ਰੰਧਾਵਾ ਦਾ ਵੱਡਾ ਬਿਆਨ, ‘ਮੁੱਖ ਮੰਤਰੀ ਦੀ ਕੁਰਸੀ ਉਸ ਨੂੰ ਹੀ ਮਿਲੇਗੀ ਜਿਸ ’ਤੇ ਪਰਮਾਤਮਾ ਦੀ ਮਿਹਰ ਹੋਵੇਗੀ’
Sunday, Jan 30, 2022 - 10:33 AM (IST)
ਜਲੰਧਰ (ਧਵਨ)-ਪੰਜਾਬ ’ਚ ਅਗਲੇ ਕੁਝ ਦਿਨਾਂ ’ਚ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਮੁੱਖ ਮੰਤਰੀ ਅਹੁਦੇ ਲਈ ਚੁਣੇ ਜਾਣ ਵਾਲੇ ਨਾਂ ਨੂੰ ਲੈ ਕੇ ਕਾਂਗਰਸ ਦੇ ਅੰਦਰ ਚੱਲ ਰਹੀ ਖਿੱਚੋਤਾਣ ਦਰਮਿਆਨ ਸੂਬੇ ਦੇ ਉੱਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਅਹੁਦੇ ’ਤੇ ਉਹੀ ਵਿਅਕਤੀ ਬਿਰਾਜਮਾਨ ਹੋਵੇਗਾ, ਜਿਸ ’ਤੇ ਪਰਮਾਤਮਾ ਦੀ ਮਿਹਰ ਹੋਵੇਗੀ। ਉਨ੍ਹਾਂ ਕਿਹਾ ਕਿ 2 ਮਹਾਰਥੀਆਂ ਦੀ ਲੜਾਈ ’ਚ ਤੀਜੇ ਨੇਤਾ ਦਾ ਨੰਬਰ ਲੱਗਣ ਬਾਰੇ ਉਹ ਕੁਝ ਨਹੀਂ ਕਹਿਣਗੇ।
ਇਹ ਵੀ ਪੜ੍ਹੋ: ਚੱਬੇਵਾਲ 'ਚ ਸ਼ਰਮਨਾਕ ਘਟਨਾ, ਕੁੜੀ ਨੂੰ ਨਸ਼ੇ ਵਾਲੀ ਚੀਜ਼ ਪਿਲਾ ਕੇ ਬਣਾਈ ਅਸ਼ਲੀਲ ਵੀਡੀਓ, ਫਿਰ ਕੀਤੀ ਵਾਇਰਲ
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪਿਛਲੀ ਵਾਰ ਤਾਂ ਉਨ੍ਹਾਂ ਦੇ ਨਾਂ ’ਤੇ ਸਹਿਮਤੀ ਹੋ ਗਈ ਸੀ, ਰੰਧਾਵਾ ਨੇ ਕਿਹਾ ਕਿ ਇਹ ਠੀਕ ਹੈ ਕਿ ਪਿਛਲੀ ਵਾਰ ਉਨ੍ਹਾਂ ਦੇ ਨਾਂ ’ਤੇ ਸਹਿਮਤੀ ਬਣ ਗਈ ਸੀ। ਕਾਂਗਰਸ ਲੀਡਰਸ਼ਿਪ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਂ ’ਤੇ ਮੋਹਰ ਲਾਈ ਅਤੇ ਉਨ੍ਹਾਂ ਨੇ ਵੀ ਕਾਂਗਰਸ ਲੀਡਰਸ਼ਿਪ ਦੇ ਫ਼ੈਸਲੇ ਨੂੰ ਸਵੀਕਾਰ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਨੂੰ ਸਭ ਤੋਂ ਵੱਡਾ ਗ੍ਰਹਿ ਵਿਭਾਗ ਸੌਂਪਿਆ ਅਤੇ ਗ੍ਰਹਿ ਮਹਿਕਮਾ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਵੀ ਖ਼ੁਸ਼ੀ ਹੋਈ। ਉਨ੍ਹਾਂ ਕਿਹਾ ਕਿ 111 ਦਿਨਾਂ ਦੀ ਸਰਕਾਰ ਦੇ ਦੌਰ ’ਚ ਕਾਫ਼ੀ ਕੰਮ ਹੋਏ ਹਨ ਅਤੇ ਕਈ ਕੰਮ ਅਜੇ ਕੀਤੇ ਜਾਣੇ ਬਾਕੀ ਹਨ। ਇਨ੍ਹਾਂ ਨੂੰ ਆਉਣ ਵਾਲੇ ਸਮੇਂ ’ਚ ਪੂਰਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ: CM ਚੰਨੀ ਦਾ 'ਆਪ' 'ਤੇ ਵੱਡਾ ਹਮਲਾ, ਕਿਹਾ-ਮੈਂ ਕੇਜਰੀਵਾਲ ਦਾ ਆਮ ਆਦਮੀ ਦਾ ਨਕਾਬ ਲਾਹ ਸੁੱਟਿਆ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