ਸਪੀਕਰ ਵਲੋਂ ਭੇਜੇ ਗਏ ਨੋਟਿਸ 'ਤੇ ਸੁਣੋ ਖਹਿਰਾ ਦਾ ਜਵਾਬ (ਵੀਡੀਓ)

03/14/2019 6:43:26 PM

ਜਲੰਧਰ— ਪੰਜਾਬ ਵਿਧਾਨ ਸਭਾ ਸਪੀਕਰ ਵਲੋਂ ਸੁਖਪਾਲ ਸਿੰਘ ਖਹਿਰਾ ਨੂੰ ਵਿਧਾਨ ਸਭਾ ਦੀ ਮੈਂਬਰਸ਼ਿਪ ਖਾਰਜ ਕਰਨ ਸਬੰਧੀ ਭੇਜੇ ਗਏ ਨੋਟਿਸ 'ਤੇ ਖਹਿਰਾ ਨੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਹੈ ਕਿ ਉਹ ਲੀਗਲ ਤੌਰ 'ਤੇ ਵਕੀਲ ਨਾਲ ਸਲਾਹ ਕਰਕੇ ਨੋਟਿਸ ਦਾ ਬਣਦਾ ਜਵਾਬ ਦੇ ਦੇਣਗੇ। 'ਜਗ ਬਾਣੀ' ਨੂੰ ਦਿੱਤੇ ਗਏ ਇੰਟਰਵਿਊ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਜਦੋਂ ਮੇਰੇ ਸਾਹਮਣੇ ਨੋਟਿਸ ਦੇ ਵਿਵਾਦ ਵਾਲੀ ਗੱਲ ਸਾਹਮਣੇ ਆਈ ਤਾਂ ਮੈਂ 5 ਦਿਨ ਪਹਿਲਾਂ ਵਿਧਾਨ ਸਭਾ ਦੇ ਸਪੀਕਰ ਨੂੰ ਫੋਨ ਕਰਕੇ ਪੁੱਛਿਆ ਸੀ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ ਪਰ ਉਨ੍ਹਾਂ ਨੇ ਆਨੰਦਪੁਰ ਸਾਹਿਬ ਹੋਣ ਦੀ ਗੱਲ ਕਹੀ ਕੇ ਦੋ ਦਿਨ ਬਾਅਦ ਮਿਲਣ ਲਈ ਕਿਹਾ। ਇਸ ਤੋਂ ਬਾਅਦ ਮੈਂ ਥੋੜ੍ਹਾ ਆਪਣੇ ਕੰਮ 'ਚ ਰੁੱਝ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਫਿਰ ਉਹ ਵਿਧਾਨ ਸਭਾ ਚਲੇ ਗਏ, ਜਿੱਥੇ ਵਿਧਾਨ ਸਭਾ ਦੇ ਸੈਕਟਰੀ ਮੈਡਮ ਸ਼ਸ਼ੀ ਲੱਖਣਪਾਲ ਮਿਸ਼ਰਾ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ, ਜਿਨ੍ਹਾਂ ਤੋਂ ਉਨ੍ਹਾਂ ਨੇ ਨੋਟਿਸ ਮੰਗਿਆ। ਉਨ੍ਹਾਂ ਨੇ ਕਿਹਾ ਕਿ ਸਪੀਕਰ ਨਾਲ ਗੱਲ ਕਰਕੇ ਦੋਬਾਰਾ ਨੋਟਿਸ ਭੇਜ ਦੇਵਾਂਗੇ।

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਮੇਰੇ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਡਰੱਗ ਦਾ ਝੂਠਾ ਮਾਮਲਾ ਦਰਜ ਕੀਤਾ ਹੋਇਆ ਹੈ, ਮੈਂ ਉਹ ਵੀ ਤਾਂ ਲੜ ਰਿਹਾ ਹਾਂ। ਮੈਂ ਇਹੋ ਜਿਹੇ ਕਈ ਨੋਟਿਸ ਆਪਣੀ ਜ਼ਿੰਦਗੀ 'ਚ ਦੇਖੇ ਹਨ ਅਤੇ ਮੈਂ ਇਹੋ-ਜਿਹੇ ਨੋਟਿਸਾਂ ਤੋਂ ਡਰਦਾ ਨਹੀਂ ਹਾਂ। ਖਹਿਰਾ ਨੇ ਕਿਹਾ ਕਿ ਵਿਧਾਨ ਸਭਾ ਸਪੀਕਰ ਵੱਲੋਂ ਭੇਜਿਆ ਗਿਆ ਨੋਟਿਸ ਉਨ੍ਹਾਂ ਨੂੰ ਮਿਲ ਗਿਆ ਹੈ, ਜਿਸ ਦਾ ਬਣਦਾ ਜਵਾਬ ਦੇ ਦੇਣਗੇ। 


rajwinder kaur

Content Editor

Related News