ਈ. ਡੀ. ਦੀ ਕਾਰਵਾਈ ਤੋਂ ਬਾਅਦ ਸੁਖਪਾਲ ਖਹਿਰਾ ਦਾ ਵੱਡਾ ਬਿਆਨ

Tuesday, Mar 09, 2021 - 08:55 PM (IST)

ਈ. ਡੀ. ਦੀ ਕਾਰਵਾਈ ਤੋਂ ਬਾਅਦ ਸੁਖਪਾਲ ਖਹਿਰਾ ਦਾ ਵੱਡਾ ਬਿਆਨ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀਆਂ ਵੱਖ-ਵੱਖ ਰਿਹਾਇਸ਼ਾਂ 'ਤੇ ਕੀਤੀ ਗਈ ਛਾਪੇਮਾਰੀ ਤੋਂ ਬਾਅਦ ਖਹਿਰਾ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਖਹਿਰਾ ਨੇ ਕਿਹਾ ਹੈ ਕਿ ਸਰਕਾਰ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਸੇ ਲਈ ਉਨ੍ਹਾਂ ਦੀ ਰਿਹਾਇਸ਼ 'ਤੇ ਛਾਪੇ ਮਾਰੇ ਗਏ ਹਨ। ਖਹਿਰਾ ਮੁਤਾਬਕ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ ਇਹ ਛਾਪੇ ਮਾਰੇ ਗਏ ਹਨ। ਹਾਲਾਂਕਿ ਖਹਿਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੋਈ ਮਨੀ ਲਾਂਡਰਿੰਗ ਨਹੀਂ ਕੀਤੀ। ਖਹਿਰਾ ਨੇ ਕਿਹਾ ਕਿ ਉਨ੍ਹਾਂ ਸਾਰਾ ਘਰ ਅਤੇ ਕਾਗਜ਼ਾਤ ਅਧਿਕਾਰੀਆਂ ਦੇ ਹਵਾਲੇ ਕਰ ਦਿੱਤੇ ਹਨ।

ਇਹ ਵੀ ਪੜ੍ਹੋ : ਭੁਲੱਥ 'ਚ ਸੁਖਪਾਲ ਖਹਿਰਾ ਦੀ ਰਿਹਾਇਸ਼ 'ਤੇ ਈ. ਡੀ. ਵੱਲੋਂ ਛਾਪੇਮਾਰੀ (ਤਸਵੀਰਾਂ)

ਚੰਡੀਗੜ੍ਹ ਅਤੇ ਭੁਲੱਥ ਰਿਹਾਇਸ਼ 'ਤੇ ਹੋਈ ਛਾਪੇਮਾਰੀ
ਦੱਸਣਯੋਗ ਹੈ ਕਿ ਸੁਖਪਾਲ ਸਿੰਘ ਖਹਿਰਾ ਦੀ ਚੰਡੀਗੜ੍ਹ ਦੇ ਸੈਕਟਰ-5 ਸਥਿਤ ਕੋਠੀ ਅਤੇ ਭੁਲੱਥ ਹਲਕੇ ਦੇ ਜੱਦੀ ਪਿੰਡ ਰਾਮਗੜ੍ਹ ਸਥਿਤ ਉਨ੍ਹਾਂ ਦੇ ਘਰ 'ਚ ਈ. ਡੀ. ਦੀ ਟੀਮ ਨੇ ਮੰਗਲਵਾਰ ਸਵੇਰੇ ਛਾਪਾ ਮਾਰਿਆ। ਉਧਰ ਖਹਿਰਾ ਦੇ ਵਕੀਲ ਦਾ ਦੋਸ਼ ਹੈ ਕਿ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਕਾਰਨ ਉਨ੍ਹਾਂ ਖ਼ਿਲਾਫ਼ ਇਹ ਕਾਰਵਾਈ ਹੋਈ ਹੈ। ਮੰਗਲਵਾਰ ਸਵੇਰੇ 8 ਵਜੇ ਖਹਿਰਾ ਦੀ ਕੋਠੀ 'ਚ ਈ. ਡੀ. ਦੇ ਅਧਿਕਾਰੀ ਪਹੁੰਚੇ। ਈ. ਡੀ. ਦੀ ਟੀਮ ਨੇ ਸੁਖਪਾਲ ਖਹਿਰਾ ਤੋਂ ਮਨੀ ਲਾਂਡਰਿੰਗ ਦੇ ਮਾਮਲੇ 'ਚ ਸਵਾਲ-ਜਵਾਬ ਕੀਤੇ।

