ਡਿਪਟੀ ਕਤਲ ਮਾਮਲਾ: ਬੰਬੀਹਾ ਗੁਰੱਪ ਨਾਲ ਹੈ ਗੈਂਗਸਟਰ ਕੌਸ਼ਲ ਦਾ ਸੰਬੰਧ, ਲੋਕਲ ਲਿੰਕ ਖੰਘਾਲ ਰਹੀ ਪੁਲਸ

Monday, Aug 09, 2021 - 05:46 PM (IST)

ਡਿਪਟੀ ਕਤਲ ਮਾਮਲਾ: ਬੰਬੀਹਾ ਗੁਰੱਪ ਨਾਲ ਹੈ ਗੈਂਗਸਟਰ ਕੌਸ਼ਲ ਦਾ ਸੰਬੰਧ, ਲੋਕਲ ਲਿੰਕ ਖੰਘਾਲ ਰਹੀ ਪੁਲਸ

ਜਲੰਧਰ (ਵਰੁਣ/ਸੁਧੀਰ)- ਰਿਮਾਂਡ ’ਤੇ ਲੈਣ ਤੋਂ ਬਾਅਦ ਪੁਲਸ ਲਗਾਤਾਰ ਗਰੁੱਪ ਦੇ ਗੈਂਗਸਟਰ ਕੌਸ਼ਲ ਤੋਂ ਸੁਖਮੀਤ ਡਿਪਟੀ ਦੀ ਮੌਤ ਦਾ ਭੇਦ ਜਾਣਨ ਵਿਚ ਜੁਟੀ ਹੋਈ ਹੈ। ਪੁਲਸ ਉਸ ਕੋਲੋਂ ਲੋਕਲ ਲਿੰਕ ਖੰਗਾਲਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਵੇਂ ਹੀ ਲੋਕਲ ਲਿੰਕ ਮਿਲਿਆ, ਜਲਦ ਹੀ ਇਸ ਹੱਤਿਆਕਾਂਡ ਤੋਂ ਪਰਦਾ ਉੱਠ ਸਕਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਲਦੀ ਹੀ ਕੌਸ਼ਲ ਡਿਪਟੀ ਦੀ ਹੱਤਿਆ ਨੂੰ ਲੈ ਕੇ ਰਾਜ਼ ਉਗਲ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਕੌਂਸਲ ਨੇ ਜਿਸ ਵਿਅਕਤੀ ਨਾਲ ਗੁੱਡ ਫੇਥ ’ਤੇ ਡਿਪਟੀ ਦਾ ਕਤਲ ਕਰਨ ਲਈ ਡੀਲ ਕੀਤੀ ਸੀ, ਉਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਹ ਵੀ ਪੁਲਸ ਦੀ ਗ੍ਰਿਫ਼ਤ ਵਿਚ ਆ ਸਕਦਾ ਹੈ। ਕੌਸ਼ਲ ਨਾਲ ਡੀਲ ਕਰਨ ਵਾਲੇ ਵਿਅਕਤੀ ਤੋਂ ਪੁਲਸ ਸੁਪਾਰੀ ਦੇਣ ਵਾਲੇ ਤਕ ਪਹੁੰਚ ਸਕੇਗੀ। ਕੌਸ਼ਲ ਤੋਂ ਇਸ ਸਮੇਂ ਸਪੈਸ਼ਲ ਆਪਰੇਸ਼ਨ ਯੂਨਿਟ ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ। ਅਜੇ ਵੀ ਪੁਲਸ ਅਧਿਕਾਰੀ ਵੱਲੋਂ ਕੌਸ਼ਲ ਤੋਂ ਹੋ ਰਹੀ ਪੁੱਛਗਿੱਛ ਬਾਰੇ ਜਾਣਕਾਰੀ ਦੇਣ ਤੋਂ ਗੁਰੇਜ਼ ਕਰ ਰਹੇ ਹਨ। ਹਾਲਾਂਕਿ ਇਸ ਮਾਮਲੇ ਵਿਚ ਇਕ ਕਥਿਤ ਸਮੱਗਲਰ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ ਪਰ ਉਹ ਅਜੇ ਜਾਂਚ ਦਾ ਵਿਸ਼ਾ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਡਿਪਟੀ ਕਤਲ ਮਾਮਲੇ 'ਚ ਹਰਿਆਣਾ ਦੇ ਖ਼ਤਰਨਾਕ ਗੈਂਗਸਟਰ ਕੌਸ਼ਲ ਨੇ ਖੋਲ੍ਹੇ ਵੱਡੇ ਰਾਜ਼, ਸੁਪਾਰੀ ਲੈਣ ਦੀ ਗੱਲ ਆਈ ਸਾਹਮਣੇ

