ਚੰਡੀਗੜ੍ਹ ਵਾਸੀਆਂ ਲਈ ਖ਼ੁਸ਼ਖ਼ਬਰੀ, ਵੀਕੈਂਡ ''ਤੇ ਲੈ ਸਕੋਗੇ ਖੂਬਸੂਰਤ ''ਸੁਖਨਾ'' ਦਾ ਸੁੱਖ

Saturday, Sep 12, 2020 - 10:53 AM (IST)

ਚੰਡੀਗੜ੍ਹ ਵਾਸੀਆਂ ਲਈ ਖ਼ੁਸ਼ਖ਼ਬਰੀ, ਵੀਕੈਂਡ ''ਤੇ ਲੈ ਸਕੋਗੇ ਖੂਬਸੂਰਤ ''ਸੁਖਨਾ'' ਦਾ ਸੁੱਖ

ਚੰਡੀਗੜ੍ਹ (ਰਾਜਿੰਦਰ) : ਵੀਕੈਂਡ ’ਤੇ ਸੁਖਨਾ ਝੀਲ ’ਤੇ ਲੱਗੀ ਰੋਕ ਪ੍ਰਸ਼ਾਸਨ ਨੇ ਹਟਾ ਦਿੱਤੀ ਹੈ। ਹੁਣ ਲੋਕ ਸ਼ਨੀਵਾਰ ਅਤੇ ਐਤਵਾਰ ਨੂੰ ਸੁਖਨਾ ਦਾ ਸੁੱਖ ਲੈ ਸਕਣਗੇ। ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਸ਼ੁੱਕਰਵਾਰ ਨੂੰ ਜਾਰੀ ਹੁਕਮਾਂ 'ਚ ਕਿਹਾ ਕਿ ਲੋਕਾਂ ਨੂੰ ਮਾਸਕ ਲਾਉਣ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। ਪ੍ਰਸ਼ਾਸਨ ਨੇ ਸਾਫ਼ ਕੀਤਾ ਹੈ ਕਿ ਇਸ ਦੌਰਾਨ ਬਿਨਾਂ ਮਾਸਕ ਘੁੰਮਣ ਵਾਲੇ ਲੋਕਾਂ ’ਤੇ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧ 'ਚ ਪੁਲਸ ਮਹਿਕਮੇ ਨੂੰ ਵੀ ਚੈਕਿੰਗ ਦੇ ਹੁਕਮ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਸੁਖਨਾ ਝੀਲ ’ਤੇ ਵੱਧਦੀ ਭੀੜ ਕਾਰਣ ਹੀ ਪ੍ਰਸ਼ਾਸਨ ਨੇ ਇਸ ਨੂੰ ਵੀਕੈਂਡ ’ਤੇ ਬੰਦ ਕਰਨ ਦਾ ਫ਼ੈਸਲਾ ਲਿਆ ਸੀ, ਕਿਉਂਕਿ ਲੋਕ ਇੱਥੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਸਨ।
ਇੰਫੋਸਿਸ ਸਰ੍ਹਾਂ ਨੂੰ ਹਾਲੇ ਹਸਪਤਾਲ ਦੇ ਤੌਰ ’ਤੇ ਇਸਤੇਮਾਲ ਕੀਤਾ ਜਾਵੇਗਾ

ਇਹ ਵੀ ਪੜ੍ਹੋ : ਪਟਿਆਲਾ 'ਚ ਸ਼ਰੇਆਮ ਗੁੰਡਾਗਰਦੀ, ਗੱਡੀ 'ਚ ਘਰ ਜਾ ਰਹੇ ਵਿਅਕਤੀ ਨੂੰ ਘੇਰ ਕੀਤਾ ਹਮਲਾ

PunjabKesari
ਸ਼ਹਿਰ 'ਚ ਕੋਰੋਨਾ ਦੇ ਸਰਗਰਮ ਮਰੀਜ਼ਾਂ ਦੀ ਗਿਣਤੀ ਬੇਹੱਦ ਤੇਜ਼ੀ ਨਾਲ ਵੱਧ ਰਹੀ ਹੈ। ਅਜਿਹੇ 'ਚ ਸ਼ਹਿਰ ਦੇ ਪ੍ਰਮੁੱਖ ਹਸਪਤਾਲਾਂ 'ਚ ਬੈੱਡ ਦੀ ਕਮੀ ਨੇ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ। ਇਸ ਕਮੀ ਨੂੰ ਪੂਰਾ ਕਰਨ ਲਈ ਪ੍ਰਸ਼ਾਸਨ ਨੇ ਇੰਫੋਸਿਸ ਸਰ੍ਹਾਂ ਨੂੰ ਪੀ. ਜੀ. ਆਈ. ਦੇ ਹਵਾਲੇ ਕਰਨ ਦਾ ਫ਼ੈਸਲਾ ਲਿਆ ਹੈ। ਇੱਥੇ ਕੋਰੋਨਾ ਮਰੀਜ਼ਾਂ ਲਈ 200 ਵਾਧੂ ਬੈੱਡ ਤਿਆਰ ਕੀਤੇ ਜਾਣਗੇ। ਅਗਲੇ ਹੁਕਮਾਂ ਤੱਕ ਇੰਫੋਸਿਸ ਸਰ੍ਹਾਂ ਨੂੰ ਛੂਤ ਰੋਗ ਹਸਪਤਾਲ ਦੇ ਤੌਰ ’ਤੇ ਇਸਤੇਮਾਲ ਕੀਤਾ ਜਾਵੇਗਾ। ਦੱਸ ਦਈਏ ਕਿ ਪ੍ਰਸ਼ਾਸਕ ਨੇ ਬੈੱਡਾਂ ਦੀ ਕਮੀ ਨੂੰ ਪੂਰਾ ਕਰਨ ਲਈ ਹੀ ਅਧਿਕਾਰੀਆਂ ਨੂੰ ਇਕ ਰਿਪੋਰਟ ਤਿਆਰ ਕਰਨ ਲਈ ਕਿਹਾ ਸੀ, ਜਿਸ ਤੋਂ ਬਾਅਦ ਹੀ ਸਰ੍ਹਾਂ ’ਚ ਬੈੱਡ ਦੇਣ ਦਾ ਫ਼ੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ : ਮੋਹਾਲੀ 'ਚ ਸ਼ੂਟਿੰਗ ਬਹਾਨੇ 'ਮਾਡਲ' ਨਾਲ ਜਬਰ-ਜ਼ਿਨਾਹ, ਸੁਣਾਈ ਹੱਡ-ਬੀਤੀ (ਵੀਡੀਓ)

