ਸੁਲਤਾਨਪੁਰ ਲੋਧੀ : ਤੂਫਾਨ ਤੇ ਮੀਂਹ ਕਾਰਨ ਅਸਥਾਈ ਸਵਾਗਤੀ ਗੇਟ ਡਿੱਗੇ, 6 ਜ਼ਖਮੀ
Friday, Nov 08, 2019 - 08:43 AM (IST)

ਸੁਲਤਾਨਪੁਰ ਲੋਧੀ (ਧੀਰ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਵੱਖ-ਵੱਖ ਅਸਥਾਈ ਸਵਾਗਤੀ ਗੇਟ ਵੀਰਵਾਰ ਸ਼ਾਮ ਸੁਲਤਾਨਪੁਰ ਲੋਧੀ ਵਿਚ ਤੇਜ਼ ਤੂਫਾਨ ਅਤੇ ਮੀਂਹ ਕਾਰਨ ਡਿੱਗ ਗਏ, ਜਿਸ ਨਾਲ 6 ਵਿਅਕਤੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਨ੍ਹਾਂ 'ਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਬਿਜਲੀ ਸਪਲਾਈ ਠੱਪ ਹੋ ਗਈ।
ਜ਼ਖਮੀਆਂ 'ਚ ਸਵਰੂਪ ਲਾਲ ਪੁੱਤਰ ਜੀਤ ਰਾਮ ਨਿਵਾਸੀ ਬਲਾਚੌਰ, ਬਲਵਿੰਦਰ ਸਿੰਘ ਪੁੱਤਰ ਬਖਤਾਵਰ ਸਿੰਘ ਵਾਸੀ ਗੋਇੰਦਵਾਲ ਸਾਹਿਬ, ਬੁੱਟਰ ਸਿੰਘ ਪੁੱਤਰ ਸੁਰਿੰਦਰ ਸਿੰਘ ਨਿਵਾਸੀ ਗੁਰਦਾਸਪੁਰ, ਕੁਲਵਿੰਦਰ ਸਿੰਘ ਸੈਫਲਾਬਾਦ, ਪਰਮਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਹਬੱਤਪੁਰ, ਸੀਆ ਸਰਨ ਮੱਧ ਪ੍ਰਦੇਸ਼ ਦੇ ਵਸਨੀਕ ਆਦਿ ਹਨ। ਇਸ ਸਬੰਧੀ ਇਕ ਪੁਲਸ ਕਰਮਚਾਰੀ ਅਤੇ ਅਧਿਆਪਕ ਨੇ ਦੱਸਿਆ ਹੈ।
ਦੂਜੇ ਪਾਸੇ 550ਵੇਂ ਪ੍ਰਕਾਸ਼ ਪੁਰਬ ਸਮਾਗਮ ਦੇ ਸਮੇਂ ਦੌਰਾਨ ਆਏ ਮੌਸਮ ਨੇ ਆਮ ਸੰਗਤਾਂ ਅਤੇ ਅਧਿਕਾਰੀਆਂ ਨੂੰ ਚਿੰਤਤ ਕੀਤਾ ਹੋਇਆ ਹੈ।