ਕੈਪਟਨ ਦੇ ਪਲਟਵਾਰ ਤੋਂ ਬਾਅਦ ਬੋਲੇ ਸੁਖਜਿੰਦਰ ਰੰਧਾਵਾ, ਆਰੂਸਾ ਨੂੰ ਲੈ ਕੇ ਨਹੀਂ ਖੋਲ੍ਹੀ ਕੋਈ ਜਾਂਚ (ਵੀਡੀਓ)

10/22/2021 8:58:45 PM

ਨਵੀਂ ਦਿੱਲੀ-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ’ਤੇ ਟਵੀਟ ਕਰ ਕੀਤੇ ਪਲਟਵਾਰ ਤੋਂ ਬਾਅਦ ਹੁਣ ਰੰਧਾਵਾ ਦਾ ਤਾਜ਼ਾ ਬਿਆਨ ਸਾਹਮਣੇ ਆਇਆ ਹੈ। ਕਾਂਗਰਸ ਹਾਈਕਮਾਨ ਨਾਲ ਦਿੱਲੀ ’ਚ ਹੋਈ ਮੁਲਾਕਾਤ ਮਗਰੋਂ ਉਪ ਮੁੱਖ ਮੰਤਰੀ ਨੇ ਪੱਤਰਕਾਰਾਂ ਵੱਲੋਂ ਕੈਪਟਨ ਨਾਲ ਟਵਿਟਰ ਵਾਰ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਕਿਹਾ ਕਿ ਆਰੂਸਾ ਆਲਮ ਬਾਰੇ ਕੋਈ ਜਾਂਚ ਨਹੀਂ ਖੋਲ੍ਹੀ ਗਈ, ਇਹ ਕੈਪਟਨ ਅਮਰਿੰਦਰ ਸਿੰਘ ਦਾ ਡਰ ਹੈ, ਜੋ ਉਨ੍ਹਾਂ ਨੂੰ ਸਤਾ ਰਿਹਾ ਹੈ। ਇਸ ਤਰ੍ਹਾਂ ਦੀ ਕੋਈ ਵੀ ਇਨਕੁਆਰੀ ਉਨ੍ਹਾਂ ਦੇ ਵਿਭਾਗ ਵੱਲੋਂ ਨਹੀਂ ਖੋਲ੍ਹੀ ਗਈ।

ਇਹ ਵੀ ਪੜ੍ਹੋ : ਰੰਧਾਵਾ ਦੀ ਆਰੂਸਾ ਬਾਰੇ ਟਿੱਪਣੀ ’ਤੇ ਲੋਹਾ-ਲਾਖਾ ਹੋਏ ਕੈਪਟਨ, ਕਿਹਾ-ਨਿੱਜੀ ਹਮਲਿਆਂ ਦਾ ਲੈ ਰਹੇ ਸਹਾਰਾ

ਇਹ ਵੀ ਪੜ੍ਹੋ : ਰੰਧਾਵਾ ਦੀ ਆਰੂਸਾ ਬਾਰੇ ਟਿੱਪਣੀ ’ਤੇ ਲੋਹਾ-ਲਾਖਾ ਹੋਏ ਕੈਪਟਨ, ਕਿਹਾ-ਨਿੱਜੀ ਹਮਲਿਆਂ ਦਾ ਲੈ ਰਹੇ ਸਹਾਰਾ

ਜ਼ਿਕਰਯੋਗ ਹੈ ਕਿ ਸੁਖਜਿੰਦਰ ਰੰਧਾਵਾ ਨੇ ਕੈਪਟਨ ਦੀ ਪਾਕਿਸਤਾਨੀ ਦੋਸਤ ਆਰੂਸਾ ਆਲਮ ’ਤੇ ਸਵਾਲ ਚੁੱਕੇ ਸਨ ਤੇ ਕਿਹਾ ਸੀ ਕਿ ਆਰੂਸਾ ਆਲਮ ਦੇ ਆਈ. ਐੱਸ. ਆਈ. ਨਾਲ ਕੁਨੈਕਸ਼ਨ ਹੋ ਸਕਦੇ ਹਨ, ਜਿਸ ਦੀ ਪੰਜਾਬ ਸਰਕਾਰ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ ਕੈਪਟਨ ਨੇ ਸਖ਼ਤ ਰੁਖ਼ ਅਪਣਾਉਂਦਿਆਂ ਟਵੀਟ ਕਰ ਕੇ ਉਪ ਮੁੱਖ ਮੰਤਰੀ ’ਤੇ ਪਲਟਵਾਰ ਕਰਦਿਆਂ ਉਨ੍ਹਾਂ ਨੂੰ ਘੇਰਿਆ ਸੀ। ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰ ਕੇ ਉਪ ਮੁੱਖ ਮੰਤਰੀ ਰੰਧਾਵਾ ’ਤੇ ਪਲਟਵਾਰ ਕਰਦਿਆਂ ਕਿਹਾ ਸੀ ਕਿ ਉਹ ਹੁਣ ਨਿੱਜੀ ਹਮਲਿਆਂ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਦੇ ਅਹੁਦਾ ਸੰਭਾਲਣ ਤੋਂ ਇਕ ਮਹੀਨੇ ਬਾਅਦ ਉਨ੍ਹਾਂ ਵੱਲੋਂ ਲੋਕਾਂ ਨਾਲ ਬਰਗਾੜੀ ਤੇ ਨਸ਼ਿਆਂ ਸਬੰਧੀ ਕੀਤੇ ਵਾਅਦਿਆਂ ਦਾ ਕੀ ਬਣਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਜੇ ਵੀ ਤੁਹਾਡੇ ਵੱਲੋਂ ਕੀਤੇ ਵਾਅਦੇ ਅਨੁਸਾਰ ਕਾਰਵਾਈ ਦੀ ਉਡੀਕ ਕਰ ਰਹੇ ਹਨ।


Manoj

Content Editor

Related News