ਖਹਿਰਾ ਦਾ ''ਆਪ'' ਵਿਧਾਇਕਾ ਬਲਜਿੰਦਰ ਕੌਰ ''ਤੇ ਵੱਡਾ ਹਮਲਾ
Thursday, Mar 28, 2019 - 06:45 PM (IST)

ਬਠਿੰਡਾ— ਬਠਿੰਡਾ ਤੋਂ ਚੋਣ ਲੜਨ ਦਾ ਐਲਾਨ ਕਰਨ ਤੋਂ ਬਾਅਦ ਤੋਂ ਪੰਜਾਬ ਏਕਤਾ ਪਾਰਟੀ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਲਗਾਤਾਰ ਬਠਿੰਡਾ ਹਲਕੇ ਦੇ ਦੌਰੇ ਕਰ ਰਹੇ ਹਨ। ਇਸੇ ਦੌਰਾਨ ਖਹਿਰਾ ਨੇ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ 'ਤੇ ਵੱਡਾ ਇਲਜ਼ਾਮ ਲਗਾਇਆ ਹੈ। ਖਹਿਰਾ ਨੇ ਪ੍ਰਚਾਰ ਦੌਰਾਨ ਕਿਹਾ 'ਆਪ' ਵਿਧਾਇਕਾ ਬਲਜਿੰਦਰ ਕੌਰ ਰਿਫਾਇਨਰੀ ਤੋਂ ਗੁੰਡਾ ਟੈਕਸ ਵਸੂਲਦੀ ਹੈ। ਉਨ੍ਹਾਂ ਨੇ ਕਿਹਾ ਕਿ ਬਲਜਿੰਦਰ ਕੌਰ ਨੇ ਅੱਜ ਤੱਕ ਲੋਕਾਂ ਦਾ ਕੋਈ ਮੁੱਦਾ ਨਹੀਂ ਚੁੱਕਿਆ ਅਤੇ ਸਿਰਫ ਤੇ ਸਿਰਫ ਉਹ ਰਿਫਾਇੰਨਰੀ ਤੋਂ ਗੁੰਡਾ ਟੈਕਸ ਉਗਰਾਉਂਦੇ ਹਨ ।ਖਹਿਰਾ ਇਥੇ ਹੀ ਨਹੀਂ ਰੁਕੇ ਉਨ੍ਹਾਂ ਨੇ ਹੋਰ ਵੀ ਕਈ ਹਮਲੇ ਕੀਤੇ। ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਕਈ ਪਿੰਡ 'ਚ ਚੋਣਾਂ ਸਭਾਵਾਂ ਕਰਕੇ ਅਕਾਲੀ ਭਾਜਪਾ ਅਤੇ ਕਾਂਗਰਸ ਨੂੰ ਨਿਸ਼ਾਨੇ 'ਤੇ ਰੱਖਿਆ।