ਰਾਘਵ ਚੱਢਾ ਦੇ ਚੋਣ ਅੰਕੜਿਆਂ ’ਤੇ ਸੁਖਪਾਲ ਖਹਿਰਾ ਦਾ ਜਵਾਬ, ਦਿੱਤਾ ਇਹ ਬਿਆਨ

Sunday, Jun 26, 2022 - 11:20 PM (IST)

ਰਾਘਵ ਚੱਢਾ ਦੇ ਚੋਣ ਅੰਕੜਿਆਂ ’ਤੇ ਸੁਖਪਾਲ ਖਹਿਰਾ ਦਾ ਜਵਾਬ, ਦਿੱਤਾ ਇਹ ਬਿਆਨ

ਜਲੰਧਰ (ਬਿਊਰੋ) : ਸੰਗਰੂਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਦੀ ਹਾਰ ਤੋਂ ਬਾਅਦ ਵਿਧਾਇਕ ਸੁਖਪਾਲ ਖਹਿਰਾ ਨੇ ਰਾਘਵ ਚੱਢਾ ’ਤੇ ਨਿਸ਼ਾਨਾ ਸਾਧਿਆ ਹੈ। ਖਹਿਰਾ ਨੇ ਕਿਹਾ ਹੈ ਕਿ ਪੰਜਾਬ ’ਚ ਹੋਈ ਹਾਰ ਦੇ ਬਦਲੇ ਪੰਜਾਬ ਦੇ ਖਾਤੇ ’ਚੋਂ ਰਾਘਵ ਚੱਢਾ ਨੂੰ ਦਿੱਤੀ ਗਈ ਰਾਜ ਸਭਾ ਸੀਟ ਵਾਪਸ ਲਈ ਜਾਵੇ ਤਾਂ ਜੋ ਪੰਜਾਬ ’ਚੋਂ ਕਿਸੇ ਯੋਗ ਵਿਅਕਤੀ ਨੂੰ ਰਾਜ ਸਭਾ ’ਚ ਭੇਜਿਆ ਜਾ ਸਕੇ। ਉਨ੍ਹਾਂ ਸੋਸ਼ਲ ਮੀਡੀਆ ’ਤੇ ਲਿਖਿਆ ਹੈ ਕਿ ਜੋ ਲੋਕ ਰਾਜ ਸਭਾ ’ਚ ਪੰਜਾਬ ਦੀ ਗੱਲ ਕਰ ਸਕਦੇ ਹਨ, ਉਨ੍ਹਾਂ ਨੂੰ ਪੰਜਾਬ ਤੋਂ ਭੇਜਿਆ ਜਾਵੇ, ਨਾ ਕਿ ਦਿੱਲੀ ਮਾਡਲ ਦੀ ਗੱਲ ਕਰਨ ਵਾਲਿਆਂ ਨੂੰ। ਉਨ੍ਹਾਂ ਅੱਗੇ ਲਿਖਿਆ ਕਿ ਰਾਘਵ ਚੱਢਾ ਨਾ ਤਾਂ ਪੰਜਾਬੀ ਲਿਖ ਸਕਦੇ ਹਨ ਅਤੇ ਨਾ ਹੀ ਪੜ੍ਹ ਸਕਦੇ ਹਨ, ਜਦਕਿ ਉਨ੍ਹਾਂ ਦੇ ਸਾਥੀ ਸੰਸਦ ਮੈਂਬਰ ਸੁਸ਼ੀਲ ਗੁਪਤਾ ਐੱਸ. ਵਾਈ. ਐੱਲ. ਦਾ ਪਾਣੀ ਹਰਿਆਣਾ ਨੂੰ ਦੇਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ : ਸੰਗਰੂਰ ਜ਼ਿਮਨੀ ਚੋਣ ’ਚ ਸ਼੍ਰੋਮਣੀ ਅਕਾਲੀ ਦਲ ਦੀ ਸ਼ਰਮਨਾਕ ਹਾਰ, ਜਾਣੋ ਕੀ ਰਹੇ ਵੱਡੇ ਕਾਰਨ

PunjabKesari

ਸੁਖਪਾਲ ਖਹਿਰਾ ਨੇ ਰਾਘਵ ਚੱਢਾ ਦੇ ਉਸ ਦਾਅਵੇ ਨੂੰ ਵੀ ਖਾਰਿਜ ਕੀਤਾ ਹੈ, ਜਿਸ ’ਚ ਉਨ੍ਹਾਂ ਕਿਹਾ ਸੀ ਕਿ 2019 ਦੀਆਂ ਲੋਕ ਸਭਾ ਤੋਂ 2 ਫੀਸਦੀ ਵੋਟਾਂ ਸੰਗਰੂਰ ਚੋਣ ’ਚ ਘੱਟ ਹੋਈਆਂ। ਅੰਕੜਿਆਂ ’ਤੇ ਨਜ਼ਰ ਮਾਰਦਿਆਂ ਖਹਿਰਾ ਨੇ ਕਿਹਾ ਕਿ 2019 ’ਚ ਆਮ ਆਦਮੀ ਪਾਰਟੀ ਦਾ ਸੰਗਰੂਰ ’ਚ 55 ਫੀਸਦੀ ਵੋਟ ਸ਼ੇਅਰ ਸੀ, ਜਦਕਿ ਹੁਣ ਇਹ ਵੋਟ ਸ਼ੇਅਰ 35 ਫੀਸਦੀ ਦੇ ਨੇੜੇ ਹੈ। ਉਨ੍ਹਾਂ ਕਿਹਾ ਕਿ ਰਾਘਵ ਚੱਢਾ ਝੂਠ ਬੋਲ ਰਹੇ ਹਨ ਅਤੇ ਗ਼ਲਤ ਅੰਕੜੇ ਪੇਸ਼ ਕਰ ਰਹੇ ਹਨ। ਟਵੀਟ ਕਰ ਕੇ ਸੁਖਪਾਲ ਖਹਿਰਾ ਨੇ ਕਿਹਾ ਕਿ ਹਉਮੈ ਛੱਡ ਕੇ ਨਿਮਰਤਾ ਨਾਲ ਹਾਰ ਨੂੰ ਸਵੀਕਾਰ ਕਰਨਾ ਸਿੱਖ ਲੈਣ ਦੀ ਲੋੜ ਹੈ।

 


author

Manoj

Content Editor

Related News