ਕੰਗਨਾ ਰਣੌਤ ਦੇ ਵਿਵਾਦ 'ਤੇ ਬੋਲੇ ਖਹਿਰਾ, 'ਥੋੜੇ ਪੈਸਿਆਂ ਲਈ ਅਸ਼ਲੀਲ ਤੋਂ ਅਸ਼ਲੀਲ ਸੀਨ ਕਰਨ ਲਈ ਵੀ ਤਿਆਰ'

Sunday, Dec 06, 2020 - 11:27 PM (IST)

ਭੁਲੱਥ (ਰਜਿੰਦਰ)— ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਦੀਆਂ ਮੁਸ਼ਕਿਲਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਇਕ ਪਾਸੇ ਪੰਜਾਬੀ ਕਲਾਕਾਰਾਂ ਵੱਲੋਂ ਕੀਤੇ ਗਏ ਟਵੀਟ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਹੀ ਸਿਆਸੀ ਲੀਡਰ ਵੀ ਉਸ ਦਾ ਵਿਰੋਧ ਕਰਨ 'ਚ ਪਿੱਛੇ ਨਹੀਂ ਹਨ। ਕੰਗਨਾ ਰਣੌਤ ਦੇ ਵਿਵਾਦ 'ਤੇ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੱਡਾ ਬਿਆਨ ਦਿੱਤਾ ਹੈ। ਅਦਾਕਾਰਾ ਕੰਗਨਾ ਰਣੌਤ ਵੱਲੋਂ ਕੀਤੇ ਟਵੀਟ ਦੇ ਸਬੰਧ 'ਚ ਬੋਲਦਿਆਂ ਖਹਿਰਾ ਨੇ ਕਿਹਾ ਕਿ ਕੰਗਨਾ ਰਣੌਤ ਮੌਕਾਪ੍ਰਸਤ ਔਰਤ ਹੈ, ਜੋ ਥੋੜ੍ਹੇ ਪੈਸਿਆਂ ਲਈ ਅਸ਼ਲੀਲ ਤੋਂ ਅਸ਼ਲੀਲ ਸੀਨ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਉਸ ਨੇ ਕਿਸਾਨੀ ਘੋਲ 'ਚ ਸ਼ਾਮਲ ਹੋਈ ਔਰਤ 'ਤੇ ਟਿੱਪਣੀ ਕਰਕੇ ਉਸ ਦਾ ਅਪਮਾਨ ਕੀਤਾ ਹੈ, ਜਿਸ ਲਈ ਕੰਗਨਾ ਨੂੰ ਜਨਤਕ ਤੌਰ 'ਤੇ ਮੁਆਫ਼ੀ ਮੰਗਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਰੌਂਗਟੇ ਖੜ੍ਹੇ ਕਰ ਦੇਵੇਗੀ ਪਤਨੀ ਦੀ ਇਹ ਕਰਤੂਤ, ਧੀਆਂ ਤੇ ਭੈਣਾਂ ਨਾਲ ਮਿਲ ਕੇ ਜਿਊਂਦਾ ਸਾੜਿਆ ਪਤੀ

PunjabKesari

ਉਥੇ ਹੀ ਖਹਿਰਾ ਨੇ ਦਲਜੀਤ ਦੋਸਾਂਝ ਦੀ ਤਰੀਫ਼ ਕਰਦੇ ਕਿਹਾ ਕਿ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕਿਸਾਨੀ ਸੰਘਰਸ਼ ਲਈ  ਇਕ ਕਰੋੜ ਰੁਪਏ ਦੇ ਕੇ ਪੰਜਾਬੀਆਂ ਦੀ ਸ਼ਾਨ ਬਣਾਈ ਹੈ, ਜਿਸ ਨੂੰ ਮੈਂ ਸਲੂਟ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ 'ਚ ਡਟੇ ਸਾਰੇ ਪੰਜਾਬੀ ਕਲਾਕਾਰਾਂ ਦਾ ਮੈਂ ਬਹੁਤ ਧੰਨਵਾਦੀ ਹਾਂ।

ਇਹ ਵੀ ਪੜ੍ਹੋ: ਮੁਸ਼ਕਿਲਾਂ 'ਚ ਘਿਰੀ ਬਾਲੀਵੁੱਡ ਅਦਾਕਾਰਾ 'ਕੰਗਨਾ ਰਣੌਤ', ਹੁਣ ਭੁਲੱਥ 'ਚ ਹੋਈ ਸ਼ਿਕਾਇਤ ਦਰਜ

