ਖਹਿਰਾ ਨੇ ਜੀ. ਐੱਮ. ਸਰ੍ਹੋਂ ਦੇ ਪੰਜਾਬ ''ਚ ਟ੍ਰਾਇਲ ਦਾ ਕੀਤਾ ਵਿਰੋਧ

Tuesday, Nov 27, 2018 - 11:08 AM (IST)

ਖਹਿਰਾ ਨੇ ਜੀ. ਐੱਮ. ਸਰ੍ਹੋਂ ਦੇ ਪੰਜਾਬ ''ਚ ਟ੍ਰਾਇਲ ਦਾ ਕੀਤਾ ਵਿਰੋਧ

ਚੰਡੀਗੜ੍ਹ (ਰਮਨਜੀਤ) : ਇਥੇ ਇਕ ਬਿਆਨ ਜਾਰੀ ਕਰਦੇ ਹੋਏ 'ਆਪ' ਦੇ ਬਾਗੀ ਗਰੁੱਪ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ 'ਚ ਆਇਆ ਹੈ ਕਿ ਜੀ. ਐੱਮ. ਸਰ੍ਹੋਂ ਦੇ ਟ੍ਰਾਇਲ ਪੀ. ਏ. ਯੂ. ਲੁਧਿਆਣਾ ਵਿਖੇ ਕਰਵਾਏ ਜਾਣ ਦੀ ਤਜਵੀਜ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਇਸ ਦਾ ਟ੍ਰਾਇਲ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹ ਵਾਤਾਵਰਣ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗੀ ਅਤੇ ਲੋਕਾਂ ਦੀ ਸਿਹਤ ਖਰਾਬ ਕਰੇਗੀ। ਕੈਮੀਕਲ ਅਤੇ ਕੀੜੇਮਾਰ ਦਵਾਈਆਂ ਨਾਲ ਕੀਤੀ ਜਾ ਰਹੀ ਖੇਤੀਬਾੜੀ ਦੇ ਕਾਰਨ ਕੈਂਸਰ ਦੀ ਦਰ 'ਚ ਵਾਧਾ, ਨਿਪੁੰਸਕਤਾ ਅਤੇ ਪਾਣੀ ਦੇ ਪ੍ਰਦੂਸ਼ਿਤ ਹੋਣ ਵਰਗੇ ਗੰਭੀਰ ਸਿਹਤ ਅਤੇ ਵਾਤਾਵਰਣ ਪ੍ਰਭਾਵਾਂ ਦਾ ਸਾਹਮਣਾ ਕਰ ਰਿਹਾ ਪੰਜਾਬ ਹਰਬੀਸਾਈਡ ਟੋਲਰੈਂਟ ਜੀ. ਐੱਮ. ਫਸਲਾਂ ਵਰਗੀਆਂ ਖਤਰਨਾਕ ਤਕਨੀਕਾਂ ਦਾ ਸਾਹਮਣਾ ਕਰਨ ਦੇ ਕਾਬਿਲ ਨਹੀਂ ਹੈ। ਉਨ੍ਹਾਂ 'ਸਰਸੋਂ ਸੱਤਿਆਗ੍ਰਹਿ ਗਰੁੱਪ' ਦੇ ਵਿਰੋਧ ਦਾ ਸਮਰਥਨ ਕੀਤਾ ਅਤੇ ਜੀ. ਐੱਮ. ਮੁਕਤ ਭਾਰਤ ਦੀ ਹਮਾਇਤ ਕੀਤੀ।


author

Babita

Content Editor

Related News