ਸੁਲਤਾਨਪੁਰ ਲੋਧੀ : ਟੈਂਟ ਸਿਟੀ ''ਚ ਪ੍ਰਵਾਸੀ ਮਜ਼ਦੂਰ ਦੀ ਕਰੰਟ ਲੱਗਣ ਨਾਲ ਮੌਤ

Friday, Nov 01, 2019 - 09:38 PM (IST)

ਸੁਲਤਾਨਪੁਰ ਲੋਧੀ : ਟੈਂਟ ਸਿਟੀ ''ਚ ਪ੍ਰਵਾਸੀ ਮਜ਼ਦੂਰ ਦੀ ਕਰੰਟ ਲੱਗਣ ਨਾਲ ਮੌਤ

ਸੁਲਤਾਨਪੁਰ ਲੋਧੀ,(ਓਬਰੋਏ) : ਸੁਲਤਾਨਪੁਰ ਲੋਧੀ 'ਚ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸੁਲਤਾਨਪੁਰ ਲੋਧੀ 'ਚ ਟੈਂਟ ਸਿਟੀ ਨੰਬਰ 1 'ਚ ਕਰੰਟ ਲੱਗਣ ਨਾਲ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਜਿਸ ਦਾ ਨਾਮ ਸੁਦਰਸ਼ਨ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਦਿਨੀਂ ਪਹਿਲਾ ਟੈਂਟ ਸਿਟੀ 'ਚ ਅੱਗ ਲੱਗਣ ਦੀ ਘਟਨਾ ਵਾਪਰ ਗਈ ਸੀ। ਜਿਸ ਤੋਂ ਬਾਅਦ ਸਰਕਾਰ ਵਲੋਂ ਦੀਵਾਲੀ ਮੌਕੇ ਨੇੜਲੇ ਇਲਾਕਿਆਂ 'ਚ ਪਟਾਕੇ ਚਲਾਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਉਸ ਘਟਨਾ ਤੋਂ ਬਾਅਦ ਪ੍ਰਵਾਸੀ ਮਜ਼ਦੂਰ ਦੀ ਮੌਤ ਹੋਣਾ ਟੈਂਟ ਸਿਟੀ 'ਚ ਦੂਜੀ ਘਟਨਾ ਹੈ।


Related News