ਹੋਲੀ ''ਤੇ ''ਸੁਖਨਾ ਝੀਲ'' ਜਾਣ ਵਾਲੇ ਸੈਲਾਨੀਆਂ ਲਈ ਅਹਿਮ ਖ਼ਬਰ, ਜਾਰੀ ਹੋ ਸਕਦੇ ਨੇ ਇਹ ਹੁਕਮ

Thursday, Mar 25, 2021 - 08:52 AM (IST)

ਹੋਲੀ ''ਤੇ ''ਸੁਖਨਾ ਝੀਲ'' ਜਾਣ ਵਾਲੇ ਸੈਲਾਨੀਆਂ ਲਈ ਅਹਿਮ ਖ਼ਬਰ, ਜਾਰੀ ਹੋ ਸਕਦੇ ਨੇ ਇਹ ਹੁਕਮ

ਚੰਡੀਗੜ੍ਹ, (ਰਾਜਿੰਦਰ) : ਹਰ ਸਾਲ ਹੋਲੀ ਮੌਕੇ ਸੁਖਨਾ ਝੀਲ ’ਤੇ ਜ਼ਿਆਦਾ ਭੀੜ ਇਕੱਠੀ ਹੁੰਦੀ ਹੈ, ਜਿਸ ਨੂੰ ਇਸ ਵਾਰ ਕੋਰੋਨਾ ਕਾਰਣ ਰੋਕਣ ਲਈ ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਹੈ। ਇਹੀ ਕਾਰਣ ਹੈ ਕਿ ਇਸ ਵਾਰ ਪ੍ਰਸ਼ਾਸਨ ਹੋਲੀ ਮੌਕੇ ਸੁਖਨਾ ਝੀਲ ਨੂੰ ਸੈਲਾਨੀਆਂ ਲਈ ਬੰਦ ਕਰਨ ਦੀ ਤਿਆਰੀ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਬੰਧੀ ਫ਼ੈਸਲਾ ਕੀਤਾ ਜਾ ਚੁੱਕਾ ਹੈ। ਅਗਲੇ ਕੁੱਝ ਦਿਨਾਂ ਵਿਚ ਹੁਕਮ ਜਾਰੀ ਕੀਤੇ ਜਾ ਸਕਦੇ ਹਨ। ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰਿਦਾ ਨੇ ਦੱਸਿਆ ਕਿ ਹੋਲੀ ’ਤੇ ਉਹ ਸੁਖਨਾ ਝੀਲ ਨੂੰ ਬੰਦ ਕਰਨ ’ਤੇ ਵਿਚਾਰ ਕਰ ਰਹੇ ਹਨ ਅਤੇ ਛੇਤੀ ਹੀ ਇਸ ਸਬੰਧੀ ਹੁਕਮ ਜਾਰੀ ਕੀਤੇ ਜਾ ਸਕਦੇ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਕੋਰੋਨਾ' ਕਾਰਨ ਫਿਰ ਪਾਬੰਦੀਆਂ ਲੱਗਣੀਆਂ ਸ਼ੁਰੂ, ਜਾਰੀ ਹੋਏ ਇਹ ਹੁਕਮ
ਹੋਲੀ ਮਿਲਣ ’ਤੇ ਪਹਿਲਾਂ ਹੀ ਪਾਬੰਦੀ
ਯੂ. ਟੀ. ਪ੍ਰਸ਼ਾਸਕ ਪਹਿਲਾਂ ਹੀ ਹੋਲੀ ਮਿਲਣ ਨਾਲ ਸਬੰਧਿਤ ਸਾਰੇ ਪ੍ਰੋਗਰਾਮਾਂ ’ਤੇ ਪਾਬੰਦੀ ਲਾ ਚੁੱਕੇ ਹਨ ਪਰ ਜਨਤਕ ਥਾਵਾਂ ’ਤੇ ਹੋਲੀ ਮਨਾਉਣ ਸਬੰਧੀ ਅਜੇ ਤੱਕ ਕੋਈ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ ਗਏ ਹਨ। ਇਹੀ ਕਾਰਣ ਹੈ ਕਿ ਬੁੱਧਵਾਰ ਨੂੰ ਸਿਹਤ ਮੰਤਰਾਲਾ ਤੋਂ ਇਲਾਵਾ ਸਕੱਤਰ ਨੇ ਵੀ ਚੰਡੀਗੜ੍ਹ ਸਮੇਤ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸ਼ਿਤ ਸੂਬਿਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਆਉਣ ਵਾਲੇ ਤਿਉਹਾਰ ਹੋਲੀ, ਸ਼ਬ-ਏ-ਬਰਾਤ, ਬਿਹੂ, ਈਸਟਰ ਅਤੇ ਈਦ-ਉਲ-ਫਿਤਰ ਤੋਂ ਇਲਾਵਾ ਸਮੂਹਿਕ ਸਮਾਰੋਹਾਂ ਵਿਚ ਸਥਾਨਕ ਰੋਕ ਲਾਉਣ ’ਤੇ ਗੰਭੀਰਤਾ ਨਾਲ ਵਿਚਾਰ ਕਰਨ। ਸਿਹਤ ਮੰਤਰਾਲੇ ਨੇ ਹੋਲੀ, ਈਦ, ਸ਼ਬ-ਏ-ਬਰਾਤ ਅਤੇ ਈਸਟਰ ’ਤੇ ਭੀੜ ਨੂੰ ਰੋਕਣ ਦਾ ਨਿਰਦੇਸ਼ ਦਿੱਤਾ ਹੈ।

