ਸੁਖਜਿੰਦਰ ਰੰਧਾਵਾ ਵਲੋਂ ਪੰਜਾਬ-ਹਰਿਆਣਾ ''ਚ 550 ਪੌਦੇ ਲਾਉਣ ਦੀ ਸ਼ੁਰੂਆਤ

Saturday, Dec 14, 2019 - 10:16 AM (IST)

ਸੁਖਜਿੰਦਰ ਰੰਧਾਵਾ ਵਲੋਂ ਪੰਜਾਬ-ਹਰਿਆਣਾ ''ਚ 550 ਪੌਦੇ ਲਾਉਣ ਦੀ ਸ਼ੁਰੂਆਤ

ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਵੱਲੋਂ ਹਾਈਕੋਰਟ ਦੇ ਲਾਇਬ੍ਰੇਰੀ ਲਾਅਨ ਵਿਖੇ ਪੌਦੇ ਲਾਉਣ ਦਾ ਸਮਾਗਮ ਕਰਵਾਇਆ ਗਿਆ। ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਸਰਕਾਰ ਵੱਲੋਂ 550 ਪੌਦੇ ਲਾਉਣ ਲਈ ਭੇਂਟ ਕੀਤੇ ਗਏ।

ਰੰਧਾਵਾ ਤੇ ਹਾਈਕੋਰਟ ਦੇ ਜੱਜ ਜਸਟਿਸ ਜਿਤੇਂਦਰਾ ਚੌਹਾਨ ਨੇ ਸਾਂਝੇ ਤੌਰ 'ਤੇ ਪੌਦੇ ਲਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਰੰਧਾਵਾ ਨੇ ਕਿਹਾ ਕਿ ਗੁਰੂ ਸਾਹਿਬ ਦਾ ਦਿਨ ਮਨਾਉਣ ਦਾ ਇਸ ਤੋਂ ਵਧੀਆ ਤਰੀਕਾ ਨਹੀਂ ਹੋ ਸਕਦਾ ਕਿ ਅਸੀਂ ਉਨ੍ਹਾਂ ਵੱਲੋਂ ਦਰਸਾਏ ਮਾਰਗ 'ਤੇ ਚੱਲਦਿਆਂ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਯੋਗਦਾਨ ਪਾਈਏ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਚੌਗਿਰਦੇ ਨੂੰ ਸਾਂਭਣ ਦਾ ਦਿੱਤਾ ਸੰਦੇਸ਼ ਸਾਨੂੰ ਅਮਲੀ ਰੂਪ 'ਚ ਲਾਗੂ ਕਰਨਾ ਚਾਹੀਦਾ ਹੈ।


author

Babita

Content Editor

Related News