ਸੁਖਜਿੰਦਰ ਰੰਧਾਵਾ ਦਾ ‘ਆਪ’ ਸਰਕਾਰ ’ਤੇ ਹਮਲਾ, ‘ਨਾਕਾਮੀਆਂ ਲੁਕਾਉਣ ਲਈ ਬਦਲਾਖੋਰੀ ਵਰਗੇ ਕਰ ਰਹੀ ਡਰਾਮੇ’

Friday, Sep 09, 2022 - 05:07 PM (IST)

ਸੁਖਜਿੰਦਰ ਰੰਧਾਵਾ ਦਾ ‘ਆਪ’ ਸਰਕਾਰ ’ਤੇ ਹਮਲਾ, ‘ਨਾਕਾਮੀਆਂ ਲੁਕਾਉਣ ਲਈ ਬਦਲਾਖੋਰੀ ਵਰਗੇ ਕਰ ਰਹੀ ਡਰਾਮੇ’

ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਪੰਜਾਬ ’ਚ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰ ਹੋਵੇਗੀ, ਜਿਸ ਤੋਂ ਲੋਕਾਂ ਦਾ 6 ਮਹੀਨਿਆਂ ’ਚ ਹੀ ਮੋਹ ਭੰਗ ਹੋ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਡਿਪਟੀ ਸੀ. ਐੱਮ. ਸੁਖਜਿੰਦਰ ਸਿੰਘ ਰੰਧਾਵਾ ਨੇ ਟਾਂਡਾ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਕਾਂਗਰਸੀ ਆਗੂ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ ਵੀ ਉਨ੍ਹਾਂ ਦੇ ਨਾਲ ਸਨ। ਇਸ ਦੌਰਾਨ ਰੰਧਾਵਾ ਨੇ ਆਖਿਆ ਕਿ ਆਪਣੀਆਂ ਨਾਕਾਮੀਆਂ ’ਤੇ ਪਰਦਾ ਪਾਉਣ ਲਈ ਮੌਜੂਦਾ ਸਰਕਾਰ ਸੂਬੇ ’ਚ ਸਿਆਸੀ ਬਦਲਾਖੋਰੀ ਕਰਦਿਆਂ ਕਾਂਗਰਸ ਆਗੂਆਂ ਖ਼ਿਲਾਫ਼ ਝੂਠੇ ਮਾਮਲੇ ਦਰਜ ਕਰਕੇ ਸਸਤੀ ਲੋਕਪ੍ਰਿਅਤਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ : ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ II ਦਾ ਹੋਇਆ ਦਿਹਾਂਤ

ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਮਾਣਯੋਗ ਅਦਾਲਤਾਂ ਉੱਤੇ ਪੂਰਨ ਭਰੋਸਾ ਹੈ ਕਿ ਉਹ ਇਸ ਸਰਕਾਰ ਵੱਲੋਂ ਕਰਵਾਏ ਗਏ ਝੂਠੇ ਮਾਮਲਿਆਂ ਨੂੰ ਬੇਨਕਾਬ ਕਰਨਗੀਆਂ। ਉਨ੍ਹਾਂ ਆਖਿਆ ਕਿ ਸੂਬੇ ’ਚ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਸੂਬੇ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਕਠਪੁਤਲੀ ਵਾਂਗ ਹੋਰਨਾਂ ਸੂਬਿਆਂ ’ਚ ਪਾਰਟੀ ਦੇ ਪ੍ਰਚਾਰ ’ਚ ਰੁੱਝੇ ਹੋਏ ਹਨ।  ਇਸ ਮੌਕੇ ਸੁਖਵਿੰਦਰ ਜੀਤ ਸਿੰਘ ਝਾਵਰ, ਸਿਮਰਨ ਸਿੰਘ ਸੈਣੀ, ਰਾਕੇਸ਼ ਵੋਹਰਾ, ਗੋਲਡੀ ਕਲਿਆਣਪੁਰ, ਕੁਲਦੀਪ ਸਿੰਘ ਦੇਹਰੀਵਾਲ, ਹਰੀ ਕ੍ਰਿਸ਼ਨ ਸੈਣੀ, ਰਵਿੰਦਰ ਪਾਲ ਸਿੰਘ ਗੋਰਾ, ਲਖਵੀਰ ਸਿੰਘ ਲੱਖੀ, ਬ੍ਰਹਮ ਸੈਣੀ, ਜਸਵਿੰਦਰ ਕਾਕਾ, ਆਸ਼ੂ, ਅਨਿਲ ਪਿੰਕਾ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ : ਫ਼ਿਰੋਜ਼ਪੁਰ ’ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ, 2 ਦੀ ਹੋਈ ਮੌਤ


author

Manoj

Content Editor

Related News