ਕਿਸਾਨ ਦੇ ਕਰਜ਼ੇ ਨੂੰ ਲੈ ਕਾਂਗਰਸ ਤੇ ਖਹਿਰਾ ਹੋਏ ਆਹਮੋ-ਸਾਹਮਣੇ (ਵੀਡੀਓ)
Sunday, Feb 03, 2019 - 05:01 PM (IST)

ਫਾਜ਼ਿਲਕਾ (ਸੁਨੀਲ ਨਾਗਪਾਲ) - ਕਿਸਾਨਾਂ ਦੀ ਕਰਜ਼ਾ ਮੁਆਫੀ ਨੂੰ ਲੈ ਕੇ 'ਪੰਜਾਬੀ ਏਕਤਾ ਪਾਰਟੀ' ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਤੇ ਕਾਂਗਰਸ ਇਕ ਦੂਜੇ ਦੇ ਆਮਣੇ-ਸਾਹਮਣੇ ਹੋ ਗਏ ਹਨ। ਦੱਸ ਦੇਈਏ ਕਿ ਇਹ ਮਾਮਲਾ ਫਾਜ਼ਿਲਕਾ ਦੇ ਕਿਸਾਨ ਪੰਨਾ ਲਾਲ ਨੂੰ ਲੈ ਕੇ ਭਖਿਆ ਹੈ, ਜਿਸ ਖਿਲਾਫ ਬੈਂਕ ਵਲੋਂ ਡਿਫਾਲਟਰ ਐਲਾਨ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਖਹਿਰਾ ਨੇ ਦਾਅਵਾ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਆਪਣੇ ਵਾਅਦੇ ਮੁਤਾਬਕ ਇਕ ਏਕੜ ਦੇ ਮਾਲਕ ਇਸ ਕਿਸਾਨ ਦਾ ਕਰਜ਼ਾ ਮੁਆਫ ਨਹੀਂ ਕੀਤਾ ਪਰ ਦੂਜੇ ਪਾਸੇ ਕਾਂਗਰਸ ਨੇ ਖਹਿਰਾ ਦੇ ਇਸ ਦਾਅਵੇ ਨੂੰ ਝੂਠਾ ਠਹਿਰਾਇਆ ਹੈ।
ਏਨਾ ਹੀ ਨਹੀਂ ਕਾਂਗਰਸ ਦੇ ਜ਼ਿਲਾ ਪ੍ਰਧਾਨ ਰੰਜਮ ਕਾਮਰਾ ਨੇ ਖਹਿਰਾ 'ਤੇ ਪਲਟਵਾਰ ਕਰਦਿਆਂ ਕਿਸਾਨ ਦੀ ਕਰਜ਼ਾ ਮੁਆਫੀ ਵਾਲੇ ਦਸਤਾਵੇਜ਼ ਵੀ ਪੇਸ਼ ਕੀਤੇ ਹਨ। ਉਧਰ ਕਾਂਗਰਸੀ ਆਗੂ ਦੇ ਦਾਅਵੇ ਦੇ ਉਲਟ ਕਿਸਾਨ ਨੇ ਵੀ ਅਜੇ ਤੱਕ ਉਸਦਾ ਕਰਜ਼ਾ ਮੁਆਫ ਨਾ ਹੋਣ ਅਤੇ ਬੈਂਕ ਵਲੋਂ ਨੋਟਿਸ ਮਿਲਣ ਦੀ ਗੱਲ ਕਹੀ ਹੈ ਅਤੇ ਸਰਕਾਰ ਤੋਂ ਕਰਜ਼ ਮੁਆਫੀ ਦੀ ਮੰਗ ਕੀਤੀ ਹੈ।