ਸੁਖਨਾ ਵੈੱਟਲੈਂਡ ਅਥਾਰਟੀ ਦੇ ਚੇਅਰਮੈਨ ਹੋਣਗੇ ਪ੍ਰਸ਼ਾਸਕ

Saturday, Feb 03, 2018 - 08:08 AM (IST)

ਸੁਖਨਾ ਵੈੱਟਲੈਂਡ ਅਥਾਰਟੀ ਦੇ ਚੇਅਰਮੈਨ ਹੋਣਗੇ ਪ੍ਰਸ਼ਾਸਕ

ਚੰਡੀਗੜ੍ਹ (ਵਿਜੇ) - ਪਿਛਲੇ ਸਾਲ ਚੰਡੀਗੜ੍ਹ ਪ੍ਰਸ਼ਾਸਨ ਨੇ ਸੁਖਨਾ ਲੇਕ ਨੂੰ ਨੋਟੀਫਾਈਡ ਵੈੱਟਲੈਂਡ ਡਿਕਲੇਅਰ ਕਰਨ ਲਈ ਵੈੱਟਲੈਂਡ ਅਥਾਰਟੀ ਦਾ ਗਠਨ ਕੀਤਾ ਸੀ। ਸ਼ੁੱਕਰਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਕ ਦੀ ਅਪਰੂਵਲ ਤੋਂ ਬਾਅਦ ਇਸਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ।
ਸੁਖਨਾ ਨੂੰ ਵੈੱਟਲੈਂਡ ਨੋਟੀਫਾਈ ਕਰਨ ਲਈ ਪ੍ਰਸ਼ਾਸਨ ਨੇ ਡਰਾਫਟ ਵੀ ਤਿਆਰ ਕਰ ਲਿਆ ਹੈ। ਵੈੱਟਲੈਂਡ ਨੋਟੀਫਾਈ ਹੋਣ ਤੋਂ ਬਾਅਦ ਸੁਖਨਾ ਲੇਕ 'ਚ ਕੰਸਟ੍ਰਕਸ਼ਨ 'ਤੇ ਰੋਕ ਲਗ ਜਾਏਗੀ। ਯੂ. ਟੀ. ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੂੰ ਅਥਾਰਟੀ ਦਾ ਚੇਅਰਮੈਨ ਬਣਾਇਆ ਗਿਆ ਹੈ, ਜਦੋਂਕਿ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਵਾਈਸ ਚੇਅਰਮੈਨ ਬਣਾਏ ਗਏ ਹਨ।
ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਸੁਖਨਾ 'ਚ ਆ ਰਹੇ ਸੀਵਰੇਜ ਦੇ ਪਾਣੀ ਨੂੰ ਰੋਕਣ ਲਈ ਸਖਤੀ ਕੀਤੀ ਜਾਏਗੀ ਤੇ ਨਾਲ ਲਗਦੇ ਸੂਬਿਆਂ ਤੋਂ ਗੰਦਾ ਪਾਣੀ ਇਸ ਪਾਸੇ ਆਉਂਦਾ ਹੈ, ਜਿਸ ਨੂੰ ਰੋਕਣ ਲਈ ਕਦਮ ਚੁੱਕੇ ਜਾਣਗੇ। ਸੁਖਨਾ ਦੇ ਆਸ-ਪਾਸ ਨਾਜਾਇਜ਼ ਕਬਜ਼ਿਆਂ ਨੂੰ ਰੋਕਣ ਲਈ ਕੰਮ ਕੀਤਾ ਜਾਏਗਾ। ਸਿਟਕੋ ਟੂਰਿਜ਼ਮ ਦੇ ਨਾਲ-ਨਾਲ ਸੁਖਨਾ ਨੂੰ ਸਾਫ-ਸੁਥਰਾ ਰੱਖਣ ਵੱਲ ਵੀ ਧਿਆਨ ਦਿੱਤਾ ਜਾਏਗਾ, ਨਾਲ ਹੀ ਇੰਜੀਨੀਅਰਿੰਗ ਵਿਭਾਗ ਸੁਖਨਾ ਨੂੰ ਸਹੀ ਤਰੀਕੇ ਨਾਲ ਮੇਨਟੇਨ ਕਰੇਗਾ। ਲੋਕਾਂ ਦੀ ਸਲਾਹ ਲੈਣ ਲਈ ਗ੍ਰੀਵੈਂਸ ਰਿਡ੍ਰੈਸਲ ਸੈੱਲ ਬਣੇਗਾ, ਜਿਸ 'ਚ ਜਨਤਾ ਦੀਆਂ ਸ਼ਿਕਾਇਤਾਂ ਸੁਣੀਆਂ ਜਾਣਗੀਆਂ ਤੇ ਟੈਕਨੀਕਲ ਕਮੇਟੀ ਦਾ ਗਠਨ ਕੀਤਾ ਜਾਏਗਾ।

 


Related News