ਕਾਂਗਰਸ ਤੇ ਅਕਾਲੀਆਂ ''ਤੇ ਖਹਿਰਾ ਦਾ ਤਿੱਖਾ ਵਾਰ, ਕਿਹਾ-ਦੋਵੇਂ ਕਰ ਰਹੇ ਨੇ ਮਿਲੀਭੁਗਤ ਨਾਲ ਰਾਜਨੀਤੀ

Monday, Aug 14, 2017 - 07:05 PM (IST)

ਕਾਂਗਰਸ ਤੇ ਅਕਾਲੀਆਂ ''ਤੇ ਖਹਿਰਾ ਦਾ ਤਿੱਖਾ ਵਾਰ, ਕਿਹਾ-ਦੋਵੇਂ ਕਰ ਰਹੇ ਨੇ ਮਿਲੀਭੁਗਤ ਨਾਲ ਰਾਜਨੀਤੀ

ਜਲੰਧਰ(ਸੁਮਿਤ)— ਕਾਂਗਰਸ ਅਤੇ ਅਕਾਲੀ ਦਲ ਇਸ ਸਮੇਂ ਪੂਰੀ ਮਿਲੀਭੁਗਤ ਨਾਲ ਰਾਜਨੀਤੀ ਕਰ ਰਹੇ ਹਨ। ਇਹ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ 'ਆਪ' ਵੱਲੋਂ ਕਾਂਗਰਸ ਦੇ ਜੋ ਵੀ ਘਪਲੇ ਉਜਾਗਰ ਕੀਤੇ ਗਏ, ਅਕਾਲੀਆਂ ਵੱਲੋਂ ਉਸ 'ਤੇ ਕੋਈ ਵੀ ਪ੍ਰਤੀਕਿਰਿਆ ਨਹੀਂ ਕੀਤੀ ਗਈ। ਇਹ ਕਹਿਣਾ ਸੀ ਵਿਧਾਨ ਸਭਾ ਵਿਚ 'ਆਪ' ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦਾ। 
ਜਦੋਂ ਖਹਿਰਾ ਤੋਂ ਮਾਈਨਿੰਗ ਮਾਮਲੇ ਵਿਚ ਰਾਣਾ ਨੂੰ ਕਲੀਨ ਚਿੱਟ ਦਿੱਤੇ ਜਾਣ ਦੀ ਗੱਲ ਪੁੱਛੀ ਗਈ ਤਾਂ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਵੱਲੋਂ ਜੋ ਕਮਿਸ਼ਨ ਬਣਾਇਆ ਗਿਆ ਸੀ ਇਹ ਰਾਣਾ ਨੂੰ ਕਲੀਨ ਚਿੱਟ ਦੇਣ ਲਈ ਹੀ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਕੈਪਟਨ ਕਾਂਗਰਸੀਆਂ ਨੂੰ ਬਚਾਉਣ ਲਈ ਸਭ ਕੁਝ ਕਰਨ ਲਈ ਤਿਆਰ ਹੈ ਪਰ ਆਮ ਆਦਮੀ ਪਾਰਟੀ ਵੀ ਸਾਰੀ ਗੱਲ ਜਨਤਾ ਦੇ ਸਾਹਮਣੇ ਰੱਖੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਮਾਈਨਿੰਗ, ਰਾਣਾ ਨੂੰ ਕਲੀਨ ਚਿੱਟ ਦੇਣ ਸਮੇਤ ਹੋਰਨਾਂ ਮਾਮਲਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਕੈਪਟਨ ਦੇ ਘਰ ਸਾਹਮਣੇ ਧਰਨਾ ਦੇਣ ਦਾ ਪ੍ਰੋਗਰਾਮ ਬਣਾ ਰਹੀ ਹੈ। 
ਖਹਿਰਾ ਨੇ ਕਿਹਾ ਕਿ ਜੋ ਕਾਂਗਰਸ ਵਿਧਾਨ ਸਭਾ ਵਿਚ ਪਹਿਲਾਂ ਵਿਰੋਧੀ ਧਿਰ ਵਿਚ ਰਹਿੰਦੇ ਹੋਏ ਹਰ ਗੱਲ ਦਾ ਵਿਰੋਧ ਕਰਦੀ ਸੀ ਅਤੇ ਕਈ ਵਾਰ ਸੈਸ਼ਨ ਦਾ ਵਾਕ ਆਊਟ ਕਰਦੀ ਰਹੀ ਹੈ। ਅੱਜ ਉਹੀ ਕਾਂਗਰਸ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਆਪਣੀ ਗੱਲ ਵੀ ਨਹੀਂ ਕਹਿਣ ਦੇ ਰਹੀ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਵਿਰੋਧੀਆਂ ਨੂੰ ਸੁਣਨ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ।


Related News