ਪਰਮਿੰਦਰ ਢੀਂਡਸਾ ਨੇ ਦੱਸਿਆ ਸੁਖਪਾਲ ਖਹਿਰਾ ਦੀ ਛੁੱਟੀ ਦਾ ਕਾਰਣ
Friday, Jul 27, 2018 - 11:56 AM (IST)
ਨਵੀਂ ਦਿੱਲੀ\ਚੰਡੀਗੜ੍ਹ (ਕਮਲ) : ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਸੁਖਪਾਲ ਖਹਿਰਾ ਦੀ ਛੁੱਟੀ ਹੋਣ ਤੋਂ ਬਾਅਦ ਅਕਾਲੀ ਦਲ ਨੇ 'ਆਪ' 'ਤੇ ਨਿਸ਼ਾਨਾ ਸਾਧਿਆ ਹੈ। ਖਹਿਰਾ ਨੂੰ ਅਹੁਦੇ ਤੋਂ ਹਟਾਏ ਜਾਣ ਦਾ ਕਾਰਣ ਦੱਸਦੇ ਹੋਏ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਖਹਿਰਾ ਨੇ ਆਪਣਾ ਵੱਖਰਾ ਗਰੁੱਪ ਬਣਾਇਆ ਹੋਇਆ ਹੈ। ਖਹਿਰਾ ਦੀਆਂ ਗਤੀਵਿਧੀਆਂ ਤੋਂ ਖਫਾ ਆਮ ਆਦਮੀ ਪਾਰਟੀ ਹਾਈਕਮਾਨ ਨੇ ਖਹਿਰਾ ਨੂੰ ਲਾਂਭੇ ਕਰਨਾ ਹੀ ਸੀ।
ਇਸਦੇ ਨਾਲ ਹੀ ਅਕਾਲੀ ਆਗੂ ਨੇ ਭਗਵੰਤ ਮਾਨ 'ਤੇ ਗੱਲ ਕਰਦਿਆਂ ਕਿਹਾ ਕਿ ਮਾਨ ਤਾਂ ਕਾਂਗਰਸ 'ਚ ਜਾਣ ਨੂੰ ਤਿਆਰ ਬੈਠੇ ਹਨ, ਬੱਸ ਅਜੇ ਕਾਂਗਰਸ ਹੀ ਹੱਥ ਨਹੀਂ ਫੜਾ ਰਹੀ।
