...ਤਾਂ ਇਨ੍ਹਾਂ ਕਾਰਨਾਂ ਕਰਕੇ ਸੁਖਪਾਲ ਖਹਿਰਾ ਨੇ ਖੋਹਿਆ ਵੱਡਾ ਅਹੁਦਾ

Friday, Jul 27, 2018 - 09:28 AM (IST)

...ਤਾਂ ਇਨ੍ਹਾਂ ਕਾਰਨਾਂ ਕਰਕੇ ਸੁਖਪਾਲ ਖਹਿਰਾ ਨੇ ਖੋਹਿਆ ਵੱਡਾ ਅਹੁਦਾ

ਚੰਡੀਗੜ੍ਹ : ਆਮ ਆਦਮੀ ਪਾਰਟੀ ਵਲੋਂ ਸੀਨੀਅਰ ਆਗੂ ਸੁਖਪਾਲ ਖਹਿਰਾ ਨੂੰ ਬੀਤੇ ਦਿਨ ਵੱਡਾ ਝਟਕਾ ਦਿੰਦੇ ਹੋਏ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਥਾਂ ਹੁਣ ਦਿੜ੍ਹਬਾ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਪਾਰਟੀ ਵਲੋਂ ਇੰਨਾ ਵੱਡਾ ਫੈਸਲਾ ਲੈਣ ਪਿੱਛੇ ਕਈ ਮੁੱਖ ਕਾਰਨ ਸਨ, ਜਿਨ੍ਹਾਂ ਕਾਰਨ ਖਹਿਰਾ ਨੂੰ ਆਪਣੇ ਅਹੁਦੇ ਤੋਂ ਹੱਥ ਧੋਣਾ ਪਿਆ ਹੈ।

  • ਸੁਖਪਾਲ ਖਹਿਰਾ ਵਲੋਂ ਭਗਵੰਤ ਮਾਨ ਨੂੰ ਪ੍ਰਦੇਸ਼ ਪ੍ਰਧਾਨ ਬਣਾਉਣ ਦੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਫੈਸਲਾ ਦਾ ਵਿਰੋਧ ਕੀਤਾ ਗਿਆ ਸੀ, ਜਿਸ ਕਾਰਨ ਕੇਜਰੀਵਾਲ ਵੀ ਖਹਿਰਾ ਨੂੰ ਨਾਰਾਜ਼ ਚੱਲ ਰਹੇ ਸਨ।
  • ਦੂਜਾ ਸਭ ਤੋਂ ਵੱਡਾ ਕਾਰਨ ਪਾਰਟੀ ਦੇ ਸਹਿ ਪ੍ਰਧਾਨ ਬਲਬੀਰ ਸਿੰਘ ਤੇ ਖਹਿਰਾ ਵਿਚਾਲੇ ਚੱਲ ਰਹੀ ਖਿੱਚੋਤਾਣ ਸੀ। ਸੁਖਪਾਲ ਖਹਿਰਾ ਦੇ ਬਲਬੀਰ ਸਿੰਘ ਨਾਲ ਕਈ ਮੁੱਦਿਆਂ ਨੂੰ ਲੈ ਕੇ ਮਤਭੇਦ ਚੱਲ ਰਹੇ ਸਨ। 
  • ਸੁਖਪਾਲ ਖਹਿਰਾ ਦਾ ਨਾਂ ਨਸ਼ਾ ਤਸਕਰਾਂ ਨਾਲ ਵੀ ਜੁੜਿਆ ਹੈ ਅਤੇ ਬਲਬੀਰ ਸਿੰਘ ਵੀ ਸੁਖਪਾਲ ਖਹਿਰਾ 'ਤੇ ਲੋਕਾਂ ਕੋਲੋਂ ਪੈਸੇ ਲੈਣ ਦੇ ਦੋਸ਼ ਵੀ ਲਾਏ ਸਨ।
  • 'ਰੈਫਰੈਂਡਮ-2020' 'ਤੇ ਦਿੱਤੇ ਗਏ ਵਿਵਾਦਿਤ ਬਿਆਨ ਕਾਰਨ ਵੀ ਸੁਖਪਾਲ ਖਹਿਰਾ ਚਰਚਾ 'ਚ ਸਨ ਅਤੇ ਲਗਾਤਾਰ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ 'ਤੇ ਰਹੇ ਸਨ, ਹਾਲਾਂਕਿ ਖਹਿਰਾ ਵਲੋਂ ਇਹ ਸਫਾਈ ਵੀ ਦਿੱਤੀ ਗਈ ਸੀ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।

Related News