ਇਹ ਵੀ ਪੜ੍ਹੋ : ਕਿਸਾਨਾਂ ਵੱਲੋਂ 27 ਮਾਰਚ ਨੂੰ ਨੈਸ਼ਨਲ ਹਾਈਵੇਅ ਜਾਮ ਕੀਤੇ ਜਾਣ ਦਾ ਐਲਾਨ
ਕੇਂਦਰ ਨੇ ਵੀ ਸੁਚੇਤ ਰਹਿਣ ਲਈ ਕਿਹਾ
ਤਿਉਹਾਰਾਂ ਦੇ ਸੀਜ਼ਨ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ ਸੁਚੇਤ ਰਹਿਣ ਲਈ ਕਿਹਾ ਹੈ। ਇਸ ਕਾਰਣ ਹੀ ਪ੍ਰਸ਼ਾਸਨ ਹੋਲੀ ਦੇ ਦਿਨ ਸੁਖਨਾ ਝੀਲ ਬੰਦ ਕਰਨ ’ਤੇ ਵਿਚਾਰ ਕਰ ਰਿਹਾ ਹੈ ਕਿਉਂਕਿ ਕਾਫ਼ੀ ਗਿਣਤੀ ਵਿਚ ਨੌਜਵਾਨ ਸੁਖਨਾ ਝੀਲ ’ਤੇ ਹੋਲੀ ਦੇ ਦਿਨ ਇਕੱਠੇ ਹੁੰਦੇ ਹਨ। ਜ਼ਿਕਰਯੋਗ ਹੈ ਕਿ ਕਈ ਸੂਬਿਆਂ ਦੀ ਸਰਕਾਰ ਨੇ ਜਨਤਕ ਥਾਵਾਂ ’ਤੇ ਹੋਲੀ ਸਮੇਤ ਦੂਜੇ ਤਿਉਹਾਰ ਮਨਾਉਣ ’ਤੇ ਪਾਬੰਦੀ ਲਾ ਦਿੱਤੀ ਹੈ।
ਨੋਟ : ਕੋਰੋਨਾ ਦੇ ਮੱਦੇਨਜ਼ਰ ਹੋਲੀ ਮੌਕੇ ਸੁਖਨਾ ਝੀਲ ਬੰਦ ਕਰਨ ਦੀ ਤਿਆਰੀ ਬਾਰੇ ਦਿਓ ਆਪਣੀ ਰਾਏ


author

Babita

Content Editor

Related News