸ਼ ਸਿੰਘ ਬਾਦਲ
ਉਨ੍ਹਾਂ ਕਿਹਾ ਕਿ ਉਹ ਧੀਆਂ ਨਾਲ ਫੋਨ ਕਰਕੇ ਉਨ੍ਹਾਂ ਦੀ ਸਾਰ ਲੈ ਰਹੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਭਾਰਤੀ ਬੱਚਿਆਂ ਦੀ ਵਾਪਸੀ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ। ਦੂਜੇ ਪਾਸੇ ਰਿਸ਼ਤੇਦਾਰ ਯੂਕ੍ਰੇਨ ’ਚ ਫਸੇ ਪੰਜਾਬ ਵਾਸੀਆਂ ਦੀ ਤੰਦਰੁਸਤੀ ਲਈ ਅਰਦਾਸਾਂ ਕਰ ਰਹੇ ਹਨ। ਪਿੰਡ ਸ਼ਾਲਾਪੁਰ ਦੇ ਵਸਨੀਕ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਯੂਕ੍ਰੇਨ ਵਿਖੇ ਖਿਰੀਕੀਮ ਦੀ ਇਕ ਯੂਨੀਵਰਸਿਟੀ ’ਚ ਐੱਮ.ਬੀ.ਬੀ.ਐੱਸ. ਦੀ ਵਿਦਿਆਰਥਣ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਨਾਲ ਗੱਲਬਾਤ ਹੋਈ ਹੈ, ਜੋ ਸੁਰੱਖਿਅਤ ਹੈ ਪਰ ਉਥੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਇਸੇ ਦੌਰਾਨ ਸਾਡੇ ਪੱਤਰਕਾਰ ਵੱਲੋਂ ਸਿਮਰਨਜੀਤ ਕੌਰ ਨਾਲ ਯੂਕਰੇਨ ਦੇ ਤਾਜ਼ਾ ਹਾਲਾਤ ਬਾਰੇ ਵੀ ਗੱਲ ਕੀਤੀ ਗਈ।