ਇਹ ਵੀ ਪੜ੍ਹੋ : ਮੋਗਾ 'ਚ ਵੱਡੀ ਵਾਰਦਾਤ, ਅਦਾਲਤ ਆਈ ਸਾਲ਼ੀ ਦਾ ਜੀਜੇ ਨੇ ਸ਼ਰੇਆਮ ਗੋਲ਼ੀਆਂ ਮਾਰ ਕੇ ਕੀਤਾ ਕਤਲ

ਵਿਧਾਨ ਸਭਾ 'ਚ ਗੂੰਜਿਆ ਈ. ਡੀ. ਰੇਡ ਦਾ ਮਾਮਲਾ
ਸੁਖਪਾਲ ਸਿੰਘ ਖਹਿਰਾ ਦੇ ਘਰ ਹੋਈ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਰੇਡ ਦਾ ਮਾਮਲਾ ਮੰਗਲਵਾਰ ਨੂੰ ਵਿਧਾਨ ਸਭਾ ਵਿਚ ਵੀ ਗੂੰਜਿਆ। ਪੰਜਾਬ ਵਿਧਾਨ ਸਭਾ ਅੰਦਰ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਸਿਫ਼ਰ ਕਾਲ ਦੌਰਾਨ ਸੁਖਪਾਲ ਸਿੰਘ ਖਹਿਰਾ ਦੇ ਘਰ ਹੋਈ ਈ. ਡੀ. ਦੀ ਛਾਪੇਮਾਰੀ ਦਾ ਮਾਮਲਾ ਚੁੱਕਦਿਆਂ ਕਿਹਾ ਕਿ ਕੇਂਦਰ ਖ਼ਿਲਾਫ਼ ਬੋਲਣ ਵਾਲਿਆਂ ਖ਼ਿਲਾਫ਼ ਈ. ਡੀ. ਨੂੰ ਹਥਿਆਰ ਵੱਜੋਂ ਵਰਤਿਆ ਜਾ ਰਿਹਾ ਹੈ, ਜਿਸ ਦਾ ਸਾਨੂੰ ਵਿਰੋਧ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੋਲਦਿਆਂ ਕਿਹਾ ਕਿ ਗਲ਼ਤ ਤਰੀਕੇ ਨਾਲ ਲੋਕ ਨੁਮਾਇੰਦਿਆਂ ਨੂੰ ਦਬਾਇਆ ਜਾ ਰਿਹਾ ਹੈ ਅਤੇ ਸਾਨੂੰ ਇਸ ਖ਼ਿਲਾਫ਼ ਮਤਾ ਲਿਆਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪੁਲਸ ਟੀਮ ’ਤੇ ਹਮਲਾ ਕਰਕੇ ਸਮੱਗਲਰ ਛੁਡਾਇਆ, ਅਕਾਲੀ ਆਗੂ ਸਣੇ 70 ਲੋਕਾਂ ਖ਼ਿਲਾਫ਼ ਮਾਮਲਾ ਦਰਜ

ਕੀ ਬੋਲੇ ਹਰਪਾਲ ਚੀਮਾ
ਇਸ ਮੁੱਦੇ 'ਤੇ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਜੇਕਰ ਸੁਖਪਾਲ ਖਹਿਰਾ ਨੇ ਕੋਈ ਗਲ਼ਤ ਕੰਮ ਕੀਤਾ ਹੈ ਤਾਂ ਅਸੀਂ ਉਨ੍ਹਾਂ ਦੀ ਮਦਦ ਕਿਉਂ ਕਰਾਂਗੇ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸੱਚਾਈ ਸਾਹਮਣੇ ਆ ਲੈਣ ਦਿਓ, ਉਸ ਤੋਂ ਬਾਅਦ ਜੇਕਰ ਸੁਖਪਾਲ ਖਹਿਰਾ ਨਾਲ ਨਾਜਾਇਜ਼ ਹੋਵੇਗੀ ਤਾਂ ਫਿਰ ਉਹ ਦੇਖਣਗੇ ਕਿ ਉਨ੍ਹਾਂ ਦੀ ਮਦਦ ਕਰਨੀ ਹੈ ਜਾਂ ਨਹੀਂ।

ਇਹ ਵੀ ਪੜ੍ਹੋ : ਲੁਧਿਆਣਾ 'ਚ ਕਤਲ ਕੀਤੇ ਬੱਚਿਆਂ ਦਾ ਹੋਇਆ ਪੋਸਟਮਾਰਟਮ, ਸਾਹਮਣੇ ਆਈਆਂ ਹੈਰਾਨ ਕਰਨ ਵਾਲੀਆਂ ਗੱਲਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News