ਭੁਲੱਥ ''ਚ ਸੁਖਪਾਲ ਖਹਿਰਾ ਦੀ ਰਿਹਾਇਸ਼ ''ਤੇ ਈ. ਡੀ. ਵੱਲੋਂ ਛਾਪੇਮਾਰੀ (ਤਸਵੀਰਾਂ)

Tuesday, Mar 09, 2021 - 10:55 AM (IST)

ਭੁਲੱਥ ''ਚ ਸੁਖਪਾਲ ਖਹਿਰਾ ਦੀ ਰਿਹਾਇਸ਼ ''ਤੇ ਈ. ਡੀ. ਵੱਲੋਂ ਛਾਪੇਮਾਰੀ (ਤਸਵੀਰਾਂ)

ਭੁਲੱਥ (ਰਜਿੰਦਰ, ਭੂਪੇਸ਼)- ਸਿਆਸੀ ਗਲਿਆਰਿਆਂ ਵਿਚ ਮੰਗਲਵਾਰ ਬਹੁਤ ਵੱਡੀ ਖ਼ਬਰ ਸਾਹਮਣੇ ਆਈ ਹੈ, ਇਹ ਖ਼ਬਰ ਹੈ ਹਲਕਾ ਭੁਲੱਥ ਤੋਂ । ਜਿੱਥੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਗ੍ਰਹਿ ਪਿੰਡ ਰਾਮਗੜ੍ਹ ਵਿਖੇ ਅੱਜ ਸਵੇਰੇ ਈ. ਡੀ. ਵੱਲੋਂ ਛਾਪੇਮਾਰੀ ਕੀਤੀ ਗਈ ਹੈ । ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਈ. ਡੀ. ਦੀ ਟੀਮ ਇੱਥੇ ਜੁਆਇੰਟ ਡਾਇਰੈਕਟਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਪੁੱਜੀ ਹੈ, ਜੋ ਸਵੇਰ ਤੋਂ ਹੀ ਵਿਧਾਇਕ ਖਹਿਰਾ ਦੇ ਘਰ ਅੰਦਰ ਮੌਜੂਦ ਹੈ। 

ਇਹ ਵੀ ਪੜ੍ਹੋ : ਬਜਟ ਇਜਲਾਸ: ਮਨਪ੍ਰੀਤ ਬਾਦਲ ਦਾ ਬੀਬੀਆਂ ਨੂੰ ਤੋਹਫਾ, ਪੰਜਾਬ 'ਚ ਮੁਫ਼ਤ ਸਫਰ ਕਰਨ ਦਾ ਐਲਾਨ

PunjabKesari

ਗੇਟ ਤੋਂ ਵੇਖਿਆ ਗਿਆ ਹੈ ਕਿ ਈ. ਡੀ. ਵੱਲੋਂ ਵਿਧਾਇਕ ਖਹਿਰਾ ਦੇ ਪੀ. ਏ. ਮਨੀਸ਼ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜੇਕਰ ਸੁਰੱਖਿਆ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਵਿਧਾਇਕ ਖਹਿਰਾ ਦੀ ਕੋਠੀ ਦੇ ਬਾਹਰ ਸੀ. ਆਰ. ਪੀ. ਐੱਫ. ਦੇ ਜਵਾਨ ਮੌਜੂਦ ਹਨ ਜੋ ਸਵੇਰ ਤੋਂ ਈ. ਡੀ. ਦੇ ਨਾਲ ਆਏ ਹਨ. ਉਹ ਹੀ ਇੱਥੇ ਸੁਰੱਖਿਆ ਪ੍ਰਬੰਧਾਂ ਤੇ ਤਾਇਨਾਤ ਹਨ।

ਇਹ ਵੀ ਪੜ੍ਹੋ : ਪੁਲਸ ਟੀਮ ’ਤੇ ਹਮਲਾ ਕਰਕੇ ਸਮੱਗਲਰ ਛੁਡਾਇਆ, ਅਕਾਲੀ ਆਗੂ ਸਣੇ 70 ਲੋਕਾਂ ਖ਼ਿਲਾਫ਼ ਮਾਮਲਾ ਦਰਜ

PunjabKesari

PunjabKesari

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News