ਖਹਿਰਾ ਦਾ ਖੁਲਾਸਾ, ਬੇਕਸੂਰ ਨੌਜਵਾਨਾਂ ''ਤੇ ਪੁਲਸ ਨੇ ਪਾਏ ਨਸ਼ੇ ਦੇ ਝੂਠੇ ਕੇਸ (ਵੀਡੀਓ)

07/15/2018 10:54:49 AM

ਚੰਡੀਗੜ੍ਹ (ਮਨਮੋਹਨ)— ਪੁਲਸ ਦੀ ਕਾਰਜਸ਼ੈਲੀ 'ਤੇ ਲਗਾਤਾਰ ਸਵਾਲ ਖੜ੍ਹੇ ਹੁੰਦੇ ਰਹੇ ਹਨ। ਇਕ ਵਾਰ ਫਿਰ ਨਸ਼ੇ ਦੇ ਮਾਮਲੇ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਪੰਜਾਬ ਪੁਲਸ ਨੂੰ ਘੇਰਿਆ ਹੈ। ਦਰਅਸਲ ਮੋਗਾ ਤੋਂ ਇਕ ਕੇਸ ਸਾਹਮਣੇ ਆਇਆ ਹੈ, ਜਿੱਥੇ ਖਹਿਰਾ ਨੇ ਪੁਲਸ 'ਤੇ ਦੋਸ਼ ਲਗਾਉਂਦਿਆ ਕਿਹਾ ਕਿ ਗੋਬਿੰਦਗੜ੍ਹ ਮੁਹੱਲੇ ਦੇ ਪਰਮਿੰਦਰ ਧਨੀ ਨੂੰ ਪੁਲਸ ਨੇ 29 ਮਾਰਚ 2018 ਨੂੰ ਘਰੋਂ ਚੁੱਕਿਆ। ਫਿਰ ਦੋ ਦਿਨ ਬਾਅਦ 31 ਮਾਰਚ 2018 ਨੂੰ 110 ਗ੍ਰਾਮ ਹੈਰੋਇਨ ਅਤੇ ਇਕ ਪਿਸਟਲ ਦੇ ਦੋਸ਼ 'ਚ ਐੱਨ. ਡੀ. ਪੀ. ਐੱਸ. ਦਾ ਝੂਠਾ ਕੇਸ ਪਾ ਦਿੱਤਾ, ਜਿਸ ਦੀ ਸੀ. ਸੀ. ਟੀ. ਵੀ. ਫੁਟੇਜ ਖਹਿਰਾ ਨੇ ਜਨਤਕ ਕੀਤੀ। ਖਹਿਰਾ ਨੇ ਇਸ ਕੇਸ 'ਚ ਉਸ ਸਮੇਂ ਦੇ ਰਹੇ ਐੱਸ. ਐੱਸ. ਪੀ. ਰਾਜਜੀਤ ਸਿੰਘ ਨੂੰ ਵੀ ਘੇਰਿਆ। ਉਨ੍ਹਾਂ ਕਿਹਾ ਕਿ ਰਾਜਜੀਤ ਦੀ ਰਹਿਨੁਮਾਈ ਹੇਠ ਇਹ ਸਭ ਹੋਇਆ। 
ਇਸ ਮਾਮਲੇ ਸਬੰਧੀ ਵਿਰੋਧੀ ਧਿਰ ਦੇ ਨੇਤਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਕਾਇਦਾ ਪੱਤਰ ਲਿਖਿਆ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਖਹਿਰਾ ਵੱਲੋਂ ਮੰਗੀ ਜਾਂਚ ਬਾਰੇ ਮੁੱਖ ਮੰਤਰੀ ਕੀ ਹੁਕਮ ਦਿੰਦੇ ਹਨ?


Related News