ਸੁਖਪਾਲ ਖੈਹਿਰਾ ਦੀ ਜਮਾਨਤ ਜਬਤ ਹੋਣ ਦਾ ਖਦਸ਼ਾ

05/23/2019 9:30:46 AM

ਜਲੰਧਰ (ਵੈਬ ਡੈਸਕ)-ਬਠਿੰਡਾ ਲੋਕ ਸਭਾ ਚੋਣਾਂ ਦੀ ਹਾਟ ਸੀਟ ਤੋਂ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਤੇ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ ਚੋਣ ਮੈਦਾਨ ਵਿਚ ਨਿੱਤਰੇ ਪੰਜਾਬ ਏਕਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸੁਖਪਾਲ ਸਿੰਘ ਖੈਹਿਰਾ, ਜੋ ਪੰਜਾਬ ਵਿਚ ਚੌਥੇ ਧੜੇ ਦੀ ਅਗਵਾਈ ਕਰ ਰਹੇ ਸਨ, ਦੀ ਜਮਾਨਤ ਜ਼ਬਤ ਹੋਣ ਦਾ ਖਦਸ਼ਾ ਹੈ। ਅਸੀਂ ਦੱਸਦਇਏ ਕਿ ਬਠਿੰਡਾ ਲੋਕ ਸਭਾ ਚੋਣਾਂ ਦੀ ਵੋਟਾਂ ਦੀ ਗਿਣਤੀ ਦੌਰਾਨ ਸਵੇਰੇ 9 ਵਜੇ ਤਕ ਸੁਖਪਾਲ ਸਿੰਘ ਖੈਹਿਰਾ ਨੂੰ ਸਿਰਫ 2007 ਵੋਟਾਂ ਹੀ ਮਿਲੀਆਂ ਹਨ, ਜਦਕਿ ਇਸੇ ਸਮੇਂ ਦੌਰਾਨ ਹੀ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 24856 ਅਤੇ ਹਰਸਿਮਰਤ ਕੌਰ ਬਾਦਲ ਨੂੰ 25131 ਵੋਟਾਂ ਮਿਲਿਆਂ ਸਨ।ਇਥੇ ਹੀ ਵੀ ਦੱਸਦਇਏ ਕਿ ਲੋਕ ਸਭਾ ਚੋਣਾਂ ਵਿਚ ਉਮੀਦਵਾਰ ਨੂੰ ਆਪਣੀ ਜਮਾਨਤ ਜਬਤ ਹੋਣ ਤੋਂ ਬਚਾਉਣ ਲਈ ਕਰੀਬ 17 ਫੀਸਦੀ ਵੋਟਾਂ ਦੀ ਲੋੜ ਹੁੰਦੀ ਹੈ। 


Arun chopra

Content Editor

Related News