ਸੁਖਪਾਲ ਖਹਿਰਾ ਨੇ ਕਿਸਾਨਾਂ ਤੋਂ ਮੰਗੀਆਂ MSP ਤੋਂ ਘੱਟ ਭਾਅ 'ਤੇ ਵਿਕੀ ਮੂੰਗੀ ਦੀਆਂ ਰਸੀਦਾਂ, ਕੀਤਾ ਵੱਡਾ ਦਾਅਵਾ

Tuesday, Aug 23, 2022 - 01:12 PM (IST)

ਸੁਖਪਾਲ ਖਹਿਰਾ ਨੇ ਕਿਸਾਨਾਂ ਤੋਂ ਮੰਗੀਆਂ MSP ਤੋਂ ਘੱਟ ਭਾਅ 'ਤੇ ਵਿਕੀ ਮੂੰਗੀ ਦੀਆਂ ਰਸੀਦਾਂ, ਕੀਤਾ ਵੱਡਾ ਦਾਅਵਾ

ਜਲੰਧਰ (ਵੈੱਬ ਡੈਸਕ) : ਪੰਜਾਬ ਸਰਕਾਰ ਵੱਲੋਂ ਮੂੰਗੀ ਦੀ ਫ਼ਸਲ 'ਤੇ ਤੈਅ ਘੱਟੋ ਘੱਟ ਸਮਰਥਨ ਮੁੱਲ 'ਤੇ ਫ਼ਸਲ ਨਾ ਵਿਕਣ ਦੀਆਂ ਖ਼ਬਰਾਂ ਦਰਮਿਆਨ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਕਿਸਾਨਾਂ ਨੂੰ ਵੱਡੀ ਅਪੀਲ ਕੀਤੀ ਹੈ। ਸੁਖਪਾਲ ਖਹਿਰਾ ਨੇ ਉਨ੍ਹਾਂ ਕਿਸਾਨਾਂ ਨੂੰ ਵੇਚੀ ਗਈ ਮੂੰਗੀ ਦੀ ਫ਼ਸਲ ਦੀਆਂ ਰਸੀਦਾਂ ਵਟਸਐੱਪ ਕਰਨ ਲਈ ਆਖਿਆ ਹੈ ਜਿਨ੍ਹਾਂ ਦੀ ਫ਼ਸਲ ਤੈਅ ਮੁੱਲ ਤੋਂ ਘੱਟ ਭਾਅ 'ਤੇ ਵਿਕੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਆਪਣੀ ਮੂੰਗੀ ਦੀ ਫ਼ਸਲ ਸਰਕਾਰ ਵੱਲੋਂ ਤੈਅ ਕੀਤੀ ਐੱਮ.ਐੱਸ.ਪੀ. ਤੋਂ ਘੱਟ ਰੇਟ ’ਤੇ ਵੇਚੀ ਹੈ, ਉਹ ਫ਼ਸਲ ਵੇਚਣ ਦੀਆਂ ਰਸੀਦਾਂ ਭੇਜਣ। ਖਹਿਰਾ ਨੇ ਦਾਅਵਾ ਕੀਤਾ ਕਿ ਕਿਸਾਨਾਂ ਨੂੰ ਸਰਕਾਰ ਕੋਲੋਂ ਐੱਮ.ਐੱਸ.ਪੀ. ਦਾ ਪੂਰਾ ਭਾਅ ਦਿਵਾਇਆ ਜਾਵੇਗਾ।

ਇਹ ਵੀ ਪੜ੍ਹੋ- ਫਿਰੋਜ਼ਪੁਰ ਥਾਣੇ ਦੀ ਕੰਧ 'ਤੇ ਸ਼ੱਕੀ ਹਾਲਾਤ 'ਚ ਮਿਲਿਆ ਟੇਪ ਰਿਕਾਰਡਰ, 'ਬੰਬ' ਦੇ ਖ਼ਦਸ਼ੇ ਵਜੋਂ ਇਲਾਕਾ ਕੀਤਾ ਸੀਲ

ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਕਿਸਾਨ ਭਰਾ ਜਿਨ੍ਹਾਂ ਨੇ ਸਰਕਾਰ ਵੱਲੋਂ ਮੂੰਗੀ ਦੀ ਤਹਿਸ਼ੁਦਾ ਐੱਮ.ਐੱਸ.ਪੀ. 7,275 ਰੁਪਏ ਕੁਇੰਟਲ ਤੋਂ ਘੱਟ ਰੇਟ ’ਤੇ ਵੇਚੀ ਹੈ, ਉਹ ਕਿਰਪਾ ਕਰਕੇ ਆਪਣੀਆਂ ਰਸੀਦਾਂ ਦੀਆਂ ਫੋਟਾਂ ਖਿੱਚ ਕੇ ਸਾਡੇ ਵਟਸਐੱਪ ਨੰਬਰ (98786-23933 ਅਤੇ 75087-00003) 'ਤੇ ਭੇਜਣ। ਉਨ੍ਹਾਂ ਕਿਹਾ ਕਿ ਇਸ ਰਾਹੀਂ ਅਸੀਂ ਕਿਸਾਨਾਂ ਨੂੰ ਸਰਕਾਰ ਕੋਲੋਂ ਐੱਮ.ਐੱਸ.ਪੀ. ਦਾ ਪੂਰਾ ਭਾਅ ਦਿਵਾਵਾਂਗੇ। ਇਸ ਤੋਂ ਇਲਾਵਾ ਖਹਿਰਾ ਨੇ ਕਿਹਾ ਕਿ ਇਹ ਕਿਸਾਨਾਂ ਨੂੰ ਮੂੰਗੀ 'ਤੇ ਐੱਮ.ਐੱਸ.ਪੀ. ਦਿੱਤੀ ਜਾਵੇਗੀ ਅਤੇ ਮੈਨੂੰ ਉਮੀਦ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਵਾਅਦੇ ਤੋਂ ਭੱਜਣਗੇ ਨਹੀਂ।

PunjabKesari

ਇਹ ਵੀ ਪੜ੍ਹੋ- ਹਾਈਵੇਅ ’ਤੇ ਆ ਗਈ ਕਰੋੜਾਂ ’ਚ ਬਣਾਈ ਕੋਠੀ, ਕਿਸਾਨ ਨੇ ਜੁਗਾੜੂ ਤਕਨੀਕ ਵਰਤ ਕੇ ਕਰ ਵਿਖਾਇਆ ਕਮਾਲ (ਵੀਡੀਓ)

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮੂੰਗੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਨ੍ਹਾਂ ਨੂੰ ਮੂੰਗੀ 'ਤੇ ਵੀ ਐੱਮ.ਐੱਸ.ਪੀ. ਮਿਲਿਆ ਕਰੇਗੀ ਤਾਂ ਜੋ ਇਸ ਦੇ ਉਤਪਾਦ 'ਚ ਵਾਧਾ ਕੀਤਾ ਜਾ ਸਕੇ। ਪੰਜਾਬ ਸਰਕਾਰ ਨੇ ਮੂੰਗੀ 'ਤੇ 7,275 ਰੁਪਏ ਪ੍ਰਤੀ ਕੁਇੰਟਲ ਐੱਮ.ਐੱਸ.ਪੀ. ਨਿਰਧਾਰਿਤ ਕੀਤਾ ਸੀ। ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ ਨੇ ਹੋਰ ਵੀ ਕਈ ਫ਼ਸਲਾਂ 'ਤੇ ਐੱਮ.ਐੱਸ.ਪੀ. ਜਾਰੀ ਕਰਨ ਦੀ ਗੱਲ ਆਖੀ ਸੀ। ਹਾਲ ਹੀ 'ਚ ਕਿਸਾਨਾਂ ਨੇ ਆਪਣੀ ਮੂੰਗੀ ਵੇਚੀ ਤੇ ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪੂਰਾ ਮੁੱਲ ਨਹੀਂ ਮਿਲਿਆ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News