ਕੋਰੋਨਾ ਆਫ਼ਤ : ਚੰਡੀਗੜ੍ਹ ਦੀ 'ਸੁਖਨਾ ਝੀਲ' 'ਤੇ ਐਂਟਰੀ ਬੰਦ, ਰਾਤ ਦਾ ਕਰਫ਼ਿਊ ਰਹੇਗਾ ਜਾਰੀ

08/01/2020 10:19:05 AM

ਚੰਡੀਗੜ੍ਹ (ਰਾਜਿੰਦਰ) : ਕੋਰੋਨਾ ਵਾਇਰਸ ਦੇ ਵੱਧਦੇ ਕੇਸਾਂ ਕਾਰਣ ਪ੍ਰਸ਼ਾਸਨ ਨੇ ਵੀਕੈਂਡ ’ਤੇ ਸੁਖਨਾ ਝੀਲ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਸ਼ਨੀਵਾਰ ਅਤੇ ਐਤਵਾਰ ਨੂੰ ਸੁਖਨਾ ਝੀਲ ’ਤੇ ਲੋਕਾਂ ਦੀ ਐਂਟਰੀ ’ਤੇ ਪੂਰੀ ਤਰ੍ਹਾਂ ਰੋਕ ਰਹੇਗੀ। ਉੱਥੇ ਹੀ ਪ੍ਰਸ਼ਾਸਨ ਫਿਰ ਤੋਂ ਸ਼ਹਿਰ ਦੀਆਂ ਕੁੱਝ ਮਾਰਕਿਟਾਂ ’ਚ ਓਡ-ਈਵਨ ਫ਼ਾਰਮੂਲਾ ਲਗਾਉਣ ਜਾ ਰਿਹਾ ਹੈ, ਜਿਸ ਦੇ ਤਹਿਤ ਹੀ ਦੁਕਾਨਾਂ ਖੋਲ੍ਹੀਆਂ ਜਾ ਸਕਣਗੀਆਂ।

ਇਹ ਵੀ ਪੜ੍ਹੋ : ਫਿਰੋਜ਼ਪੁਰ ਸਰਹੱਦ 'ਤੇ BSF ਜਵਾਨਾਂ ਨੂੰ ਵੱਡੀ ਸਫ਼ਲਤਾ, 15 ਕਰੋੜ ਦੀ ਹੈਰੋਇਨ ਬਰਾਮਦ

ਸ਼ੁੱਕਰਵਾਰ ਨੂੰ ਟ੍ਰਾਈਸਿਟੀ ਦੇ ਅਧਿਕਾਰੀਆਂ ਨਾਲ ਇਕ ਸਮੀਖਿਆ ਬੈਠਕ 'ਚ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਇਹ ਤੈਅ ਕੀਤਾ ਕਿ ਰਾਤ 10 ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫ਼ਿਊ ਪਹਿਲਾਂ ਵਾਂਗ ਹੀ ਜਾਰੀ ਰਹੇਗਾ, ਜਦੋਂ ਕਿ ਕੇਂਦਰ ਸਰਕਾਰ ਨੇ ਰਾਤ 'ਚ ਲੱਗੇ ਕਰਫ਼ਿਊ ਨੂੰ ਹਟਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਪਰ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਰਾਤ ਦੇ ਕਰਫ਼ਿਊ ਨੂੰ ਜਾਰੀ ਰੱਖਣ ਦਾ ਫ਼ੈਸਲਾ ਲਿਆ ਹੈ।

ਇਹ ਵੀ ਪੜ੍ਹੋ : ਜਿੰਮ ਖੋਲ੍ਹਣ ਨੂੰ ਲੈ ਕੇ ਮਾਲਕ ਤੇ ਟਰੇਨਰ ਹੋਏ ਪੰਬਾਂ ਭਾਰ, ਸਰਕਾਰ ਦਾ ਕੀਤਾ ਇੰਝ ਧੰਨਵਾਦ
ਕਿਹੜੀਆਂ ਮਾਰਕਿਟਾਂ 'ਚ ਓਡ-ਈਵਨ ਫਾਰਮੂਲਾ ਲਗਾਉਣਾ ਹੈ, ਕਮੇਟੀ ਕਰੇਗੀ ਪਛਾਣ
ਬੈਠਕ 'ਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਸ਼ਹਿਰ ਦੀਆਂ ਭੀੜ ਵਾਲੀਆਂ ਕਿਹੜੀਆਂ ਮਾਰਕਿਟਾਂ 'ਚ ਦੁਕਾਨਾਂ ਓਡ-ਈਵਨ ਫਾਰਮੂਲੇ ਦੇ ਨਾਲ ਖੁੱਲ੍ਹਣਗੀਆਂ। ਇਸ ਲਈ ਵਿੱਤ ਸਕੱਤਰ ਦੀ ਪ੍ਰਧਾਨਗੀ 'ਚ ਇਕ ਕਮੇਟੀ ਬਣਾਈ ਗਈ ਹੈ, ਜੋ ਅਜਿਹੀਆਂ ਮਾਰਕਿਟਾਂ ਦੀ ਪਛਾਣ ਕਰੇਗੀ। ਇਸ ਤੋਂ ਇਲਾਵਾ ਹੁਣ ਦੁਕਾਨਾਂ ਰਾਤ 8 ਵਜੇ ਤੱਕ ਹੀ ਖੋਲ੍ਹੀਆਂ ਜਾ ਸਕਣਗੀਆਂ। ਖਾਣ -ਪੀਣ ਦੀਆਂ ਦੁਕਾਨਾਂ ਨੂੰ ਰਾਤ 9 ਵਜੇ ਤੱਕ ਖੋਲ੍ਹਿਆ ਜਾ ਸਕੇਗਾ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 5 ਅਗਸਤ ਤੋਂ ਸ਼ਹਿਰ ਦੇ ਯੋਗ ਸੰਸਥਾਨ ਅਤੇ ਸਾਰੇ ਜਿੰਮ ਖੋਲ੍ਹੇ ਜਾ ਸਕਣਗੇ। ਸਲਾਹਕਾਰ ਮਨੋਜ ਪਰਿਦਾ ਨੇ ਦੱਸਿਆ ਕਿ ਸ਼ਹਿਰ 'ਚ ਕੋਰੋਨਾ ਕੇਸ ਵੱਧਣ ਦੇ ਚਲਦੇ ਤਿੰਨ ਨਵੇਂ ਮਾਈਕ੍ਰੋ ਕੰਟੇਨਮੈਂਟ ਜ਼ੋਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ।


 


Babita

Content Editor

Related News