ਸਿੱਧੂ ਨਾਲ ਮੁਲਾਕਾਤ ਮਗਰੋਂ ਕੈਬਨਿਟ ਮੰਤਰੀ ''ਰੰਧਾਵਾ'' ਦਾ ਵੱਡਾ ਬਿਆਨ ਆਇਆ ਸਾਹਮਣੇ (ਤਸਵੀਰਾਂ)
Saturday, Jul 17, 2021 - 10:41 PM (IST)
ਚੰਡੀਗੜ੍ਹ : ਨਵਜੋਤ ਸਿੱਧੂ ਨਾਲ ਮੁਲਾਕਾਤ ਕਰਨ ਮਗਰੋਂ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੰਤਰੀ ਰੰਧਾਵਾ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਨਾਲ ਉਨ੍ਹਾਂ ਦੇ ਪਰਿਵਾਰਕ ਅਤੇ ਪੁਰਾਣੇ ਰਿਸ਼ਤੇ ਹਨ, ਜੋ ਖ਼ਤਮ ਨਹੀਂ ਹੋ ਸਕਦੇ। ਰੰਧਾਵਾ ਨੇ ਸਿੱਧੂ ਦੇ ਟਵੀਵਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਟਵੀਟ ਕਰਨੇ ਵੀ ਜ਼ਰੂਰੀ ਹਨ ਅਤੇ ਲੋਕਾਂ ਨਾਲ ਮਿਲਣਾ ਵੀ ਜ਼ਰੂਰੀ ਹੈ।
ਇਹ ਵੀ ਪੜ੍ਹੋ : ਕਾਂਗਰਸ ਮਗਰੋਂ 'ਭਾਜਪਾ' 'ਚ ਮਚੀ ਹਲਚਲ, ਬਗਾਵਤੀ ਸੁਰ ਚੁੱਕਣ 'ਤੇ ਸੀਨੀਅਰ ਆਗੂ ਖ਼ਿਲਾਫ਼ ਲਿਆ ਗਿਆ ਐਕਸ਼ਨ
ਕਾਂਗਰਸ ਵਿਚਕਾਰ ਚੱਲ ਰਹੀ ਖਾਨਾਜੰਗੀ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੂ ਨੂੰ ਬੁਲਾਉਣਗੇ ਤਾਂ ਉਹ ਜ਼ਰੂਰ ਜਾਣਗੇ ਅਤੇ ਉਹ ਖ਼ੁਦ ਵੀ ਜਾਣਗੇ। ਮੰਤਰੀ ਰੰਧਾਵਾ ਨੇ ਕਿਹਾ ਕਿ ਕਾਂਗਰਸ 'ਚ ਪਹਿਲਾਂ ਵੀ ਸਭ ਠੀਕ ਚੱਲ ਰਿਹਾ ਸੀ, ਹੁਣ ਵੀ ਸਭ ਠੀਕ ਹੈ ਅਤੇ ਭਵਿੱਖ 'ਚ ਵੀ ਠੀਕ ਹੀ ਰਹੇਗਾ। ਉਨ੍ਹਾਂ ਕਿਹਾ ਕਿ ਸਭ ਸਹੀ ਹੈ।
ਕਾਂਗਰਸੀ ਵਿਧਾਇਕਾਂ ਅਤੇ ਕਾਰਕੁੰਨਾਂ ਨਾਲ ਮੀਟਿੰਗਾਂ ਕੀਤੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮੀਟਿੰਗਾਂ ਅਕਸਰ ਚੱਲਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਭਾਵੇਂ ਹਰੀਸ਼ ਰਾਵਤ ਹਨ, ਨਵਜੋਤ ਸਿੱਧੂ ਜਾਂ ਕੈਪਟਨ ਅਮਰਿੰਦਰ ਸਿੰਘ, ਸਭ ਦਾ ਇੱਕੋ ਮਕਸਦ ਹੈ ਕਿ ਕਾਂਗਰਸ ਪਾਰਟੀ ਨੂੰ ਕਿਵੇਂ ਜਿਤਾਉਣਾ ਹੈ।
ਇਹ ਵੀ ਪੜ੍ਹੋ : ਅੱਤ ਦੀ ਗਰਮੀ ਦੌਰਾਨ ਪੰਜਾਬ ਵਾਸੀਆਂ ਲਈ ਰਾਹਤ ਭਰੀ ਖ਼ਬਰ, ਮੌਸਮ ਵਿਭਾਗ ਵੱਲੋਂ ਵਿਸ਼ੇਸ਼ ਬੁਲੇਟਿਨ ਜਾਰੀ
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਮਜ਼ਬੂਤ ਹੋ ਕੇ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਹੈ ਅਤੇ ਇਸ ਕਾਂਗਰਸ ਅੰਦਰ ਜੋ ਵੀ ਮੁੱਦੇ ਚੱਲ ਰਹੇ ਹਨ, ਉਹ 100 ਫ਼ੀਸਦੀ ਸੁਲਝਾ ਲਏ ਜਾਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