Breaking News: ਸੁਖਪਾਲ ਖਹਿਰਾ ਅਦਾਲਤ ''ਚ ਪੇਸ਼, ਜਾਣੋ ਕੋਰਟ ਨੇ ਕੀ ਸੁਣਾਇਆ ਫ਼ੈਸਲਾ

Monday, Oct 16, 2023 - 09:33 PM (IST)

Breaking News: ਸੁਖਪਾਲ ਖਹਿਰਾ ਅਦਾਲਤ ''ਚ ਪੇਸ਼, ਜਾਣੋ ਕੋਰਟ ਨੇ ਕੀ ਸੁਣਾਇਆ ਫ਼ੈਸਲਾ

ਜਲਾਲਾਬਾਦ (ਟੀਨੂੰ, ਸੁਮਿਤ, ਬਜਾਜ, ਬੰਟੀ, ਆਦਰਸ਼, ਜਤਿੰਦਰ) : ਸਥਾਨਕ ਪੁਲਸ ਥਾਣਾ ਸਦਰ 'ਚ ਦਰਜ ਸਾਲ 2015 ਦੇ ਨਸ਼ਾ ਸਮੱਗਲਿੰਗ ਦੇ ਮਾਮਲੇ ’ਚ ਜਲੰਧਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਸਵਪਨ ਸ਼ਰਮਾ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਵੱਲੋਂ ਨਾਮਜ਼ਦ ਕੀਤੇ ਗਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਲਗਾਤਾਰ 6 ਦਿਨ ਦਾ ਪੁਲਸ ਰਿਮਾਂਡ ਖ਼ਤਮ ਹੋਣ ਮਗਰੋਂ ਸੋਮਵਾਰ ਮੁੜ ਨੂੰ ਸਥਾਨਕ ਜੱਜ ਰਾਮਪਾਲ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਬਾਅਦ ਦੁਪਹਿਰ ਸਖਤ ਸੁਰੱਖਿਆ ਪਹਿਰੇ ’ਚ ਖਹਿਰਾ ਨੂੰ ਮਾਣਯੋਗ ਅਦਾਲਤ ’ਚ ਲਿਆਂਦਾ ਗਿਆ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਸਕੂਲਾਂ 'ਚ 7 ਦਿਨਾਂ ਦੀ ਛੁੱਟੀ ਦਾ ਐਲਾਨ, ਜਾਣੋ ਵਜ੍ਹਾ

ਸਰਕਾਰੀ ਵਕੀਲ ਨੇ ਮਾਣਯੋਗ ਅਦਾਲਤ ’ਚ ਸਰਕਾਰ ਦਾ ਪੱਖ ਰੱਖਿਆ ਅਤੇ ਅਦਾਲਤ ਨੂੰ ਦੱਸਿਆ ਕਿ ਮੁਕੱਦਮੇ ’ਚ ਨਾਮਜ਼ਦ ਦੋਸ਼ੀ ਗੁਰਦੇਵ ਸਿੰਘ ਦੇਬੀ ਵੱਲੋਂ ਲਏ ਇਕ ਲੋਨ ਸਬੰਧੀ ਪੁੱਛਗਿੱਛ ਅਤੇ ਖਹਿਰਾ ਦੇ ਪਾਸਪੋਰਟ ਸਬੰਧੀ ਜਾਂਚ ਕਰਨਾ ਚਾਹੁੰਦੀ ਹੈ, ਜਿਸ ਲਈ ਖਹਿਰਾ ਦਾ ਪੁਲਸ ਰਿਮਾਂਡ ਵਧਾਉਣ ਲਈ ਮਾਣਯੋਗ ਅਦਾਲਤ ਨੂੰ ਅਪੀਲ ਕੀਤੀ ਗਈ।

ਇਹ ਵੀ ਪੜ੍ਹੋ : ਵਿਆਹ ਤੋਂ ਪਹਿਲਾਂ ਨੂੰਹ ਨੂੰ ਦਿੱਤੇ 15 ਲੱਖ, ਫਿਰ ਹੋਇਆ ਕੁਝ ਅਜਿਹਾ... ਮਾਮਲਾ ਪਹੁੰਚ ਗਿਆ ਥਾਣੇ

ਬਚਾਅ ਪੱਖ ਵੱਲੋਂ ਪੇਸ਼ ਵਕੀਲਾਂ ਨੇ ਸਰਕਾਰ ਦੀਆਂ ਦਲੀਲਾਂ ਦਾ ਵਿਰੋਧ ਕਰਦਿਆਂ ਅਦਾਲਤ ਨੂੰ ਦੱਸਿਆ ਕਿ 8 ਦਿਨ ਦੇ ਪੁਲਸ ਰਿਮਾਂਡ ਦੌਰਾਨ ਪੁਲਸ ਖਹਿਰਾ ਤੋਂ ਕੁਝ ਵੀ ਬਰਾਮਦ ਨਹੀਂ ਕਰ ਸਕੀ, ਜਿਸ ਕਾਰਨ ਉਨ੍ਹਾਂ ਨੇ ਰਿਮਾਂਡ ਦਾ ਮਾਣਯੋਗ ਅਦਾਲਤ ਸਾਹਮਣੇ ਵਿਰੋਧ ਕੀਤਾ। ਬਚਾਅ ਪੱਖ ਦੀਆਂ ਦਲੀਲਾਂ ਤੋਂ ਸਹਿਮਤ ਹੋ ਕੇ ਅਦਾਲਤ ਨੇ ਖਹਿਰਾ ਨੂੰ ਨਿਆਇਕ ਹਿਰਾਸਤ ’ਚ 27 ਅਕਤੂਬਰ ਤੱਕ ਮੁੜ ਤੋਂ ਨਾਭਾ ਜੇਲ੍ਹ ਭੇਜਣ ਦੇ ਹੁਕਮ ਜਾਰੀ ਕੀਤੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News