PunjabKesari

ਦੱਸ ਦੇਈਏ ਕਿ 20 ਜੂਨ ਦੀ ਸ਼ਾਮ ਸੁਮੀਤ ਸਿੰਘ ਡਿਪਟੀ ਨੂੰ ਗੋਲ਼ੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਡਿਪਟੀ ਆਪਣੇ ਕਿਸੇ ਜਾਣਕਾਰ ਨੌਜਵਾਨ ਦਾ ਕੇਕ ਕਟਵਾਉਣ ਲਈ ਬੁਲਟ ਮੋਟਰਸਾਈਕਲ ’ਤੇ ਜਾ ਰਿਹਾ ਸੀ। ਇਸ ਕਤਲ ਦੇ ਕੁਝ ਹੀ ਦਿਨਾਂ ਬਾਅਦ ਬੰਬੀਹਾ ਗਰੁੱਪ ਨੇ ਇਸ ਹੱਤਿਆ ਦੀ ਜ਼ਿੰਮੇਵਾਰੀ ਲਈ ਸੀ ਅਤੇ ਫੇਸਬੁੱਕ ’ਤੇ ਪੋਸਟ ਪਾ ਕੇ ਕਿਹਾ ਸੀ ਕਿ ਕਤਲ ਉਸ ਦੇ ਗੈਂਗ ਦੇ ਪੁਨੀਤ ਨੇ ਕੀਤੀ ਹੈ ਪਰ ਬੰਬੀਹਾ ਗੁਰੱਪ ਦੀ ਆਈ. ਡੀ. ਦੇ ਫੇਕ ਹੋਣ ਦੀ ਜਾਣਕਾਰੀ ਸਾਈਬਰ ਸੈੱਲ ਵੱਲੋਂ ਦਿੱਤੀ ਗਈ ਸੀ। ਇਸ ਕਤਲ ਦੇ ਮਾਮਲੇ ਨੂੰ ਟਰੇਸ ਕਰਨ ਲਈ ਸੀ. ਪੀ. ਨੇ ਲਗਭਗ ਅੱਧਾ ਦਰਜਨ ਪੁਲਸ ਟੀਮਾਂ ਬਣਾਈਆਂ ਹਨ।

ਇਹ ਵੀ ਪੜ੍ਹੋ: ਤਰਨਤਾਰਨ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਮਾਪਿਆਂ ਦੇ ਇਕਲੌਤੇ ਪੁੱਤਰ ਸਣੇ 4 ਨੌਜਵਾਨਾਂ ਦੀ ਮੌਤ

PunjabKesari

ਬੰਬੀਹਾ ਗਰੁੱਪ ਨਾਲ ਹੈ ਗੈਂਗਸਟਰ ਕੌਂਸਲ ਦਾ ਸੰਬੰਧ
ਹਾਲ ਹੀ ਵਿਚ ਮੋਹਾਲੀ ਵਿਚ ਗੋਲ਼ੀਆਂ ਮਾਰ ਕੇ ਕੀਤੇ ਗਏ ਯੂਥ ਅਕਾਲੀ ਦਲ ਦੇ ਨੇਤਾ ਵਿਕਰਮ ਉਰਫ਼ ਵਿੱਕੀ ਦਾ ਕਤਲ ਤੋਂ ਬਾਅਦ ਵੀ ਬੰਬੀਹਾ ਗਰੁੱਪ ਵੱਲੋਂ ਗੈਂਗਸਟਰ ਆਫ਼ ਪੰਜਾਬ ਨਾਮਕ ਫੇਸਬੁੱਕ ਆਈ. ਡੀ . ਤੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਦਵਿੰਦਰ ਬੰਬੀਹਾ ਗਰੁੱਪ ਨੇ ਡਿਪਟੀ ਦੇ ਕਤਲ ਦੀ ਵੀ ਜ਼ਿੰਮੇਵਾਰੀ ਲਈ ਸੀ ਜਦਕਿ ਮੋਹਾਲੀ ਵਿਚ ਹੋਏ ਵਿਕਰਮ ਉਰਫ਼ ਵਿੱਕੀ ਦੇ ਕਤਲ ਨੂੰ ਲੈ ਕੇ ਕੀਤੀ ਗਈ ਪੋਸਟ ਵਿਚ ਗਰੁੱਪ ਵੱਲੋਂ ਕੌਂਸਲ ਨੂੰ ਵੀ ਟੈਗ ਕੀਤਾ ਗਿਆ ਹੈ। ਪੋਸਟ ਵਿਚ ਲਿਖਿਆ ਗਿਆ ਹੈ ਕਿ ਜੋ ਵੀ ਕੌਸ਼ਲ (ਅਤੇ ਉਨ੍ਹਾਂ ਦੇ ਗੈਂਗਸਟਰਾਂ ਦਾ ਨਾਂ ਲਿਖ ਕੇ) ਦਾ ਦੁਸ਼ਮਣ ਹੈ, ਉਹ ਸਾਡਾ ਵੀ ਦੁਸ਼ਮਣ ਹੈ। ਇਸ ਪੋਸਟ ਨਾਲ ਸਾਫ਼ ਹੋ ਗਿਆ ਹੈ ਕਿ ਕੌਂਸਲ ਦਾ ਦਵਿੰਦਰ ਬੰਬੀਹਾ ਗਰੁੱਪ ਨਾਲ ਸੰਬੰਧ ਹੈ।

ਇਹ ਵੀ ਪੜ੍ਹੋ: ਬੇਗੋਵਾਲ 'ਚ ਕਲਯੁਗੀ ਮਾਂ ਦਾ ਖ਼ੌਫ਼ਨਾਕ ਕਾਰਾ, 7 ਸਾਲਾ ਮਾਸੂਮ ਪੁੱਤ ਨੂੰ ਹੱਥੀਂ ਜ਼ਹਿਰ ਦੇ ਕੇ ਦਿੱਤੀ ਦਰਦਨਾਕ ਮੌਤ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News