ਸੁਖਪਾਲ ਖਹਿਰਾ ਦੇ ਬੇਬਾਕ ਬੋਲ, ਵਿਸ਼ੇਸ਼ ਇੰਟਰਵਿਊ ’ਚ ਕੀਤੀ ਕਈ ਮੁੱਦਿਆਂ ’ਤੇ ਚਰਚਾ (ਵੀਡੀਓ)
Monday, Mar 28, 2022 - 07:08 PM (IST)
ਜਲੰਧਰ/ਭੁਲੱਥ (ਵੈੱਬ ਡੈਸਕ)— ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਭੁਲੱਥ ਤੋਂ ਕਾਂਗਰਸ ਦੀ ਸੀਟ ਤੋਂ ਚੋਣ ਜਿੱਤਣ ਵਾਲੇ ਸੁਖਪਾਲ ਸਿੰਘ ਖਹਿਰਾ ਦੇ ਨਾਲ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਕਈ ਮੁੱਦਿਆਂ ’ਤੇ ਖੁੱਲ੍ਹ ਕੇ ਚਰਚਾ ਕੀਤੀ ਗਈ। ਵਿਸ਼ੇਸ਼ ਗੱਲਬਾਤ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਜਿੱਥੇ ਆਪਣੀ ਜਿੱਤ ਦਾ ਸਿਹਰਾ ਪਰਮਾਤਮਾ ਨੂੰ ਦਿੱਤਾ, ਉਥੇ ਹੀ ਉਨ੍ਹਾਂ ਨੇ ਭੁਲੱਥ ਦੇ ਲੋਕਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭੁਲੱਥ ਦੇ ਲੋਕ ਬੇਹੱਦ ਸੂਝਵਾਨ ਹਨ, ਜਿਨ੍ਹਾਂ ਨੇ ਸਮਝਦਾਰੀ ਦੇ ਨਾਲ ਵੋਟਾਂ ਪਾਈਆਂ ਹਨ।
ਉਨ੍ਹਾਂ ਕਿਹਾ ਕਿ ਜਦੋਂ 2017 ’ਚ ਮੈਂ ‘ਆਪ’ ਵੱਲੋਂ ਚੋਣ ਲੜੀ ਸੀ ਤਾਂ ਕਾਂਗਰਸ ਦੀ ਹਨੇਰੀ ਚੱਲ ਰਹੀ ਸੀ ਅਤੇ ਉਸ ਸਮੇਂ ਲੋਕਾਂ ਨੇ ਕਾਂਗਰਸ ਦੀ ਜ਼ਮਾਨਤ ਜ਼ਬਤ ਕਰਵਾਈ ਸੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਹਨੇਰੀ ਚੱਲ ਰਹੀ ਸੀ ਤਾਂ ਭੁਲੱਥ ਦੇ ਲੋਕਾਂ ਨੇ ਸਮਝਦਾਰੀ ਦੇ ਨਾਲ ‘ਆਪ’ ਦੇ ਉਮੀਦਵਾਰ ਦੀ ਜ਼ਮਾਨਤ ਜ਼ਬਤ ਕਰਵਾਈ। ਮੈਂ ਭੁਲੱਥ ਦੇ ਲੋਕਾਂ ਦਾ ਦੇਣ ਨਹੀਂ ਦੇ ਸਕਦਾ। ਜੋ ਮੈਂ ਪਿਛਲੇ 10 ਸਾਲਾਂ ’ਚ ਕਈ ਮੁੱਦਿਆਂ ਨੂੰ ਲੈ ਕੇ ਮੈਂ ਜੱਦੋ-ਜ਼ਹਿਦ ਕੀਤੀ ਹੈ, ਉਸ ਦਾ ਲੋਕਾਂ ਨੇ ਮੁੱਲ ਪਾਇਆ ਹੈ।
ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਬਜ਼ੁਰਗ ਦੀ ਮੌਤ, ਐਂਬੂਲੈਂਸ ਨਾ ਪੁੱਜਣ ਕਰਕੇ ਤੜਫ਼-ਤੜਫ਼ ਕੇ ਨਿਕਲੀ ਜਾਨ
ਉਥੇ ਹੀ ਪਿਛਲੇ ਸਾਲ ਈ. ਡੀ. ਵੱਲੋਂ ਕੀਤੀ ਰੇਡ ਨੂੰ ਲੈ ਕੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜਦੋਂ ਈ. ਡੀ. ਵੱਲੋਂ ਮੇਰੇ ਘਰ ਰੇਡ ਕੀਤੀ ਗਈ ਤਾਂ ਸਾਹਮਣੇ ਆ ਕੇ ਇਕ-ਇਕ ਚੀਜ਼ ਨੂੰ ਟਰੇਸ਼ ਕੀਤਾ। ਜਦੋਂ ਮੈਨੂੰ ਗਿ੍ਰਫ਼ਤਾਰ ਕੀਤਾ ਗਿਆ ਤਾਂ ਲੋਕ ਜਾਣਦੇ ਸਨ ਕਿ ਮੈਂ ਬੇਕਸੂਰ ਹਾਂ ਅਤੇ ਮੇਰੇ ਨਾਲ ਧੱਕਾ ਕੀਤਾ ਜਾ ਰਿਹਾ ਹੈ। ਪੰਜਾਬ ਦੇ ਲੋਕ ਹਮੇਸ਼ਾ ਉਸ ਦੇ ਨਾਲ ਹੀ ਖੜ੍ਹੇ ਹੁੰਦੇ ਹਨ, ਜਿਸ ਨਾਲ ਜ਼ਿਆਦਤੀ ਹੁੰਦੀ ਹੈ ਅਤੇ ਜ਼ੁਲਮ ਕਰਨ ਵਾਲੇ ਨਾਲ ਕਦੇ ਪੰਜਾਬ ਦੇ ਲੋਕ ਨਹੀਂ ਖੜ੍ਹੇ ਹੁੰਦੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਖਹਿਰਾ ਭਾਵੇਂ ‘ਏ’ ਪਾਰਟੀ ਵਿਚ ਰਹੇ ਭਾਵੇਂ ‘ਬੀ’ ਪਾਰਟੀ ਵਿਚ, ਭਾਵੇਂ ‘ਸੀ’, ਖਹਿਰਾ ਪੰਜਾਬ ਦੇ ਲੋਕਾਂ ਨਾਲ ਡਟ ਕੇ ਖੜ੍ਹਾ ਰਹੇਗਾ ਅਤੇ ਕਦੇ ਲੋਕਾਂ ਦਾ ਭਰੋਸਾ ਨਹੀਂ ਤੋੜੇਗਾ।
ਇਹ ਵੀ ਪੜ੍ਹੋ: ਫਿਲੌਰ 'ਚ ਖ਼ੌਫ਼ਨਾਕ ਵਾਰਦਾਤ, ਧੀ ਨੇ ਕੀਤਾ ਬਜ਼ੁਰਗ ਮਾਂ ਦਾ ਬੇਰਹਿਮੀ ਨਾਲ ਕਤਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