ਜੁੜ ਸਕਦਾ ਹੈ ਖਹਿਰਾ ਤੇ ਆਪ ਦਾ ਟੁੱਟਿਆ ਨਾਤਾ (ਵੀਡੀਓ)
Saturday, Jan 12, 2019 - 12:40 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਆਮ ਆਦਮੀ ਪਾਰਟੀ ਨਾਲੋਂ ਨਾਤਾ ਤੋੜ ਚੁੱਕੇ ਸੁਖਪਾਲ ਸਿੰਘ ਖਹਿਰਾ ਤੇ 'ਆਪ' ਫਿਰ ਤੋਂ ਇਕ ਹੋ ਸਕਦੇ ਹਨ। ਇਸ ਗੱਲ ਦਾ ਇਸ਼ਾਰਾ ਸੁਖਪਾਲ ਖਹਿਰਾ ਨੇ ਟਕਸਾਲੀ ਆਗੂਆਂ ਨਾਲ ਮੁਲਾਕਾਤ ਤੋਂ ਬਾਅਦ ਦਿੱਤਾ। ਹਾਲਾਂਕਿ ਖਹਿਰਾ 'ਆਪ' 'ਚ ਸ਼ਾਮਲ ਨਹੀਂ ਹੋਣਗੇ ਸਗੋਂ ਪੰਜਾਬ ਦੇ ਹਿੱਤਾਂ ਦਾ ਹਵਾਲਾ ਦਿੰਦੇ ਉਨ੍ਹਾਂ ਨੇ ਕਾਂਗਰਸ ਤੇ ਅਕਾਲੀ-ਭਾਜਪਾ ਖਿਲਾਫ 'ਆਪ' ਨੂੰ ਮਹਾਗਠਜੋੜ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਵੀ ਸੁਖਪਾਲ ਖਹਿਰਾ ਦੀ ਪੇਸ਼ਕਸ਼ ਨਾਲ ਸਹਿਮਤ ਹਨ ਤੇ ਸੰਭਵ ਹੈ ਕਿ ਆਉਣ ਵਾਲੇ ਦਿਨਾਂ 'ਚ ਖਹਿਰਾ ਤੇ 'ਆਪ' ਨੂੰ ਮਿਲਾਉਣ 'ਚ ਵਿਚੋਲੇ ਦੀ ਭੂਮਿਕਾ ਨਿਭਾਉਣਗੇ ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ 'ਆਪ' ਦੇ ਭਗਵੰਤ ਮਾਨ ਨੇ ਵੀ ਟਕਸਾਲੀ ਆਗੂਆਂ ਨਾਲ ਮੀਟਿੰਗ ਕੀਤੀ ਸੀ ਤੇ ਅੱਜ ਸੁਖਪਾਲ ਖਹਿਰਾ ਬ੍ਰਹਮਪੁਰਾ ਨੂੰ ਮਿਲਣ ਪਹੁੰਚੇ। ਇਹ ਮੁਲਾਕਾਤ ਆਉਣ ਵਲੇ ਦਿਨਾਂ 'ਚ ਪੰਜਾਬ ਦੀ ਸਿਆਸਤ ਦੀ ਨਵੀਂ ਤਸਵੀਰ ਪੇਸ਼ ਕਰ ਸਕਦੀਆਂ ਹਨ।