ਕਿਸਾਨੀ ਸੰਘਰਸ਼ ਦੌਰਾਨ ਅਸ਼ਾਂਤੀ ਫੈਲੀ ਤਾਂ ਕੇਂਦਰ ਸਰਕਾਰ ਹੋਵੇਗੀ ਜ਼ਿੰਮੇਵਾਰ
ਕੇਂਦਰ ਸਰਕਾਰ 'ਤੇ ਵੱਡਾ ਹਮਲਾ ਬੋਲਦੇ ਖਹਿਰਾ ਨੇ ਕਾਹ ਕਿ ਕਿਸਾਨੀ ਘੋਲ ਨੂੰ ਲੈ ਕੇ ਦੇਸ਼ 'ਚ ਜੇਕਰ ਕਿਸੇ ਵੀ ਤਰ੍ਹਾਂ ਦੀ ਅਸ਼ਾਂਤੀ ਫੈਲਦੀ ਹੈ ਤਾਂ ਕੇਂਦਰ ਦੀ ਭਾਜਪਾ ਸਰਕਾਰ ਸਿੱਧੇ ਤੌਰ 'ਤੇ ਇਸ ਲਈ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਖ਼ੁਸ਼ ਰੱਖਣ ਕਰਕੇ ਕਿਸਾਨਾਂ ਦੇ ਜਜ਼ਬਾਤਾਂ ਨੂੰ ਠੋਕਰ ਮਾਰ ਰਹੀ ਹੈ ਅਤੇ ਪਿਛਲੇ ਦਿਨੀਂ ਕਿਸਾਨਾਂ ਨਾਲ ਮੀਟਿੰਗ ਦੌਰਾਨ ਕੇਂਦਰ ਸਰਕਾਰ ਦੇ ਖੇਤੀਬਾੜੀ ਮੰਤਰੀ ਦੇ ਮੂੰਹੋਂ ਨਿਕਲ ਗਿਆ ਕਿ ਜੇਕਰ ਅਸੀਂ ਕਿਸਾਨਾਂ ਦੀਆਂ ਮੰਗਾਂ ਮੰਨਾਂਗੇ ਤਾਂ ਕਾਰਪੋਰੇਟ ਘਰਾਣੇ ਸਾਡੇ ਤੋਂ ਨਾਰਾਜ਼ ਹੋ ਜਾਣਗੇ।
ਉਨ੍ਹਾਂ ਕਿਹਾ ਕਿ ਧਰਨੇ 'ਤੇ ਬੈਠੇ ਕਿਸਾਨਾਂ ਨਾਲੋਂ ਭਾਜਪਾ ਨੂੰ ਕਾਰਪੋਰੇਟ ਘਰਾਣਿਆਂ ਤੋਂ ਆਪਣੀ ਚੋਣ ਫੰਡਿੰਗ ਜ਼ਰੂਰੀ ਜਾਪਦੀ ਹੈ। ਉਨ੍ਹਾਂ ਕਿਹਾ ਕਿ ਆਪਣੀ ਰਿਹਾਇਸ਼ ਪਿੰਡ ਰਾਮਗੜ੍ਹ ਵਿਖੇ ਹਲਕਾ ਭੁਲੱਥ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਹੈ ਅਤੇ  ਕਿਸਾਨੀ ਸੰਘਰਸ਼ 'ਚ ਹਲਕਾ ਭੁਲੱਥ ਦੇ ਲੋਕਾਂ ਦਾ ਹਿੱਸਾ ਪਾਉਣ ਲਈ ਅਸੀਂ 8 ਦਸੰਬਰ ਨੂੰ ਸਵੇਰੇ ਪਿੰਡ ਰਾਮਗੜ੍ਹ ਤੋਂ ਦਿੱਲੀ ਲਈ ਰਵਾਨਾ ਹੋਵਾਂਗੇ।

ਇਹ ਵੀ ਪੜ੍ਹੋ: ਮਾਂ ਦੀ ਘਟੀਆ ਹਰਕਤ: 2 ਸਾਲ ਦੀ ਮਾਸੂਮ ਬੱਚੀ ਮੰਦਿਰ 'ਚ ਛੱਡੀ, ਵਜ੍ਹਾ ਜਾਣ ਹੋਵੋਗੇ ਹੈਰਾਨ

ਸੁਖਪਾਲ ਖਹਿਰਾ ਨੇ ਕਿਹਾ ਕਿ ਮੇਰੀ ਸਾਥੀ ਐੱਮ. ਐੱਲ. ਏ. ਅਤੇ ਐੱਮ. ਪੀ. ਨੂੰ ਅਪੀਲ ਹੈ ਕਿ ਉਹ ਵੀ ਆਪੋ ਆਪਣੇ ਹਲਕਿਆਂ ਤੋਂ ਲੋਕਾਂ ਨੂੰ ਦਿੱਲੀ ਕਿਸਾਨ ਸੰਘਰਸ਼ 'ਚ ਲਿਜਾ ਕੇ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ 'ਚ ਵੱਧ ਤੋਂ ਵੱਧ ਲੋਕਾਂ ਨੂੰ ਲਿਜਾਣ ਨਾਲ ਕੇਂਦਰ ਸਰਕਾਰ 'ਤੇ ਦਬਾਅ ਵਧੇਗਾ, ਜਿਸ ਨਾਲ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਜਾਇਜ਼ ਮੰਗਾਂ ਜਲਦ ਤੋਂ ਜਲਦ ਸਵੀਕਾਰ ਕਰਨ ਦੀ ਆਸ ਬੱਝੇਗੀ।

ਇਹ ਵੀ ਪੜ੍ਹੋ: ਟਾਂਡਾ: 6 ਸਾਲਾ ਬੱਚੀ ਨਾਲ ਹੈਵਾਨੀਅਤ ਕਰਨ ਵਾਲੇ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਦਾ ਵੱਡਾ ਝਟਕਾ


shivani attri

Content Editor

Related News