PunjabKesari
10 ਹਜ਼ਾਰ ਵਾਧੂ ਐਂਟੀਜਨ ਕਿੱਟਾਂ ਖਰੀਦਣ ਦੇ ਹੁਕਮ
ਬੈਠਕ 'ਚ ਪ੍ਰਸ਼ਾਸਕ ਬਦਨੌਰ ਨੇ ਕੋਰੋਨਾ ਦੀ ਜਾਂਚ 'ਚ ਤੇਜ਼ੀ ਲਿਆਉਣ ਲਈ 10 ਹਜ਼ਾਰ ਵਾਧੂ ਐਂਟੀਜਨ ਕਿੱਟਾਂ ਖਰੀਦਣ ਦੇ ਹੁਕਮ ਦਿੱਤੇ। ਸਿਹਤ ਸਕੱਤਰ ਅਰੁਣ ਕੁਮਾਰ ਗੁਪਤਾ ਨੇ ਦੱਸਿਆ ਕਿ ਇਨ੍ਹਾਂ ਵਾਧੂ ਐਂਟੀਜਨ ਕਿੱਟਾਂ ਨਾਲ ਕੰਟੇਨਮੈਂਟ ਜ਼ੋਨ 'ਚ ਰਹਿਣ ਵਾਲੇ ਲੋਕਾਂ ਦੀ ਜਾਂਚ ਕੀਤੀ ਜਾਵੇਗੀ। ਬੈਠਕ 'ਚ ਪੀ. ਜੀ. ਆਈ. ਦੇ ਡਾਇਰੈਕਟਰ ਪ੍ਰੋ. ਜਗਤਰਾਮ ਵੀ ਮੌਜੂਦ ਰਹੇ। ਉਨ੍ਹਾਂ ਦੱਸਿਆ ਕਿ ਪੀ. ਜੀ. ਆਈ. ਦੇ ਨਹਿਰੂ ਐਕਸਟੈਂਸ਼ਨ 'ਚ 270 ਕੋਰੋਨਾ ਦੇ ਮਰੀਜ਼ ਦਾਖ਼ਲ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ ਦਿਲ ਕੰਬਾਊ ਵਾਰਦਾਤ, ਕਹੀ ਮਾਰ ਕੇ 14 ਸਾਲਾਂ ਦੇ ਮੁੰਡੇ ਦਾ ਕਤਲ
10 ਪਲਾਜ਼ਮਾ ਯੂਨਿਟ ਤਿਆਰ
ਜਗਤਰਾਮ ਨੇ ਇਹ ਵੀ ਦੱਸਿਆ ਕਿ ਪੀ. ਜੀ. ਆਈ. ਨੇ 10 ਪਲਾਜ਼ਮਾ ਯੂਨਿਟ ਤਿਆਰ ਰੱਖੇ ਹਨ। ਜੇਕਰ ਕਿਸੇ ਕੋਰੋਨਾ ਮਰੀਜ਼ ਨੂੰ ਪਲਾਜ਼ਮਾ ਦੀ ਲੋੜ ਹੋਵੇਗੀ ਤਾਂ ਉਨ੍ਹਾਂ ਨੂੰ ਦਿੱਤਾ ਜਾ ਸਕੇਗਾ। ਜੀ. ਐੱਮ. ਸੀ. ਐੱਚ.- 32 ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਬੀ. ਐੱਸ. ਚਵਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਏ ਗਏ 369 ਕੋਰੋਨਾ ਵਾਇਰਸ ਦੇ ਸੈਂਪਲਾਂ ’ਚੋਂ ਚੰਡੀਗੜ੍ਹ ਦੇ 118 ਲੋਕ ਪਾਜ਼ੇਟਿਵ ਪਾਏ ਗਏ। ਡਾਇਰੈਕਟਰ ਹੈਲਥ ਸਰਵਿਸੇਜ਼ ਡਾ. ਜੀ. ਦੀਵਾਨ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ 5000 ਵੈਲਨੈੱਸ ਕਿੱਟਾਂ, ਜਿਨ੍ਹਾਂ 'ਚ ਵਿਟਾਮਿਨ ਅਤੇ ਦਵਾਈਆਂ ਹਨ, ਉਹ ਹੋਮ ਕੁਆਰੰਟਾਈਨ ਅਤੇ ਕੋਵਿਡ ਕੇਅਰ ਸੈਂਟਰ 'ਚ ਦਾਖ਼ਲ ਮਰੀਜ਼ਾਂ ਲਈ ਭੇਜੇ ਗਏ ਹਨ।

 


 


author

Babita

Content Editor

Related News